11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ

ਲੁਧਿਆਣਾ, 11 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪਰਮ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਸਿਰਜਿਤ ‘ਜਵੱਦੀ ਟਕਸਾਲ’ ਵਿਖੇ ਉਨ੍ਹਾਂ ਦੇ ਜਾਨਸ਼ੀਨ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਨਾਮ ਸਿਮਰਨ ਸਮਾਗਮ ਵਿਚ ਜੁੜੀਆਂ ਸੰਗਤਾਂ ਸਨਮੁਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫ਼ੁਰਮਾਇਆ ਕਿ ‘ਦੁੱਖ’ ਦੀ ਨਵਿਰਤੀ ਅਤੇ ‘ਸੁੱਖ’ ਦੀ ਪ੍ਰਾਪਤੀ, ਸੁੱਖ ਦਾ ਨਾ ਮਿਲਣਾ, ਸੁੱਖ ਦੀ ਪ੍ਰਾਪਤੀ ਨਾ ਹੋਣੀ ਇਸ ਦਾ ਵੱਡਾ ਕਾਰਣ ਇਹ ਹੈ ਕਿ ਆਪਣੇ ਕੇਂਦਰ ਆਤਮਾ ਅਤੇ ਪ੍ਰਮਾਤਮਾ ਤੋਂ ਟੁੱਟੇ ਰਹਿਣਾ। ਉਸ ਤੀਜੇ ਖੰਡ, ਆਤਮ ਤੱਤ, ਪਰਮਾਤਮਾ ਤੱਤ ਨਾਲ ਜੁੜਨਾ ਹੀ ਅਨੰਦ ਹੈ, ਅੰਮ੍ਰਿਤ ਹੈ, ਆਤਮਾ ਬੂੰਦ ਹੈ, ਪਰਮਾਤਮਾ ਸਾਗਰ ਹੈ।

Ad Position 21
No active advertisement
ਅਜੀਤ ਡੈਸਕ 12-10-2026
ਲੁਧਿਆਣਾ, 11 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪਰਮ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਸਿਰਜਿਤ ‘ਜਵੱਦੀ ਟਕਸਾਲ’ ਵਿਖੇ ਉਨ੍ਹਾਂ ਦੇ ਜਾਨਸ਼ੀਨ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਨਾਮ ਸਿਮਰਨ ਸਮਾਗਮ ਵਿਚ ਜੁੜੀਆਂ ਸੰਗਤਾਂ ਸਨਮੁਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਫ਼ੁਰਮਾਇਆ ਕਿ ‘ਦੁੱਖ’ ਦੀ ਨਵਿਰਤੀ ਅਤੇ ‘ਸੁੱਖ’ ਦੀ ਪ੍ਰਾਪਤੀ, ਸੁੱਖ ਦਾ ਨਾ ਮਿਲਣਾ, ਸੁੱਖ ਦੀ ਪ੍ਰਾਪਤੀ ਨਾ ਹੋਣੀ ਇਸ ਦਾ ਵੱਡਾ ਕਾਰਣ ਇਹ ਹੈ ਕਿ ਆਪਣੇ ਕੇਂਦਰ ਆਤਮਾ ਅਤੇ ਪ੍ਰਮਾਤਮਾ ਤੋਂ ਟੁੱਟੇ ਰਹਿਣਾ। ਉਸ ਤੀਜੇ ਖੰਡ, ਆਤਮ ਤੱਤ, ਪਰਮਾਤਮਾ ਤੱਤ ਨਾਲ ਜੁੜਨਾ ਹੀ ਅਨੰਦ ਹੈ, ਅੰਮ੍ਰਿਤ ਹੈ, ਆਤਮਾ ਬੂੰਦ ਹੈ, ਪਰਮਾਤਮਾ ਸਾਗਰ ਹੈ। ਬੂੰਦ, ਬੂੰਦ ਰਹਿ ਕੇ ਸਮੁੰਦਰ ਨਹੀਂ ਹੋ ਸਕਦੀ; ਬੂੰਦ ਨੂੰ ਬੂੰਦ ਬਣੇ ਰਹਿਣ ਦਾ ਹੱਠ ਵੀ ਸਮੁੰਦਰ ਹੋਣ ਵਿਚ ਰੋਕ ਹੈ ਪਰ ਸਮੁੰਦਰ ਵਲੋਂ ਆਪਣੇ ਵਿਚ ਮਿਲਾਉਣ ਲਈ ਦਰਵਾਜ਼ੇ ਬੰਦ ਨਹੀਂ ਹਨ। ਬੂੰਦ, ਸਮੁੰਦਰ ਹੋਣਾ ਤਾਂ ਚਾਹੁੰਦੀ ਹੈ, ਪਰ ਬੂੰਦ, ਆਪਣੀ ਬੂੰਦ ਵਾਲੀ ਹੋਂਦ ਨੂੰ ਤੋੜਨ ਨਹੀਂ ਚਾਹੁੰਦੀ। ਜਦੋਂ ‘ਮੈਂ’ ਦੀ ਬੂੰਦ ਮਿਟ ਜਾਂਦੀ ਹੈ ਤਾਂ ਆਤਮਾ ਪ੍ਰਮਾਤਮਾ ਸਮੁੰਦਰ ਰੂਪ ਹੋ ਜਾਂਦੀ ਹੈ। ਇਹ ਮੈਂ ਪੁਣਾ ਹੀ ਆਤਮਾ ਭਾਵ ਜੀਵ ਆਤਮਾ ਬਣਾਈ ਬੈਠਾ ਹੈ। ਨਾਮ ਸਿਮਰਨ ਸਮਾਗਮ ‘ਚ ਮਹਾਂਪੁਰਸ਼ਾਂ ਨੇ ਜੁੜੀਆਂ ਸੰਗਤਾਂ ਅਤੇ ਗੁਰਮਤਿ ਦੇ ਖੋਜੀਆਂ ਨੂੰ ਗੁਰਮਤਿ ਮਾਰਗ ‘ਚ ਉੱਚਾ ਸਥਾਨ, ਹਲੀਮੀ, ਸਮਰਪਣ ਅਤੇ ਚੜ੍ਹਦੀ ਕਲਾ ਨਾਲ ਭਰਪੂਰ ਹੋਣ, ਰਜ਼ਾ ਨੂੰ ਮੰਨਣ, ਉੱਚੀ ਸੁਰਤਿ ਧਾਰਨ ਕਰਨ ਲਈ ਚਿੰਤਨ ਕਰਨ ਆਦਿ ਵਿਸ਼ਿਆਂ ਤੇ ਜੋਰ ਦਿੱਤਾ। ਮਹਾਂ ਪੁਰਸ਼ਾਂ ਨੇ ਵੱਡੇ ਮਹਾਂਪੁਰਸ਼ਾਂ ਵਲੋਂ ਅਰੰਭੇ ਗੁਰਮਤਿ ਦੇ ਮਹਾਨ ਕਾਰਜ਼ਾਂ ਦੀ ਲੜੀ ਤਹਿਤ ਇਸ ਵਰ੍ਹੇ ਦੇ ‘ਅਦੁੱਤੀ ਗੁਰਮਤਿ ਸੰਗੀਤ ਸੰਮੇਲਨ’ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੰਬਰ 26 ਤੋਂ 29 ਤੱਕ ਦਿਨਾਂ ਦੇ ਇਸ ਸੰਮੇਲਨ ਵਿਚ ਸ਼ਮੂਲੀਅਤ ਕਰਕੇ ਗੁਰੂ ਸਾਹਿਬਾਨ ਦੇ ਗੁਰਮਤਿ ਸੰਗੀਤ ਅਤੇ ਗੁਰਬਾਣੀ ਸ਼ਬਦ ਕੀਰਤਨ ਦਾ ਆਨੰਦ ਮਾਣੀਏ। ਗੁਰੂ ਕਾ ਲੰਗਰ ਅਤੁੱਟ ਵਰਤਿਆ।
Ad Position 22
No active advertisement
ਪਿਛਲੀ ਖ਼ਬਰ ਜੀ.ਜੀ.ਐੱਨ.ਆਈ.ਐੱਮ.ਟੀ. ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਬੀ . ਐੱਸ . ਸੀ .... ਅਗਲੀ ਖ਼ਬਰ ਗੁ. ਚਰਨ ਕੰਵਲ ਜੀਂਦੋਵਾਲ-ਬੰਗਾ ਵਿਖੇ ਗ੍ਰੰਥੀ ਭਾਈ ਦਲਜੀਤ ਸਿੰਘ ਸਨਮਾਨਿਤ
Ad Position 24