11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਜੀ.ਜੀ.ਐੱਨ.ਆਈ.ਐੱਮ.ਟੀ. ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਬੀ . ਐੱਸ . ਸੀ . ਫੈਸ਼ਨ ਡਿ ਜ਼ਾ ਈਨ ਵਿਚ ਮੈਰਿਟ ਅਹੁਦੇ ਕੀਤੇ ਪ੍ਰਾਪਤ

ਲੁਧਿਆਣਾ, 11 ਅਕਤੂਬਰ (ਜਤਿੰਦਰ ਭੰਬੀ)-ਜੀ. ਜੀ.

Ad Position 21
No active advertisement
ਪੁਰਵੀ ਜੋਸਿਫ਼ਾ 12-10-2026
ਲੁਧਿਆਣਾ, 11 ਅਕਤੂਬਰ (ਜਤਿੰਦਰ ਭੰਬੀ)-ਜੀ.ਜੀ.ਐੱਨ. ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਘੁਮਾਰ ਮੰਡੀ ਨੇ ਇੱਕ ਵਾਰ ਫਿਰ ਆਪਣੀ ਸ਼ਾਨ ਵਧਾਈ ਹੈ। ਇਸ ਦੇ ਬੀ.ਐੱਸ.ਸੀ. ਫੈਸ਼ਨ ਡਿਜਾਈਨ ਵਿਭਾਗ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਮੈਰਿਟ ਲਿਸਟ ਵਿਚ ਪ੍ਰਤਿਸ਼ਠਿਤ ਅਹੁਦੇ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਪੁਰਵੀ ਨੇ ਯੂਨੀਵਰਸਿਟੀ ਵਿਚ ਦੂਜਾ ਸਥਾਨ ਹਾਸਲ ਕੀਤਾ, ਜਦੋਂ ਕਿ ਜੋਫਿਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹ ਉਪਲੱਬਧੀ ਉਹਨਾਂ ਦੀ ਮਿਹਨਤ, ਸਿਰਜਣਸੀਲਤਾ ਅਤੇ ਅਕਾਦਮਿਕ ਉੱਤਮਤਾ ਦਾ ਪ੍ਰਮਾਣ ਹੈ। ਉਨ੍ਹਾਂ ਦੀ ਸ਼ਾਨਦਾਰ ਸਫ਼ਲਤਾ ਵਿਦਿਆਰਥੀਆਂ, ਅਧਿਆਪਕਾਂ ਅਤੇ ਸੰਸਥਾ ਦੇ ਫੈਸ਼ਨ ਸਿੱਖਿਆ ਵਿਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦੀ ਹੈ। ਇਸ ਮੌਕੇ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਡਾ. ਐੱਸ.ਪੀ. ਸਿੰਘ ਨੇ ਉਪਲਬਧੀ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਹ ਸ਼ਾਨਦਾਰ ਨਤੀਜੇ ਵਿਦਿਆਰਥੀਆਂ ਦੀ ਮਿਹਨਤ ਅਤੇ ਸੰਸਥਾ ਦੀ ਪ੍ਰਤਿਭਾ ਤੇ ਉੱਤਮਤਾ ਨੂੰ ਵਿਕਸਿਤ ਕਰਨ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹਨ। ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਜਨਰਲ ਸੈਕਟਰੀ ਹਰਸਰਣ ਸਿੰਘ ਨਰੂਲਾ ਨੇ ਮੈਰਿਟ ਅਹੁਦੇ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ। ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਯੂਨੀਵਰਸਿਟੀ ਮੈਰਿਟ ਅਹੁਦੇ ਜੀਜੀਐੱਨਆਈਐੱਮਟੀ ਲਈ ਮਾਣ ਵਾਲੀ ਉਪਲੱਬਧੀ ਹਨ। ਇਹ ਸਾਡੇ ਵਿਦਿਆਰਥੀਆਂ ਦੀ ਸਮਰਪਣ ਭਾਵਨਾ, ਅਨੁਸਾਸਨ ਅਤੇ ਅਕਾਦਮਿਕ ਸਮਰੱਥਾ ਦਾ ਸਬੂਤ ਹਨ। ਫੈਸ਼ਨ ਡਿਜਾਈਨਿੰਗ ਵਿਭਾਗ ਦੀ ਮੁਖੀ ਪ੍ਰੋਫੈਸਰ ਗੁਰਲੀਨ ਕੌਰ ਨੇ ਇਸ ਉਪਲਬਧੀ ‘ਤੇ ਖੁਸ਼ੀ ਜਾਹਰ ਕੀਤੀ।
Ad Position 22
No active advertisement
ਪਿਛਲੀ ਖ਼ਬਰ ਏ.ਟੀ.ਐਮ. ਬੂਥਾਂ ’ਤੇ ਲੋਕਾਂ ਨਾਲ ਠੱਗੀ ਕਰਨ ਵਾਲੇ ਖ਼ਤਰਨਾਕ ਗਰੋਹ ਦਾ ਸਰਗਨਾ ਕਾਬੂ ਅਗਲੀ ਖ਼ਬਰ ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ
Ad Position 24