ਸਿਹਤ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਮਿਲਾਵਟਖੋਰਾਂ ਦੇ ਹੌਂਸਲੇ ਬੁਲੰਦ
ਸ਼ਹਿਰ ਦੇ ਮੇਨ ਬਾਜ਼ਾਰਾਂ ਸਮੇਤ ਗਲੀਆਂ-ਮੁਹੱਲਿਆਂ ‘ਚ ਬਿਨਾਂ ਕਿਸੇ ਖੌਫ਼ ਚੱਲ ਰਹੀਆਂ ਹਨ ਖਾਣ-ਪੀਣ ਦਾ ਸਾਮਾਨ ਤਿਆਰ ਕਰਨ ਵਾਲੀਆਂ ਇਕਾਈਆਂ
ਡਾ: ਤਰਲੋਚਨ ਸਿੰਘ
ਲੁਧਿਆਣਾ, 19 ਸਤੰਬਰ-ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਪਰ ਸਿਹਤ ਵਿਭਾਗ ਵਲੋਂ ਇੱਕਾ ਦੁੱਕਾ ਇਕਾਈਆਂ ਦੀ ਜਾਂਚ ਕਰਕੇ ਆਪਣੀ ਪਿੱਠ ਥਪਥਪਾਈ ਜਾ ਰਹੀ ਹੈ, ਜਦ ਕਿ ਜੇਕਰ ਜ਼ਮੀਨੀ ਹਕੀਕਤ ‘ਤੇ ਨਜ਼ਰ ਮਾਰੀਏ ਤਾਂ ਹਾਲਾਤ ਕੁੱਝ ਹੋਰ ਹੀ ਬਿਆਨ ਕਰ ਰਹੇ ਹਨ। ਸ਼ਹਿਰ ਦੇ ਮੇਨ ਘੰਟਾ ਘਰ ਚੌਕ, ਗਿਰਜਾ ਘਰ ਚੌਕ, ਥਾਣਾ ਡਵੀਜ਼ਨ ਨੰਬਰ ਤਿੰਨ, ਮਾਤਾ ਰਾਣੀ ਚੌਕ, ਬਿਜਲੀ ਮਾਰਕੀਟ, ਸੁਭਾਨੀ ਬਿਲਡਿੰਗ ਚੌਕ, ਪੁਰਾਣੀ ਸਬਜ਼ੀ ਮੰਡੀ ਚੌਕ, ਦਰੇਸੀ ਰੋਡ, ਘੁਮਾਰ ਮੰਡੀ, ਗਿੱਲ ਰੋਡ, ਹੈਬੋਵਾਲ ਸਮੇਤ ਸ਼ਹਿਰ ਦੇ ਜਿਹੜੇ ਵੀ ਬਾਜ਼ਾਰ ਦੀ ਗੱਲ ਕਰ ਲਈ ਜਾਵੇ ਤਾਂ ਖਾਣ ਪੀਣ ਦਾ ਸਕਮਾਨ ਵੇਚਣ ਵਾਲਿਆਂ ਵਲੋਂ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ।
ਸ਼
ਸ਼ਹਿਰ ‘ਚ ਬਿਨਾਂ ਢਕੇ ਵੇਚਿਆ ਜਾ ਰਿਹਾ ਖਾਣ-ਪੀਣ ਦਾ ਸਾਮਾਨ। ਤਸਵੀਰ : ਸੇਵਕ ਸਿੰਘ
20-09-2026
ਲੁਧਿਆਣਾ, 19 ਸਤੰਬਰ-ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਪਰ ਸਿਹਤ ਵਿਭਾਗ ਵਲੋਂ ਇੱਕਾ ਦੁੱਕਾ ਇਕਾਈਆਂ ਦੀ ਜਾਂਚ ਕਰਕੇ ਆਪਣੀ ਪਿੱਠ ਥਪਥਪਾਈ ਜਾ ਰਹੀ ਹੈ, ਜਦ ਕਿ ਜੇਕਰ ਜ਼ਮੀਨੀ ਹਕੀਕਤ ‘ਤੇ ਨਜ਼ਰ ਮਾਰੀਏ ਤਾਂ ਹਾਲਾਤ ਕੁੱਝ ਹੋਰ ਹੀ ਬਿਆਨ ਕਰ ਰਹੇ ਹਨ। ਸ਼ਹਿਰ ਦੇ ਮੇਨ ਘੰਟਾ ਘਰ ਚੌਕ, ਗਿਰਜਾ ਘਰ ਚੌਕ, ਥਾਣਾ ਡਵੀਜ਼ਨ ਨੰਬਰ ਤਿੰਨ, ਮਾਤਾ ਰਾਣੀ ਚੌਕ, ਬਿਜਲੀ ਮਾਰਕੀਟ, ਸੁਭਾਨੀ ਬਿਲਡਿੰਗ ਚੌਕ, ਪੁਰਾਣੀ ਸਬਜ਼ੀ ਮੰਡੀ ਚੌਕ, ਦਰੇਸੀ ਰੋਡ, ਘੁਮਾਰ ਮੰਡੀ, ਗਿੱਲ ਰੋਡ, ਹੈਬੋਵਾਲ ਸਮੇਤ ਸ਼ਹਿਰ ਦੇ ਜਿਹੜੇ ਵੀ ਬਾਜ਼ਾਰ ਦੀ ਗੱਲ ਕਰ ਲਈ ਜਾਵੇ ਤਾਂ ਖਾਣ ਪੀਣ ਦਾ ਸਕਮਾਨ ਵੇਚਣ ਵਾਲਿਆਂ ਵਲੋਂ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ। ਇਨ੍ਹਾਂ ਰੇਹੜੀ ਫੜੀ ਵਾਲਿਆਂ ਵਲੋਂ ਨਾ ਤਾਂ ਹੱਥਾਂ ’ਤੇ ਦਸਤਾਨੇ ਪਾਏ ਹੁੰਦੇ ਹਨ ਅਤੇ ਨਾ ਹੀ ਸਿਰ ’ਤੇ ਟੋਪੀ ਲਈ ਜਾਂਦੀ ਹੈ, ਹੋਰ ਤਾਂ ਹੋਰ ਜਿਹੜਾ ਸਾਮਾਨ ਰੇਹੜੀਆਂ ’ਤੇ ਵੇਚਣ ਲਈ ਰੱਖਿਆ ਜਾਂਦਾ ਹੈ, ਉਸ ਉਪਰ ਵੀ ਮੱਖੀਆਂ ਭਿਣਕਦੀਆਂ ਆਮ ਹੀ ਦੇਖੀਆਂ ਜਾ ਸਕਦੀਆਂ ਹਨ। ਜੇਕਰ ਖਾਣ ਪੀਣ ਦਾ ਸਾਮਾਨ ਬਣਾਉਣ ਵਾਲੀਆਂ ਇਕਾਈਆਂ ਦੀ ਗੱਲ ਕੀਤੀ ਜਾਵੇ ਤਾਂ ਹਾਲਾਤ ਹੋਰ ਵੀ ਗੰਭੀਰ ਨਜ਼ਰ ਆਉਂਦੇ ਹਨ। ਇਨ੍ਹਾਂ ਇਕਾਈਆਂ ਵਿਚ ਖਾਣ ਪੀਣ ਦਾ ਸਾਮਾਨ ਬਣਾਉਣ ਵਾਲੇ ਜ਼ਿਆਦਾਤਰ ਪ੍ਰਵਾਸੀ ਹੁੰਦੇ ਹਨ, ਜਿਨ੍ਹਾਂ ਵਿਚ ਸਾਫ਼-ਸਫ਼ਾਈ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਜਾਂਦਾ। ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਸ਼ਹਿਰ ਦੇ ਮੇਨ ਬਾਜ਼ਾਰਾਂ ਸਮੇਤ ਹਰ ਗਲੀ ਮੁਹੱਲੇ ਵਿਚ ਖਾਣ-ਪੀਣ ਦਾ ਸਾਮਾਨ ਬਣਾਉਣ ਵਾਲੀਆਂ ਇਕਾਈਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜਿਸ ਵੱਲ ਸਿਹਤ ਵਿਭਾਗ ਦਾ ਕੋਈ ਧਿਆਨ ਨਹੀਂ ਜਾ ਰਿਹਾ। ਇਨ੍ਹਾਂ ਇਕਾਈਆਂ ਵਲੋਂ ਧੜਾ-ਧੜ ਮਠਿਆਈਆਂ, ਪਨੀਰ, ਦੇਸੀ ਘਿਓ, ਖੋਆ, ਕੇਕ ਅਤੇ ਹੋਰ ਖਾਣ ਪੀਣ ਦਾ ਸਾਮਾਨ ਬਣਾਇਆ ਜਾ ਰਿਹਾ ਹੈ, ਜੋ ਕਿ ਸਿਹਤ ਵਿਭਾਗ ਦੇ ਨਿਯਮਾਂ ਦੇ ਬਿਲਕੁਲ ਵੀ ਅਨੁਕੂਲ ਨਹੀਂ ਹੈ। ਸਿਹਤ ਵਿਭਾਗ ਵਲੋਂ ਇੱਕਾ ਦੁੱਕਾ ਇਕਾਈਆਂ ਦੀ ਜਾਂਚ ਕਰਕੇ ਆਪਣਾ ਪੱਲਾ ਝਾੜਿਆ ਜਾ ਰਿਹਾ ਹੈ, ਪਰ ਜੇਕਰ ਸਿਹਤ ਵਿਭਾਗ ਸੱਚਮੁੱਚ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਾਲ ਨਿਭਾਵੇ ਤਾਂ ਕਿਸੇ ਹੱਦ ਤੱਕ ਲੋਕਾਂ ਦੀ ਸਿਹਤ ਨਾਲ ਹੁੰਦੇ ਖਿਲਵਾੜ ਨੂੰ ਰੋਕਿਆ ਜਾ ਸਕਦਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਕਸਰ ਹੀ ਕੋਈ ਨਾ ਕੋਈ ਬਿਮਾਰੀ ਫੈਲਣ ਤੋਂ ਬਾਅਦ ਹੀ ਸਿਹਤ ਵਿਭਾਗ ਦੀਆਂ ਅੱਖਾਂ ਖੁੱਲ੍ਹਦੀਆਂ ਹਨ, ਪਰ ਥੋੜ੍ਹਾ ਸਮਾਂ ਬੀਤ ਜਾਣ ਉਪਰੰਤ ਸਭ ਕੁੱਝ ਉਸੇ ਤਰ੍ਹਾਂ ਚੱਲਦਾ ਹੈ। ਹੁਣ ਦੇਖਣਾ ਹੋਵੇਗਾ ਕਿ ਸਿਹਤ ਵਿਭਾਗ ਖਾਣ ਪੀਣ ਦਾ ਸਾਮਾਨ ਬਣਾਉਣ ਵਾਲੀਆਂ ਇਨ੍ਹਾਂ ਇਕਾਈਆਂ ਵਿਰੁੱਧ ਕੀ ਕਾਰਵਾਈ ਕਰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।