21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਨਵਚੇਤਨਾ ਵਲੋਂ ਹਰਕਿਰਤ ਕੌਰ ਦੀ ਸਿਹਤ ਅਤੇ ਸਿੱਖਿਆ ਦੀ ਲਈ ਜ਼ਿੰਮੇਵਾਰੀ

ਲੁਧਿਆਣਾ, 20 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਨਵਚੇਤਨਾ ਚਾਈਲਡ ਵੈਲਫੇਅਰ ਕਮੇਟੀ ਵੱਲੋਂ ਸਰਕਟ ਹਾਊਸ ਵਿਖੇ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਦੀ ਅਗਵਾਈ ਹੇਠ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿਚ ਚੇਅਰਮੈਨ ਪਰਮਜੀਤ ਸਿੰਘ ਪਨੇਸਰ, ਅਨਿਲ ਸ਼ਰਮਾ (ਪ੍ਰਧਾਨ, ਸੀਨੀਅਰ ਸਿਟੀਜ਼ਨ ਵਿੰਗ), ਜਗਦੀਸ਼ ਸਿੰਘ (ਜਨਰਲ ਸਕੱਤਰ), ਰਾਜੇਸ਼ ਢੀਂਗਰਾ, ਸੁਖਵਿੰਦਰ ਸਿੰਘ, ਉੱਤਮਪ੍ਰੀਤ ਸਿੰਘ ਅਤੇ ਰਵਿੰਦਰ ਸਿੰਘ (ਨਵਚੇਤਨਾ ਯੂਥ ਵਿੰਗ) ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 21-09-2026
ਲੁਧਿਆਣਾ, 20 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਨਵਚੇਤਨਾ ਚਾਈਲਡ ਵੈਲਫੇਅਰ ਕਮੇਟੀ ਵੱਲੋਂ ਸਰਕਟ ਹਾਊਸ ਵਿਖੇ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਦੀ ਅਗਵਾਈ ਹੇਠ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿਚ ਚੇਅਰਮੈਨ ਪਰਮਜੀਤ ਸਿੰਘ ਪਨੇਸਰ, ਅਨਿਲ ਸ਼ਰਮਾ (ਪ੍ਰਧਾਨ, ਸੀਨੀਅਰ ਸਿਟੀਜ਼ਨ ਵਿੰਗ), ਜਗਦੀਸ਼ ਸਿੰਘ (ਜਨਰਲ ਸਕੱਤਰ), ਰਾਜੇਸ਼ ਢੀਂਗਰਾ, ਸੁਖਵਿੰਦਰ ਸਿੰਘ, ਉੱਤਮਪ੍ਰੀਤ ਸਿੰਘ ਅਤੇ ਰਵਿੰਦਰ ਸਿੰਘ (ਨਵਚੇਤਨਾ ਯੂਥ ਵਿੰਗ) ਨੇ ਭਾਗ ਲਿਆ। ਨਵਚੇਤਨਾ ਵੂਮੈਨ ਫਰੰਟ ਵੱਲੋਂ ਫਾਊਂਡਰ ਕੰਵਲਪ੍ਰੀਤ ਸੇਖੋਂ, ਜਨਰਲ ਸਕੱਤਰ ਸ਼ਸ਼ੀ ਢੀਂਗਰਾ, ਰੇਖਾ ਬਾਂਸਲ, ਕਮਲਾ ਕਸ਼ਯਪ, ਮੋਨਿਕਾ ਛੁੱਘ, ਡਾ. ਗੁਰਬਿੰਦਰ ਕੌਰ ਅਤੇ ਮਨਵੀਰ ਕੌਰ ਗਰੇਵਾਲ ਵੀ ਹਾਜ਼ਰ ਸਨ। ਇਸ ਮੌਕੇ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਚੇਅਰਮੈਨ ਪਰਮਜੀਤ ਸਿੰਘ ਪਨੇਸਰ ਨੇ ਦੱਸਿਆ ਕਿ ਅੱਜ ਇੱਕ ਹੋਰ ਬੇਟੀ ਹਰਕਿਰਤ ਕੌਰ ਨੂੰ ਗੋਦ ਲਿਆ ਹੈ ਅਤੇ ਜਿੰਨਾ ਚਿਰ ਉਹ ਪੜ੍ਹਨਾ ਚਾਹੇਗੀ, ਉਸਦੀ ਸਿੱਖਿਆ ਅਤੇ ਸਿਹਤ ਦੀ ਪੂਰੀ ਜ਼ਿੰਮੇਵਾਰੀ ਨਵਚੇਤਨਾ ਲਵੇਗੀ। ਉਹਨਾਂ ਦੱਸਿਆ ਕਿ ਨਵਚੇਤਨਾ ਬਹੁਤ ਲੰਬੇ ਸਮੇਂ ਤੋਂ ਲੜਕੀਆਂ ਦੀ ਸਿੱਖਿਆ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ ਅਤੇ ਹੁਣ ਤੱਕ 30 ਤੋਂ ਵੱਧ ਲੜਕੀਆਂ ਨੂੰ ਮੁਫਤ ਸਿੱਖਿਆ ਅਤੇ ਸਿਹਤ ਸਹਾਇਤਾ ਲਈ ਗੋਦ ਲਿਆ ਜਾ ਚੁੱਕਾ ਹੈ। ਇਹ ਸਾਰੀ ਮੁਹਿੰਮ ਆਪਣੇ ਨਿੱਜੀ ਖਰਚੇ ਤੇ ਚਲਾਈ ਜਾ ਰਹੀ ਹੈ। ਇਸੇ ਮੌਕੇ ਤਿੰਨ ਹੋਰ ਹੋਣਹਾਰ ਲੜਕੀਆਂ ਸਿਮਰਨਜੋਤ ਕੌਰ (ਐਮ.ਏ.), ਅਰਸ਼ਦੀਪ ਕੌਰ (12ਵੀਂ) ਅਤੇ ਗੁਰਸਿਮਰਨ ਕੌਰ (8ਵੀਂ) ਨੂੰ ਵੀ ਸਕਾਲਰਸ਼ਿਪ ਅਤੇ ਸਟੇਸ਼ਨਰੀ ਕਿੱਟਾਂ ਦੇ ਕੇ ਸਨਮਾਨਿਤ ਕੀਤਾ ਗਿਆ ਤਾਂ ਜੋ ਉਹ ਬਿਨਾਂ ਕਿਸੇ ਵਿੱਤੀ ਮੁਸ਼ਕਲ ਦੇ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਇਸ ਮੌਕੇ ਬੋਲਦਿਆਂ ਸੀਨੀਅਰ ਸਿਟੀਜ਼ਨ ਵਿੰਗ ਦੇ ਪ੍ਰਧਾਨ ਅਨਿਲ ਸ਼ਰਮਾ ਨੇ ਕਿਹਾ, “ਭਵਿੱਖ ਵਿੱਚ ਵੀ ਜਥੇਬੰਦੀ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਹੋਰ ਵੀ ਲੋੜਵੰਦ ਲੜਕੀਆਂ ਦੀ ਅਜਿਹੀ ਮਦਦ ਕਰਦੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਧਾਰਮਿਕ ਦੀਵਾਨ ਕਰਵਾਏ ਅਗਲੀ ਖ਼ਬਰ ਹਥਿਆਰਬੰਦ ਲੁਟੇਰੇ ਬਜ਼ੁਰਗ ਤੋਂ ਐਕਟੀਵਾ ਖੋਹ ਕੇ ਹੋਏ ਫਰਾਰ
Ad Position 24