ਕਾਕੋਵਾਲ ਰੋਡ ਬਿਜਲੀ ਦਫ਼ਤਰ ’ਚ ਐਸ ਡੀ ਓ ਤੇ ਆਰ.ਏ. ਵਿਚਾਲੇ ਤਕਰਾਰ
ਲੁਧਿਆਣਾ, 21 ਸਤੰਬਰ (ਭੁਪਿੰਦਰ ਸਿੰਘ ਬੈਂਸ)-ਕਾਕੋਵਾਲ ਰੋਡ ਸਥਿਤ ਬਿਜਲੀ ਦਫਤਰ ਵਿਚ ਅੱਜ ਉਸ ਸਮੇ ਮਾਹੌਲ ਤਣਾਅਪੂਰਨ ਹੋ ਗਿਆ। ਜਦੋ ਕਿਸੇ ਕੰਮ ਨੂੰ ਲੈਕੇ ਐਸ.
ਲੁਧਿਆਣਾ, 21 ਸਤੰਬਰ (ਭੁਪਿੰਦਰ ਸਿੰਘ ਬੈਂਸ)-ਕਾਕੋਵਾਲ ਰੋਡ ਸਥਿਤ ਬਿਜਲੀ ਦਫਤਰ ਵਿਚ ਅੱਜ ਉਸ ਸਮੇ ਮਾਹੌਲ ਤਣਾਅਪੂਰਨ ਹੋ ਗਿਆ। ਜਦੋ ਕਿਸੇ ਕੰਮ ਨੂੰ ਲੈਕੇ ਐਸ.ਡੀ.ੳ. ਅਤੇ ਆਰ.ਏ. ਵਿਚਾਲੇ ਕਹਾਸੁਣੀ ਹੋਣ ਦੀ ਗੱਲ ਸਾਹਮਣੇ ਆਈ। ਦੱਸਿਆ ਜਾ ਰਿਹਾ ਹੈ ਕਿ ਗੱਲਬਾਤ ਦੌਰਾਨ ਤਕਰਾਰ ਇੰਨੀ ਵੱਧ ਗਈ ਕਿ ਮਾਮਲਾ ਹੱਥੋਪਾਈ ਤੱਕ ਪੁੱਜਣ ਦੀ ਨੌਬਤ ਆ ਗਈ। ਮੌਕੇ ‘ਤੇ ਮੌਜੂਦ ਕਰਮਚਾਰੀਆਂ ਵਲੋਂ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਖੀਤੀ ਗਈ। ਜਿਸ ਤੋਂ ਬਾਅਦ ਸਥਿਤੀ ‘ਤੇ ਕਾਬੂ ਪਾ ਲਿਆ ਗਿਆ। ਘਟਨਾ ਤੋ ਬਾਅਦ ਦਫਤਰੀ ਕੰਮਕਾਰਜ ਨੂੰ ਲੈਕੇ ਕੁਝ ਸਮੇ ਲਈ ਚਰਚਾ ਦਾ ਮਾਹੌਲ ਬਣਿਆ ਰਿਹਾ। ਸੰਬੰਧਤ ਅਧਿਕਾਰੀ ਨਾਲ ਗਲੱਬਾਤ ਦੌਰਾਨ ਦੱਸਿਆ ਕਿ ਦੋਵੇ ਕਰਮਚਾਰੀਆਂ ਵਿਚਾਲੇ ਕਿਸੇ ਕੰਮ ਨੂੰ ਲੈਕੇ ਤਕਰਾਰ ਹੋ ਗਈ ਸੀ। ਹਲਾਂਕਿ ਬਾਅਦ ਵਿਚ ਮਾਮਲਾ ਸ਼ਾਂਤ ਹੋ ਗਿਆ ਅਤੇ ਦੋਵੇ ਧਿਰਾਂ ਵਿਚਾਲੇ ਸਥਿਤੀ ਆਮ ਹੋਣ ਦੀ ਗੱਲ ਕਹੀ ਗਈ। ਫਿਲਹਾਲ ਇਸ ਘਟਨਾ ਨੂ ਲੈਕੇ ਕਿਸੇ ਤਰ੍ਹਾਂ ਦੀ ਅਧਿਕਾਰਤ ਪੁਲਿਸ ਕਾਰਵਾਈ ਜਾਂ ਵਿਭਾਗੀ ਜਾਂਚ ਦੀ ਪੁਸ਼ਟੀ ਸਾਹਮਣੇ ਨਹੀਂ ਆਈ ਹੈ। ਇਸ ਲਈ ਘਟਨਾ ਦੇ ਕਾਰਨਾਂ ਜਾਂ ਕਿਸੇ ਧਿਰ ਦੀ ਜਿੰਮੇਵਾਰੀ ਸੰਬੰਧੀ ਕੋਈ ਨਤੀਜਾ ਕੱਢਣਾ ਉਚਿਤ ਨਹੀਂ ਹੋਵੇਗਾ।