12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਡਾ . ਮੋਹਿਤ ਸਿੰਗਲਾ ਨੇ ਹੁਸ਼ਿਆਰਪੁਰ ਦੇ ਫੁੱਟਬਾਲ ਖਿਡਾਰੀ ਦੀ ਸਪੋਰਟਸ ਇੰਜਰੀ ਸਰਜਰੀ ਸਫਲਤਾਪੂਰਵਕ ਕਰਕੇ ਮੁੜ ਖੇਡਣ ਦੇ ਬਣਾਇਆ ਕਾਬਿਲ

ਲੁਧਿਆਣਾ, 11 ਅਕਤੂਬਰ (ਡਾ. ਤਰਲੋਚਨ ਸਿੰਘ)-ਸਪੌਰਥੋ ਕਲੀਨਿਕ, ਅਦਿਤਿਆ ਜੇਤਲੀ ਚੌਂਕ, ਮਾਡਲ ਟਾਊਨ ਦੇ ਡਾ.

Ad Position 21
No active advertisement
ਅਜੀਤ ਡੈਸਕ 12-10-2026
ਲੁਧਿਆਣਾ, 11 ਅਕਤੂਬਰ (ਡਾ. ਤਰਲੋਚਨ ਸਿੰਘ)-ਸਪੌਰਥੋ ਕਲੀਨਿਕ, ਅਦਿਤਿਆ ਜੇਤਲੀ ਚੌਂਕ, ਮਾਡਲ ਟਾਊਨ ਦੇ ਡਾ. ਮੋਹਿਤ ਸਿੰਗਲਾ ,ਕੰਸਲਟੈਂਟ ਆਰਥਰੋਸਕੋਪੀ ਅਤੇ ਸਪੋਰਟਸ ਇੰਜਰੀਜ ਵੱਲੋਂ ਹੁਸ਼ਿਆਰਪੁਰ ਦੇ ਫੁੱਟਬਾਲ ਖਿਡਾਰੀ ਦੇ ਏ.ਸੀ.ਐੱਲ, ਐੱਲ.ਈ.ਟੀ ਅਤੇ ਮੈਨਿਸਕਸ ਰਿਪੇਅਰ ਸਰਜਰੀ ਕਰਕੇ ਉਸਨੂੰ ਮੁੜ ਖੇਡਣ ਦੇ ਕਾਬਿਲ ਬਣਾ ਦਿੱਤਾ ਹੈ। ਡਾ. ਸਿੰਗਲਾ ਨੇ ਕਿਹਾ ਕਿ ਖੇਡਾਂ ਦੌਰਾਨ ਗੋਡੇ ਦੀਆਂ ਗੰਭੀਰ ਸੱਟਾਂ ਖਿਡਾਰੀਆਂ ਦੇ ਕਰੀਅਰ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਅਜਿਹੀਆਂ ਸੱਟਾਂ ਦੇ ਆਧੁਨਿਕ ਇਲਾਜ ਵਿੱਚ ਆਰਥਰੋਸਕੋਪੀ ਅਤੇ ਸਪੋਰਟਸ ਇੰਜਰੀ ਸਰਜਰੀ ਦੀ ਅਹਿਮ ਭੂਮਿਕਾ ਹੈ। ਡਾ. ਸਿੰਗਲਾ ਨੇ ਦੱਸਿਆ ਕਿ ਖਿਡਾਰੀ ਹਰਦੀਪ ਸਿੰਘ ਦੇ ਗੋਡੇ ਵਿੱਚ ਐਂਟੀਰੀਅਰ ਕ੍ਰੂਸ਼ੀਏਟ ਲਿਗਾਮੈਂਟ ਦੀ ਸੱਟ ਦੇ ਨਾਲ ਮੈਨਿਸਕਸ ਨੂੰ ਵੀ ਨੁਕਸਾਨ ਪਹੁੰਚਿਆ ਸੀ। ਖਿਡਾਰੀ ਦੀ ਸੱਟ ਨੂੰ ਧਿਆਨ ਵਿੱਚ ਰੱਖਦਿਆਂ ਗੋਡੇ ਦਾ ਲਿਗਾਮੇਂਟ ਨਵਾਂ ਬਣਾਇਆ ਗਿਆ ਅਤੇ ਨਾਲ ਹੀ ਐੱਲ.ਈ.ਟੀ ਅਤੇ ਮੈਨਿਸਕਸ ਰਿਪੇਅਰ ਦੀ ਸਰਜਰੀ ਕੀਤੀ ਗਈ। ਉਹਨਾਂ ਦੱਸਿਆ ਕਿ ਏ.ਸੀ.ਐੱਲ ਗੋਡੇ ਨੂੰ ਸਥਿਰਤਾ ਦੇਣ ਵਾਲਾ ਇੱਕ ਮਹੱਤਵਪੂਰਨ ਲਿਗਾਮੈਂਟ ਹੈ। ਇਸ ਦੀ ਸੱਟ ਕਾਰਨ ਦੌੜਨ, ਅਚਾਨਕ ਦਿਸ਼ਾ ਬਦਲਣ ਅਤੇ ਖੇਡਾਂ ਦੌਰਾਨ ਗੋਡੇ ਵਿੱਚ ਅਸਥਿਰਤਾ ਮਹਿਸੂਸ ਹੋ ਸਕਦੀ ਹੈ। ਮੈਨਿਸਕਸ ਗੋਡੇ ਵਿੱਚ ਝਟਕਿਆਂ ਨੂੰ ਸਹਿਣ ਅਤੇ ਜੋੜ ਦੀ ਸੁਰੱਖਿਆ ਵਿੱਚ ਮਦਦ ਕਰਦਾ ਹੈ। ਐਲ.ਈ.ਟੀ ਇੱਕ ਵਾਧੂ ਸਥਿਰਤਾ ਦੇਣ ਵਾਲੀ ਪ੍ਰਕਿਰਿਆ ਹੈ, ਜਿਸ ਨੂੰ ਚੁਣੇ ਹੋਏ ਮਰੀਜ਼ਾਂ ਵਿੱਚ ਏ.ਸੀ.ਐਲ ਸਰਜਰੀ ਦੇ ਨਾਲ ਕੀਤਾ ਜਾਂਦਾ ਹੈ। ਡਾ. ਸਿੰਗਲਾ ਨੇ ਦੱਸਿਆ ਕਿ ਪ੍ਰੋਫੈਸ਼ਨਲ ਖਿਡਾਰੀਆਂ ਦੇ ਇਲਾਜ ਵਿੱਚ ਸਿਰਫ਼ ਸੱਟ ਨੂੰ ਠੀਕ ਕਰਨਾ ਹੀ ਨਹੀਂ, ਸਗੋਂ ਗੋਡੇ ਦੀ ਸਥਿਰਤਾ, ਮੈਨਿਸਕਸ ਦੀ ਸੰਭਾਲ ਅਤੇ ਖਿਡਾਰੀ ਨੂੰ ਸੁਰੱਖਿਅਤ ਢੰਗ ਨਾਲ ਖੇਡਾਂ ਵਿੱਚ ਵਾਪਸੀ ਲਈ ਤਿਆਰ ਕਰਨਾ ਵੀ ਮਹੱਤਵਪੂਰਨ ਹੁੰਦਾ ਹੈ। ਸਰਜਰੀ ਤੋਂ ਬਾਅਦ ਫਿਜੀਓਥੈਰੇਪੀ, ਤਾਕਤ ਦੀ ਮੁੜ ਬਹਾਲੀ, ਸੰਤੁਲਨ ਅਤੇ ਖੇਡਾਂ ਨਾਲ ਸਬੰਧਤ ਅਭਿਆਸ ਰਿਕਵਰੀ ਦੇ ਅਹਿਮ ਹਿੱਸੇ ਹਨ। ਉਨ੍ਹਾਂ ਕਿਹਾ ਕਿ ਹਰ ਖਿਡਾਰੀ ਦੀ ਸੱਟ ਅਤੇ ਸਰੀਰਕ ਲੋੜ ਵੱਖਰੀ ਹੁੰਦੀ ਹੈ, ਇਸ ਲਈ ਇਲਾਜ ਦੀ ਯੋਜਨਾ ਵੀ ਉਸ ਅਨੁਸਾਰ ਬਣਾਈ ਜਾਣੀ ਚਾਹੀਦੀ ਹੈ। ਖੇਡਾਂ ਵਿੱਚ ਵਾਪਸੀ ਦਾ ਫੈਸਲਾ ਗੋਡੇ ਦੀ ਸਥਿਰਤਾ, ਤਾਕਤ, ਕਾਰਜਕੁਸ਼ਲਤਾ ਅਤੇ ਮੈਡੀਕਲ ਮੁਲਾਂਕਣ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਡਾ. ਸਿੰਗਲਾ ਨੇ ਕਿਹਾ ਕਿ ਸਪੌਰਥੋ ਕਲੀਨਿਕ ਵਿਖੇ ਖੇਡਾਂ ਨਾਲ ਸਬੰਧਤ ਸੱਟਾਂ, ਗੋਡੇ ਅਤੇ ਮੋਢੇ ਦੀ ਆਰਥਰੋਸਕੋਪੀ ਅਤੇ ਲਿਗਾਮੈਂਟ ਦੀਆਂ ਸੱਟਾਂ ਦੇ ਇਲਾਜ ਲਈ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਵਿਖੇ ਗੁਰੂ ਰਾਮਦਾਸ ਕੀਰਤਨੀਏ ਜਥੇ ਵਲੋਂ ਕਰਵਾਇਆ ਵਿਸ਼ੇਸ਼ ਗੁਰਮਤਿ ਸਮਾਗਮ ਅਗਲੀ ਖ਼ਬਰ ਮੇਰੀ ਦੁਕਾਨ ਮੇਰੇ ਨਾਮ ਪਾਲਸੀ ਨਾਲ ਦੁਕਾਨਦਾਰਾਂ ਦੀ ਦਹਾਕਿਆਂ ਪੁਰਾਣੀ ਮੰਗ ਨੂੰ ਬੂਰ ਪਿਆ-ਸਲੂਜਾ
Ad Position 24