25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਖਾਦ ਡੀਲਰ ਬਣਨ ਲਈ ਪਾਮੇਤੀ ਵਿਚ ਸਰਟੀਫਿਕੇਟ ਕੋਰਸ ਕਰਵਾਇਆ

ਲੁਧਿਆਣਾ, 24 ਸਤੰਬਰ (ਜਸਵਿੰਦਰ ਸਿੰਘ)-ਪੰਜਾਬ ਖੇਤੀਬਾੜੀ ਪ੍ਰਬੰਧਨ ਅਤੇ ਐਕਸਟੈਨਸ਼ਨ ਟਰੇਨਿੰਗ ਇੰਸਟੀਚਿਊਟ (ਪਾਮੇਟੀ) ਵਲੋਂ 15 ਦਿਨਾਂ ਦਾ ਖਾਦ ਡੀਲਰ ਬਣਨ ਲਈ ਰਿਹਾਇਸ਼ੀ ਸਰਟੀਫਿਕੇਟ ਕੋਰਸ, ਰਾਸ਼ਟਰੀ ਖੇਤੀਬਾੜੀ ਪਸਾਰ ਪ੍ਰਬੰਧਨ ਹੈਦਰਾਬਾਦ ਦੇ ਸਹਿਯੋਗ ਨਾਲ ਡਾ ਕੇ. ਬੀ.

Ad Position 21
No active advertisement
ਅਜੀਤ ਡੈਸਕ 25-09-2026
ਲੁਧਿਆਣਾ, 24 ਸਤੰਬਰ (ਜਸਵਿੰਦਰ ਸਿੰਘ)-ਪੰਜਾਬ ਖੇਤੀਬਾੜੀ ਪ੍ਰਬੰਧਨ ਅਤੇ ਐਕਸਟੈਨਸ਼ਨ ਟਰੇਨਿੰਗ ਇੰਸਟੀਚਿਊਟ (ਪਾਮੇਟੀ) ਵਲੋਂ 15 ਦਿਨਾਂ ਦਾ ਖਾਦ ਡੀਲਰ ਬਣਨ ਲਈ ਰਿਹਾਇਸ਼ੀ ਸਰਟੀਫਿਕੇਟ ਕੋਰਸ, ਰਾਸ਼ਟਰੀ ਖੇਤੀਬਾੜੀ ਪਸਾਰ ਪ੍ਰਬੰਧਨ ਹੈਦਰਾਬਾਦ ਦੇ ਸਹਿਯੋਗ ਨਾਲ ਡਾ ਕੇ.ਬੀ. ਸਿੰਘ, ਡਾਇਰੈਕਟਰ ਪਾਮੇਟੀ ਦੀ ਰਹਿਨੁਮਾਈ ਵਿਚ ਸਫਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ। ਇਸ ਕੋਰਸ ਦੀ ਸਿਖਲਾਈ ਉਪਰੰਤ ਸਿੱਖਿਆਰਥੀ ਖਾਦ ਕੰਟਰੋਲ (ਆਰਡਰ) 1985 ਤਹਿਤ ਆਪਣਾ ਖਾਦਾਂ ਸਬੰਧੀ ਕਾਰੋਬਾਰ ਸ਼ੁਰੂ ਕਰ ਸਕਦੇ ਹਨ ਅਤੇ ਕਿਸਾਨਾਂ ਨੂੰ ਬਿਹਤਰ ਢੰਗ ਨਾਲ ਫ਼ਸਲਾਂ ਵਿਚ ਖਾਦਾਂ ਦੀ ਸਹੀ ਚੋਣ, ਸਹੀ ਮਾਤਰਾ, ਸਹੀ ਸਮਾਂ ਅਤੇ ਸਹੀ ਤਰੀਕਿਆਂ ਬਾਰੇ ਵਧੇਰੇ ਤਕਨੀਕੀ ਜਾਣਕਾਰੀ ਦੇ ਸਕਦੇ ਹਨ। ਇਸ ਕੋਰਸ ਵਿਚ ਸੰਤੁਲਿਤ ਪੌਸ਼ਟਿਕ ਤੱਤਾਂ ਦੇ ਪ੍ਰਬੰਧਨ, ਵੱਖ-ਵੱਖ ਪੌਸ਼ਟਿਕ ਤੱਤਾਂ ਦੀ ਮਿੱਟੀ ਵਿਚ ਘਾਟ ਦੇ ਲੱਛਣਾਂ, ਜੈਵਿਕ ਖਾਦਾਂ ਦੇ ਵੱਖ-ਵੱਖ ਸਰੋਤਾਂ ਐਫ ਵਾਈ ਐਮ ਹਰੀ ਖਾਦ, ਵਰਮੀਕੰਪੋਸਟ, ਫ਼ਸਲਾਂ ਦੀ ਰਹਿੰਦ-ਖੂੰਹਦ, ਮਿੱਟੀ/ਪਾਣੀ ਦੀ ਜਾਂਚ ਦੀ ਮਹੱਤਤਾ, ਖਾਦ ਕੰਟਰੋਲ (ਆਰਡਰ), ਖਾਦਾਂ ਦੀ ਸਹੀ ਤਰੀਕੇ ਨਾਲ ਸਟੋਰੇਜ, ਪੀਓਐਸ ਮਸ਼ੀਨਾਂ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਆਈ ਦਿਵਸ ਸ਼ਰਧਾਪੂਰਵਕ ਮਨਾਇਆ ਅਗਲੀ ਖ਼ਬਰ ਫੋਰਟਿਸ ਹਸਪਤਾਲ ਵਲੋਂ ਕਾਰਡੀਅਕ ਐਮਰਜੈਂਸੀ ਦੇ ਖੇਤਰ ਵਿਚ ਮਹੱਤਵਪੂਰਨ ਉਪਲਬਧੀ ਹਾਸਲ
Ad Position 24