ਫੋਰਟਿਸ ਹਸਪਤਾਲ ਵਲੋਂ ਕਾਰਡੀਅਕ ਐਮਰਜੈਂਸੀ ਦੇ ਖੇਤਰ ਵਿਚ ਮਹੱਤਵਪੂਰਨ ਉਪਲਬਧੀ ਹਾਸਲ
ਲੁਧਿਆਣਾ, 24 ਸਤੰਬਰ (ਡਾ. ਤਰਲੋਚਨ ਸਿੰਘ)-ਫੋਰਟਿਸ ਹਸਪਤਾਲ ਨੇ 30 ਹਜ਼ਾਰ ਤੋਂ ਵੱਧ ਹਾਰਟ ਅਟੈਕ ਮਾਮਲਿਆਂ ਦਾ ਸਫਲਤਾਪੂਰਵਕ ਇਲਾਜ ਕਰਕੇ ਕਾਰਡੀਅਕ ਐਮਰਜੈਂਸੀ ਦੇ ਖੇਤਰ ਵਿਚ ਇਕ ਮਹੱਤਵਪੂਰਨ ਕਲੀਨੀਕਲ ਉਪਲਬਧੀ ਹਾਸਲ ਕੀਤੀ ਹੈ।
ਫ
ਫੋਰਟਿਸ ਹਸਪਤਾਲ ਦੇ ਕਾਰਡੀਅਕ ਮਾਹਿਰ ਡਾ. ਸੰਦੀਪ ਚੋਪੜਾ, ਡਾ. ਪਰਮਦੀਪ ਸਿੰਘ ਸੰਧੂ ਅਤੇ ਸਨਵੀਰ ਸਿੰਘ ਭਾਮਰਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ
25-09-2026
ਲੁਧਿਆਣਾ, 24 ਸਤੰਬਰ (ਡਾ. ਤਰਲੋਚਨ ਸਿੰਘ)-ਫੋਰਟਿਸ ਹਸਪਤਾਲ ਨੇ 30 ਹਜ਼ਾਰ ਤੋਂ ਵੱਧ ਹਾਰਟ ਅਟੈਕ ਮਾਮਲਿਆਂ ਦਾ ਸਫਲਤਾਪੂਰਵਕ ਇਲਾਜ ਕਰਕੇ ਕਾਰਡੀਅਕ ਐਮਰਜੈਂਸੀ ਦੇ ਖੇਤਰ ਵਿਚ ਇਕ ਮਹੱਤਵਪੂਰਨ ਕਲੀਨੀਕਲ ਉਪਲਬਧੀ ਹਾਸਲ ਕੀਤੀ ਹੈ। ਇਹ ਉਪਲਬਧੀ ਐਮਰਜੈਂਸੀ ਕਾਰਡੀਅਕ ਕੇਅਰ ਵਿਚ ਬਿਹਤਰੀਨ ਕਲੀਨੀਕਲ ਨਤੀਜਿਆਂ ਨੂੰ ਦਰਸਾਉਂਦੀ ਹੈ, ਜਿੱਥੇ ਸਮੇਂ ਸਿਰ ਕੀਤਾ ਗਿਆ ਇਲਾਜ ਮਰੀਜ਼ ਦੇ ਸਿਹਤ ਨਤੀਜਿਆਂ ਵਿਚ ਮਹੱਤਵਪੂਰਨ ਫ਼ਰਕ ਪਾ ਸਕਦਾ ਹੈ। ਵਿਸ਼ਵ ਦਿਲ ਦਿਵਸ ਤੋਂ ਪਹਿਲਾਂ ਫੋਰਟਿਸ ਲੁਧਿਆਣਾ ਦੇ ਕਾਰਡੀਅਕ ਮਾਹਿਰਾਂ ਡਾ. ਸੰਦੀਪ ਚੋਪੜਾ, ਡਾ. ਪਰਮਦੀਪ ਸਿੰਘ ਸੰਧੂ, ਡਾ. ਨਿਖਿਲ ਬਾਂਸਲ ਅਤੇ ਡਾ. ਮਨਿੰਦਰ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਰਟ ਅਟੈਕ ਉਸ ਸਮੇਂ ਹੁੰਦਾ ਹੈ, ਜਦੋਂ ਦਿਲ ਦੀ ਕਿਸੇ ਕੋਰੋਨਰੀ ਆਰਟਰੀ ਵਿਚ ਪੂਰੀ ਤਰ੍ਹਾਂ ਰੁਕਾਵਟ ਪੈਦਾ ਹੋ ਜਾਂਦੀ ਹੈ ਅਤੇ ਦਿਲ ਦੇ ਇਕ ਹਿੱਸੇ ਤੱਕ ਖ਼ੂਨ ਦੀ ਸਪਲਾਈ ਰੁਕ ਜਾਂਦੀ ਹੈ। ਮਾਹਿਰਾਂ ਨੇ ਘੱਟ ਉਮਰ ਦੇ ਲੋਕਾਂ ਵਿਚ ਵੀ ਗੰਭੀਰ ਕੋਰੋਨਰੀ ਆਰਟਰੀ ਬਿਮਾਰੀ ਦੇ ਵੱਧ ਰਹੇ ਮਾਮਲਿਆਂ ਬਾਰੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਉਮਰ ਨੂੰ ਲਗਾਤਾਰ ਜਾਂ ਅਸਧਾਰਨ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਦਾ ਕਾਰਨ ਨਹੀਂ ਬਣਾਉਣਾ ਚਾਹੀਦਾ। ਡਾ. ਚੋਪੜਾ ਨੇ ਇਕ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਮਰੀਕਾ ਵਿਚ ਰਹਿੰਦੇ 35 ਸਾਲਾ ਵਿਅਕਤੀ ਨੂੰ ਲਗਾਤਾਰ ਛਾਤੀ ਵਿਚ ਦਰਦ ਹੋ ਰਿਹਾ ਸੀ, ਪਰ ਸਥਾਨਕ ਡਾਕਟਰਾਂ ਵਲੋਂ ਉਸ ਨੂੰ ਜਾਂਚ ਲਈ ਇਕ ਮਹੀਨੇ ਬਾਅਦ ਦੀ ਅਪੁਇੰਟਮੈਂਟ ਦਿੱਤੀ ਗਈ। ਉਸ ਨੇ ਡਾ. ਚੋਪੜਾ ਨਾਲ ਆਨਲਾਈਨ ਸਲਾਹ-ਮਸ਼ਵਰਾ ਕੀਤਾ ਅਤੇ ਤੁਰੰਤ ਜਾਂਚ ਲਈ ਭਾਰਤ ਆ ਗਿਆ। ਫੋਰਟਿਸ ਵਿਚ ਮੈਡੀਕਲ ਜਾਂਚ ਦੌਰਾਨ ਉਸ ਦੀਆਂ ਤਿੰਨੋਂ ਮੁੱਖ ਕੋਰੋਨਰੀ ਆਰਟਰੀਆਂ ਵਿਚ 80 ਤੋਂ 95 ਫ਼ੀਸਦੀ ਤੱਕ ਰੁਕਾਵਟਾਂ ਪਾਈਆਂ ਗਈਆਂ। ਮੈਡੀਕਲ ਟੀਮ ਨੇ ਤਿੰਨੋਂ ਆਰਟਰੀਆਂ ਵਿਚ ਐਂਜੀਓਪਲਾਸਟੀ ਕਰਕੇ ਸਟੰਟ ਪਾਏ। ਮਰੀਜ਼ ਨੂੰ ਅਗਲੇ ਦਿਨ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਇਸ ਸਮੇਂ ਉਹ ਸਿਹਤਯਾਬੀ ਵੱਲ ਵੱਧ ਰਿਹਾ ਹੈ। ਡਾ. ਪਰਮਦੀਪ ਸੰਧੂ ਨੇ ਉੱਤਰਾਖੰਡ ਦੇ 30 ਸਾਲ ਦੀ ਉਮਰ ਦੇ ਇਕ ਮਰੀਜ਼ ਦਾ ਮਾਮਲਾ ਸਾਂਝਾ ਕੀਤਾ। ਮਰੀਜ਼ ਐਡਵਾਂਸਡ ਹਾਰਟ ਫੇਲੀਅਰ, ਵਾਰ-ਵਾਰ ਹਸਪਤਾਲ ਵਿਚ ਦਾਖਲ ਹੋਣ, ਗੰਭੀਰ ਸਾਹ ਚੜ੍ਹਨ, ਥਕਾਵਟ ਅਤੇ ਇਸਕੀਮਿਕ ਸਟ੍ਰੋਕ ਨਾਲ ਪੀੜਤ ਸੀ। ਉਸ ਦੀ ਸਿਹਤ ਇੰਨੀ ਖ਼ਰਾਬ ਹੋ ਚੁੱਕੀ ਸੀ ਕਿ ਉਹ ਕੰਮ ਕਰਨ ਦੇ ਯੋਗ ਨਹੀਂ ਸੀ ਅਤੇ ਹੋਰ ਥਾਵਾਂ ‘ਤੇ ਉਸ ਨੂੰ ਸਰਜਰੀ ਲਈ ਬਹੁਤ ਜ਼ਿਆਦਾ ਜੋਖ਼ਮ ਵਾਲਾ ਮਰੀਜ਼ ਮੰਨਿਆ ਗਿਆ ਸੀ। ਫੋਰਟਿਸ ਵਿਚ ਐਡਵਾਂਸਡ ਹਾਰਟ ਫੇਲੀਅਰ ਮੈਨੇਜਮੈਂਟ ਰਾਹੀਂ ਉਸ ਦੀ ਸਿਹਤ ਅਤੇ ਆਤਮਨਿਰਭਰਤਾ ਵਿਚ ਮਹੱਤਵਪੂਰਨ ਸੁਧਾਰ ਲਿਆਂਦਾ ਗਿਆ। ਡਾ. ਸੰਧੂ ਨੇ ਕਿਹਾ ਕਿ ਹਾਰਟ ਫੇਲੀਅਰ ਇਕ ਲਗਾਤਾਰ ਰਹਿਣ ਵਾਲੀ ਸਥਿਤੀ ਹੈ, ਜੋ ਹੌਲੀ-ਹੌਲੀ ਮਰੀਜ਼ ਦੀ ਰੋਜ਼ਾਨਾ ਦੀਆਂ ਆਮ ਗਤੀਵਿਧੀਆਂ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹ ਮਾਮਲਾ ਦਰਸਾਉਂਦਾ ਹੈ ਕਿ ਜਦੋਂ ਮਰੀਜ਼ ਦੀ ਸਮੇਂ ਸਿਰ ਪਛਾਣ ਕਰਕੇ ਢੁਕਵਾਂ ਇਲਾਜ ਕੀਤਾ ਜਾਵੇ ਤਾਂ ਐਡਵਾਂਸਡ ਹਾਰਟ ਫੇਲੀਅਰ ਥੈਰੇਪੀ ਰਾਹੀਂ ਕਿੰਨਾ ਵੱਡਾ ਸੁਧਾਰ ਲਿਆਂਦਾ ਜਾ ਸਕਦਾ ਹੈ। ਇਹ ਸੇਵਾਵਾਂ ਫੋਰਟਿਸ ਪੰਜਾਬ ਨੈੱਟਵਰਕ ਦਾ ਹਿੱਸਾ ਹਨ, ਜਿਸ ਵਿਚ ਲੁਧਿਆਣਾ, ਜਲੰਧਰ, ਮੋਹਾਲੀ ਅਤੇ ਅੰਮ੍ਰਿਤਸਰ ਸ਼ਾਮਿਲ ਹਨ।