20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਨਾਬਾਲਿਗਾ ਨੇ ਬਾਥਰੂਮ ਵਿਚ ਦਿੱਤਾ ਬੱਚੇ ਨੂੰ ਜਨਮ

ਲੁਧਿਆਣਾ, 19 ਸਤੰਬਰ (ਡਾ. ਤਰਲੋਚਨ ਸਿੰਘ)-ਲੁਧਿਆਣਾ ਕੋਰਟ ਕੰਪਲੈਕਸ ਕੁਆਰਟਰਾਂ ਵਿਚ ਇਨਸਾਨੀਅਤ ਉਸ ਸਮੇਂ ਸ਼ਰਮਸਾਰ ਹੋ ਗਈ, ਜਦੋਂ ਇਕ 16 ਸਾਲਾਂ ਨਾਬਾਲਗ ਲੜਕੀ ਨੇ ਸਵੇਰੇ ਲਗਭਗ 10.

Ad Position 21
No active advertisement
ਅਜੀਤ ਡੈਸਕ 20-09-2026
ਲੁਧਿਆਣਾ, 19 ਸਤੰਬਰ (ਡਾ. ਤਰਲੋਚਨ ਸਿੰਘ)-ਲੁਧਿਆਣਾ ਕੋਰਟ ਕੰਪਲੈਕਸ ਕੁਆਰਟਰਾਂ ਵਿਚ ਇਨਸਾਨੀਅਤ ਉਸ ਸਮੇਂ ਸ਼ਰਮਸਾਰ ਹੋ ਗਈ, ਜਦੋਂ ਇਕ 16 ਸਾਲਾਂ ਨਾਬਾਲਗ ਲੜਕੀ ਨੇ ਸਵੇਰੇ ਲਗਭਗ 10.00 ਵਜੇ ਬਾਥਰੂਮ ਵਿਚ ਇਕ ਬੱਚੇ ਨੂੰ ਜਨਮ ਦਿੱਤਾ। ਇਸ ਘਟਨਾ ਸਬੰਧੀ ਗੁਆਂਢ ਵਿਚ ਰਹਿੰਦੇ ਸੰਦੀਪ ਕੁਮਾਰ ਨੇ ਦੱਸਿਆ ਕਿ ਸਵੇਰੇ ਜਦੋਂ ਲੜਕੀ ਬਾਥਰੂਮ ਗਈ ਤਾਂ ਉਥੋਂ ਚੀਕਣ ਚਿਲਾਉਣ ਦੀਆਂ ਆਵਾਜ਼ਾਂ ਆਉਣ ਲੱਗੀਆਂ, ਜਦੋਂ ਉਨ੍ਹਾਂ ਨੇ ਜਾ ਕੇ ਬੈਟਰੀ ਜਗਾ ਕੇ ਦੇਖਿਆ ਤਾਂ ਉਸ ਲੜਕੀ ਦੀ ਡਿਲੀਵਰੀ ਹੋ ਚੁੱਕੀ ਸੀ ਤੇ ਬੱਚਾ ਬਾਹਰ ਆ ਚੁੱਕਿਆ ਸੀ। ਸੰਦੀਪ ਨੇ ਤੁਰੰਤ 108 ਨੰਬਰ ‘ਤੇ ਫ਼ੋਨ ਕਰਕੇ ਐਂਬੂਲੈਂਸ ਮੰਗਵਾਈ। ਹੈਰਾਨੀ ਦੀ ਗੱਲ ਇਹ ਰਹੀ ਕਿ ਮੌਕੇ ‘ਤੇ ਪਹੁੰਚੀ ਐਂਬੂਲੈਂਸ ਟੀਮ ਨਾਬਾਲਗ ਲੜਕੀ ਨੂੰ ਚੁੱਕ ਕੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ‘ਚ ਲੈ ਗਈ, ਪਰ ਨਵਜਾਤ ਬੱਚੇ ਨੂੰ ਨਾਲ ਨਹੀਂ ਲੈ ਕੇ ਗਈ। ਸੰਦੀਪ ਅਨੁਸਾਰ ਨਵਜਾਤ ਨੂੰ ਕਮਰੇ ਅੰਦਰ ਇਕ ਮੇਜ਼ ‘ਤੇ ਕੱਪੜੇ ਵਿਚ ਲਪੇਟ ਕੇ ਉਂਜ ਹੀ ਛੱਡ ਦਿੱਤਾ ਗਿਆ। ਬਾਅਦ ਵਿਚ ਹਸਪਤਾਲ ਸਟਾਫ਼ ਨੇ ਬੱਚੇ ਨੂੰ ਲਿਆਉਣ ਲਈ ਕਿਹਾ, ਪਰ ਕਰੀਬ ਪੌਣੇ ਤਿੰਨ ਵਜੇ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਲੋਕਾਂ ਦਾ ਸਿੱਧਾ ਸਵਾਲ ਹੈ ਕਿ ਜਦੋਂ ਐਂਬੂਲੈਂਸ ਮੌਕੇ ‘ਤੇ ਸੀ ਤਾਂ ਨਵਜਾਤ ਨੂੰ ਤੜਫ਼ਦਾ ਹੋਇਆ, ਉਥੇ ਕਿਉਂ ਛੱਡ ਦਿੱਤਾ ਗਿਆ। ਸੰਦੀਪ ਨੇ ਦੱਸਿਆ ਕਿ ਲੜਕੀ ਪ੍ਰਵਾਸੀ ਹੈ ਅਤੇ ਉਹ ਰੂਪਨਗਰ ਦੇ ਰਹਿਣ ਵਾਲੇ ਇਕ ਲੜਕੇ ਦੇ ਨਾਲ ਰਹਿ ਰਹੀ ਸੀ। ਸੰਦੀਪ ਦਾ ਦੋਸ਼ ਹੈ ਕਿ ਲੜਕੇ ਨੂੰ ਜਿਵੇਂ ਹੀ ਲੜਕੀ ਦੇ ਗਰਭਵਤੀ ਹੋਣ ਦਾ ਪਤਾ ਲੱਗਾ ਤਾਂ ਉਹ ਇਲਾਜ ਅਤੇ ਡਿਲੀਵਰੀ ਦੇ ਖ਼ਰਚ ਤੋਂ ਡਰਦਾ ਲੜਕੀ ਨੂੰ ਉਸਦੇ ਹਾਲ ‘ਤੇ ਹੀ ਬੇਸਹਾਰਾ ਛੱਡ ਕੇ ਰਫੂਚੱਕਰ ਹੋ ਗਿਆ। ਹਸਪਤਾਲ ਪਹੁੰਚੇ ਲੜਕੀ ਦੇ ਪਿਤਾ ਰਾਮ ਲਖਨ ਮੂਲ ਨਿਵਾਸੀ ਹਰਦੋਈ, ਯੂਪੀ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੀ ਲੜਕੀ ਦੀ ਉਮਰ ਸਿਰਫ਼ 16 ਸਾਲ ਹੈ। ਉਸਨੇ ਕਰੀਬ ਡੇਢ ਸਾਲ ਪਹਿਲਾਂ ਰੂਪ ਨਗਰ ਦੇ ਰਹਿਣ ਵਾਲੇ ਇਕ ਦਿਹਾੜੀਦਾਰ ਮਜ਼ਦੂਰ ਲੜਕੇ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਮੇਰੇ ਤੋਂ ਅਲੱਗ ਰਹਿਣ ਲੱਗੀ ਸੀ। ਪਿਤਾ ਨੇ ਦੱਸਿਆ ਕਿ ਮੈਨੂੰ ਸਿਰਫ਼ 10-15 ਦਿਨ ਪਹਿਲਾਂ ਹੀ ਪਤਾ ਚੱਲਿਆ ਸੀ ਕਿ ਉਹ ਗਰਭਵਤੀ ਹੈ, ਮੈਂ ਖੁਦ ਅਪਾਹਜ ਅਤੇ ਦਿਹਾੜੀ ਮਜ਼ਦੂਰ ਹਾਂ। ਮੈਨੂੰ ਅੱਜ ਫ਼ੋਨ ਆਇਆ ਕਿ ਬਾਥਰੂਮ ਵਿਚ ਡਿਲੀਵਰੀ ਦੌਰਾਨ ਬੱਚਾ ਖ਼ਤਮ ਹੋ ਗਿਆ ਹੈ। ਉਸ ਨੇ ਕਿਹਾ ਕਿ ਮੇਰੀ ਬੱਸ ਇਹੀ ਮੰਗ ਹੈ ਕਿ ਮੇਰੀ ਨਾਬਾਲਗ ਲੜਕੀ ਨੂੰ ਇਸ ਹਾਲਤ ‘ਚ ਕਰਨ ਵਾਲੇ ਉਸ ਲੜਕੇ ਵਿਰੁੱਧ ਪੁਲਿਸ ਤੁਰੰਤ ਪਰਚਾ ਦਰਜ ਕਰਕੇ ਉਸ ਵਿਰੁੱਧ ਸਖ਼ਤ ਕਾਰਵਾਈ ਕਰੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਖ਼ਿਲਾਫ਼ ਭਾਕਿਯੂ ਸਿੱਧੂਪੁਰ ਨੇ ਕੀਤਾ ਜ਼ੋਰਦਾਰ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਵਿਚ ਪੀ.ਏ.ਯੂ. ਦਾ ਮਿਸਾਲੀ ਯੋਗਦਾਨ-ਚੇਅਰਮੈਨ ਬਰਸਟ
Ad Position 24