22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਕੂੜਾ ਪ੍ਰਬੰਧਨ ਟੈਂਡਰ ਨੂੰ ਲੈ ਕੇ ਨਿਗਮ ’ਚ ਟਕਰਾਅ ਤੇਜ਼-ਮੇਅਰ ਹਾਊਸ ਬਾਹਰ ਧਰਨਾ

ਲੁਧਿਆਣਾ, 21 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਤਹਿਤ ਡੋਰ ਟੂ ਡੋਰ ਕੂੜਾ ਕਲੈਕਸ਼ਨ, ਕੂੜੇ ਦੀ ਲਿਫਟਿੰਗ ਅਤੇ ਪ੍ਰੌਸੈਸਿੰਗ ਦਾ ਕੰਮ ਨਿੱਜੀ ਕੰਪਨੀ ਨੂੰ ਦੇਣ ਦੀ ਤਜਵੀਜ਼ ਨੂੰ ਲੈਕੇ ਸੋਮਵਾਰ ਨੂੰ ਨਿਗਮ ਵਿਚ ਮਾਹੌਲ ਕਾਫੀ ਤਨਾਅਪੂਰਨ ਰਿਹਾ। ਇਕ ਪਾਸੇ ਸਫਾਈ ਮੁਲਾਜ਼ਮ ਯੂਨੀਅਨ ਵਲੋਂ ਇਸ ਤਜਵੀਜ਼ ਦਾ ਵਿਰੋਧ ਕਰਦਿਆਂ ਪ੍ਰਦਰਸ਼ਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 22-09-2026
ਲੁਧਿਆਣਾ, 21 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਤਹਿਤ ਡੋਰ ਟੂ ਡੋਰ ਕੂੜਾ ਕਲੈਕਸ਼ਨ, ਕੂੜੇ ਦੀ ਲਿਫਟਿੰਗ ਅਤੇ ਪ੍ਰੌਸੈਸਿੰਗ ਦਾ ਕੰਮ ਨਿੱਜੀ ਕੰਪਨੀ ਨੂੰ ਦੇਣ ਦੀ ਤਜਵੀਜ਼ ਨੂੰ ਲੈਕੇ ਸੋਮਵਾਰ ਨੂੰ ਨਿਗਮ ਵਿਚ ਮਾਹੌਲ ਕਾਫੀ ਤਨਾਅਪੂਰਨ ਰਿਹਾ। ਇਕ ਪਾਸੇ ਸਫਾਈ ਮੁਲਾਜ਼ਮ ਯੂਨੀਅਨ ਵਲੋਂ ਇਸ ਤਜਵੀਜ਼ ਦਾ ਵਿਰੋਧ ਕਰਦਿਆਂ ਪ੍ਰਦਰਸ਼ਨ ਕੀਤਾ ਗਿਆ। ਉਥੇ ਹੀ ਦੂਜੇ ਪਾਸੇ ਕੌਂਸਲਰਾਂ ਵਲੋਂ ਵੀ ਇਸ ਮੁੱਦੇ ਨੂੰ ਲੈਕੇ ਰੋਸ ਜਤਾਇਆ ਗਿਆ। ਇਸ ਦੌਰਾਨ ਮੇਅਰ ਹਾਊਸ ਦੇ ਬਾਹਰ ਧਰਨਾ ਲੱਗਣ ਦੇ ਨਾਲ-ਨਾਲ ਦਫਤਰ ਦੇ ਅੰਦਰ ਜਾਣ ਨੂੰ ਲੈਕੇ ਪੁਲਿਸ ਅਤੇ ਕੁੱਝ ਕੌਂਸਲਰਾਂ ਵਿਚਕਾਰ ਤਕਰਾਰ ਦੀ ਸਥਿਤੀ ਵੀ ਬਣ ਗਈ। ਸਫਾਈ ਮੁਲਾਜ਼ਮ ਯੂਨੀਅਨ ਅਤੇ ਸੰਘਰਸ਼ ਕਮੇਟੀ ਲੰਮੇ ਸਮੇਂ ਤੋਂ ਡੋਰ ਟੂ ਡੋਰ ਕੂੜਾ ਕਲੈਕਸ਼ਨ ਦਾ ਕੰਮ ਨਿੱਜੀ ਕੰਪਨੀ ਨੂੰ ਦੇਣ ਦਾ ਵਿਰੋਧ ਕਰ ਰਹੀ ਹੈ। ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਸਫਾਈ ਵਿਵਸਥਾ ਵਿਚ ਠੇਕੇਦਾਰੀ ਪ੍ਰਥਾ ਨਾ ਲਾਗੂ ਕਰਨ ਸੰਬੰਧੀ ਪਹਿਲਾਂ ਵੀ ਭਰੋਸੇ ਦਿੱਤੇ ਗਏ ਸਨ। ਹੁਣ ਮੁੜ ਨਿੱਜੀ ਕੰਪਨੀ ਨੂੰ ਇਹ ਕੰਮ ਦੇਣ ਦੀ ਤਜਵੀਜ਼ ਸਾਹਮਣੇ ਆਉਣ ਕਾਰਨ ਮੁਲਾਜ਼ਮਾਂ ਵਿਚ ਰੋਸ ਵੱਧ ਗਿਆ ਹੈ। ਸੋਮਵਾਰ ਨੂੰ ਮੇਅਰ ਹਾਊਸ ਵਿਖੇ ਵਿਤ ਤੇ ਠੇਕਾ ਕਮੇਟੀ ਦੀ ਮੀਟਿੰਗ ਹੋਈ ਸੀ। ਪਹਿਲਾਂ ਇਸ ਮੀਟਿੰਗ ਦਾ ਸਮਾਂ 3 ਵਜੇ ਰੱਖਿਆ ਗਿਆ ਸੀ, ਪਰ ਬਾਅਦ ਵਿਚ ਇਸ ਨੂੰ ਬਦਲ ਕੇ ਸ਼ਾਮ 7 ਵਜੇ ਰੱਖਿਆ ਗਿਆ। ਮੀਟਿੰਗ ਦੇ ਸਮੇਂ ਵਿਚ ਤਬਦੀਲੀ ਤੋਂ ਬਾਅਦ ਵੀ ਨਿਗਮ ਦੇ ਬਾਹਰ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਇਸ ਦੌਰਾਨ ਭਾਜਪਾ ਦੇ ਕੌਂਸਲਰ ਤੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਤੇ ਇਕ ਹੋਰ ਕੌਂਸਲਰ ਵਲੋਂ ਮੇਅਰ ਦਫਤਰ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨਾਲ ਉਨ੍ਹਾਂ ਦੀ ਤਕਰਾਰ ਹੋ ਗਈ। ਇਸ ਕਾਰਨ ਕੁੱਝ ਸਮੇਂ ਲਈ ਮੌਕੇ ਤੇ ਮਾਹੌਲ ਹੋਰ ਵੀ ਤਣਾਅਪੂਰਨ ਬਣਿਆ ਰਿਹਾ। ਦੂਜੇ ਪਾਸੇ ਕਾਂਗਰਸੀ ਕੌਂਸਲਰਾਂ ਵਲੋਂ ਕੌਂਸਲਰ ਗੌਰਵ ਭੱਟੀ ਦੀ ਅਗਵਾਈ ਹੇਠ ਮੇਅਰ ਹਾਊਸ ਦੇ ਕੈਂਪ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਰੋਸ ਧਰਨਾ ਦਿੱਤਾ ਗਿਆ। ਕਾਂਗਰਸੀ ਕੌਂਸਲਰਾਂ ਵਲੋਂ ਸਾਲਿਡ ਵੇਸਟ ਮੈਨੇਜਮੈਂਟ ਦੇ ਪ੍ਰਸਤਾਵਿਤ ਟੈਂਡਰ ਨੂੰ ਲੈਕੇ ਸਵਾਲ ਚੁੱਕੇ ਗਏ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਪ੍ਰਦਰਸ਼ਨ ਦੌਰਾਨ ਮਿਊਂਸੀਪਲ ਕਰਮਚਾਰੀ ਦਲ ਦੇ ਪਧਾਨ ਚੌਧਰੀ ਯਸ਼ਪਾਲ, ਸੰਘਰਸ਼ ਕਮੇਟੀ ਦੇ ਆਗੂ ਨਰੇਸ਼ ਧੀਂਗਾਨ ਵੀ ਮੌਜੂਦ ਰਹੇ। ਆਗੂਆਂ ਦਾ ਕਹਿਣਾ ਸੀ ਕਿ ਇਸ ਮੁੱਦੇ ਨੂੰ ਲੈਕੇ ਪਹਿਲਾਂ ਵੀ ਜਨਰਲ ਹਾਊਸ ਦੀਆਂ ਮੀਟਿੰਗਾਂ ਦੌਰਾਨ ਧਰਨੇ ਅਤੇ ਹੜਤਾਲਾਂ ਕੀਤੀਆਂ ਜਾ ਚੁੱਕੀਆਂ ਹਨ। ਹਰ ਵਾਰ ਮੁਲਾਜ਼ਮਾਂ ਨੂੰ ਸਫਾਈ ਕੰਮ ਵਿਚ ਠੇਕੇਦਾਰੀ ਪ੍ਰਥਾ ਨਾ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ। ਪਰ ਹੁਣ ਮੁੜ ਨਿੱਜੀ ਕੰਪਨੀ ਨੂੰ ਡੋਰ ਟੂ ਡੋਰ ਕੂੜਾ ਕੁਲੈਕਸ਼ਨ ਦੇਣ ਦਾ ਪ੍ਰਸਤਾਵ ਸਾਹਮਣੇ ਆਉਣ ਨਾਲ ਮੁਲਾਜ਼ਮਾਂ ਦਾ ਰੋਸ ਵੱਧ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਹਾਈਟੈਂਸ਼ਨ ਤਾਰਾਂ ਦੀ ਲਪੇਟ ’ਚ ਆ ਕੇ 8 ਸਾਲਾ ਬੱਚਾ ਝੁਲਸਿਆ ਅਗਲੀ ਖ਼ਬਰ ਖੇਤੀਬਾੜੀ ਡਾਕਟਰਾਂ ਵਲੋਂ ਖ਼ਾਲੀ ਪਈਆਂ ਅਸਾਮੀਆਂ ਭਰਨ ਨੂੰ ਲੈ ਕੇ ਲਗਾਇਆ ਧਰਨਾ
Ad Position 24