25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਲੜਕੀਆਂ ਐਕਟੀਵਾ ਖੋ ਕੇ ਹੋਈਆਂ ਫ਼ਰਾਰ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਦੋ ਦੇ ਘੇਰੇ ਅੰਦਰ ਪੈਂਦੇ ਇਲਾਕੇ ਜੇਲ੍ਹ ਰੋਡ ’ਤੇ ਦੋ ਲੜਕੀਆਂ ਇਕ ਲੜਕੇ ਪਾਸੋਂ ਐਕਟੀਵਾ ਖੋਹ ਕੇ ਫ਼ਰਾਰ ਹੋ ਗਈਆਂ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸਬੰਧੀ ਸੁਰਿੰਦਰ ਕੌਰ ਵਾਸੀ ਕਾਮਰਾਨ ਰੋਡ ਦੀ ਸ਼ਿਕਾਇਤ ’ਤੇ ਭੂਮੀ ਅਤੇ ਪੂਨਮ ਤੁਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 25-09-2026
ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ ਦੋ ਦੇ ਘੇਰੇ ਅੰਦਰ ਪੈਂਦੇ ਇਲਾਕੇ ਜੇਲ੍ਹ ਰੋਡ ’ਤੇ ਦੋ ਲੜਕੀਆਂ ਇਕ ਲੜਕੇ ਪਾਸੋਂ ਐਕਟੀਵਾ ਖੋਹ ਕੇ ਫ਼ਰਾਰ ਹੋ ਗਈਆਂ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸਬੰਧੀ ਸੁਰਿੰਦਰ ਕੌਰ ਵਾਸੀ ਕਾਮਰਾਨ ਰੋਡ ਦੀ ਸ਼ਿਕਾਇਤ ’ਤੇ ਭੂਮੀ ਅਤੇ ਪੂਨਮ ਤੁਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਸ ਦਾ ਲੜਕਾ ਪ੍ਰਭਜੋਤ ਸਿੰਘ ਸਿਵਲ ਹਸਪਤਾਲ ਨੇੜੇ ਸਥਿਤ ਬੀਕਾਨੇਰ ਬੇਕਰੀ ਤੋਂ ਪੈਟੀਜ ਖਾਣ ਲਈ ਖੜ੍ਹਾ ਸੀ। ਇਸ ਦੌਰਾਨ ਉਕਤ ਕਥਿਤ ਦੋਸ਼ੀ ਲੜਕੀਆਂ ਉਥੇ ਆਈਆਂ ਤੇ ਉਸ ਨਾਲ ਬਹਿਸ ਪਈਆਂ। ਇਹਨਾਂ ਲੜਕੀਆਂ ਵਲੋਂ ਉਸ ਦੇ ਲੜਕੇ ਪਾਸੋਂ ਐਕਟੀਵਾ ਖੋਹ ਲਿਆ ਤੇ ਫ਼ਰਾਰ ਹੋ ਗਈਆਂ। ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ਵਿਚ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਯੁਵਰਾਜ ਮਲਹੋਤਰਾ ਮੀਡੀਆ ਇੰਚਾਰਜ ਲੱਖ ਦਾਤਾ ਦਰਬਾਰ ਵਲੋਂ ਸਨਮਾਨਿਤ ਅਗਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਵਲੋਂ ਝੋਨੇ ਦੀ ਖ਼ਰੀਦ ਦੇ ਪ੍ਰਬੰਧਾਂ ਦੀ ਸਮੀਖਿਆ, 17.25 ਲੱਖ ਮੀਟਿ੍ਕ ਟਨ ਖ਼ਰੀਦ ਦਾ ਟੀਚਾ
Ad Position 24