24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਸਿੱਧਵਾਂ ਨਹਿਰ ਦੀ ਸਫ਼ਾਈ ਵਿਵਸਥਾ ’ਤੇ ਲੱਗਾ ਗ੍ਰਹਿਣ

ਲੁਧਿਆਣਾ, 23 ਅਕਤੂਬਰ-ਸ਼ਹਿਰ ਦੀ ਅਹਿਮ ਸਿੱਧਵਾਂ ਨਹਿਰ ਦੀ ਸਫਾਈ ਅਤੇ ਸਾਂਭ-ਸੰਭਾਲ ਨੂੰ ਲੈਕੇ ਇਕ ਵਾਰ ਮੁੜ ਸਵਾਲ ਖੜ੍ਹੇ ਹੋ ਗਏ ਹਨ। ਗਿੱਲ ਪੁਲ ਤੋਂ ਲੈਕੇ ਲੁਹਾਰਾ ਪੁਲ ਤੱਕ ਨਹਿਰ ਦੇ ਕਈ ਹਿੱਸਿਆਂ ਵਿਚ ਕੂੜਾ ਕਰਕਟ ਅਤੇ ਪਲਾਸਟਿਕ ਸੁੱਟੇ ਜਾਣ ਦੇ ਨਾਲ-ਨਾਲ ਕੰਢਿਆਂ ਤੇ ਕੂੜਾ ਸਾੜਨ ਦਾ ਸਿਲਸਿਲਾ ਜਾਰੀ ਰਹਿਣ ਕਾਰਨ ਇਲਾਕੇ ਦੀ ਸਫਾਈ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ।

Ad Position 21
No active advertisement
ਅਜੀਤ ਡੈਸਕ 24-10-2026
ਲੁਧਿਆਣਾ, 23 ਅਕਤੂਬਰ-ਸ਼ਹਿਰ ਦੀ ਅਹਿਮ ਸਿੱਧਵਾਂ ਨਹਿਰ ਦੀ ਸਫਾਈ ਅਤੇ ਸਾਂਭ-ਸੰਭਾਲ ਨੂੰ ਲੈਕੇ ਇਕ ਵਾਰ ਮੁੜ ਸਵਾਲ ਖੜ੍ਹੇ ਹੋ ਗਏ ਹਨ। ਗਿੱਲ ਪੁਲ ਤੋਂ ਲੈਕੇ ਲੁਹਾਰਾ ਪੁਲ ਤੱਕ ਨਹਿਰ ਦੇ ਕਈ ਹਿੱਸਿਆਂ ਵਿਚ ਕੂੜਾ ਕਰਕਟ ਅਤੇ ਪਲਾਸਟਿਕ ਸੁੱਟੇ ਜਾਣ ਦੇ ਨਾਲ-ਨਾਲ ਕੰਢਿਆਂ ਤੇ ਕੂੜਾ ਸਾੜਨ ਦਾ ਸਿਲਸਿਲਾ ਜਾਰੀ ਰਹਿਣ ਕਾਰਨ ਇਲਾਕੇ ਦੀ ਸਫਾਈ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ। ਕੂੜਾ ਸਾੜਨ ਨਾਲ ਉਠਦਾ ਧੂੰੰਆਂ ਅਤੇ ਬਦਬੂ ਵੀ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਨਹਿਰ ਦੇ ਕੰਢਿਆਂ ਤੇ ਲਗਾਤਾਰ ਕੂੜਾ ਸੁੱਟੇ ਜਾਣ ਕਾਰਨ ਕਈ ਥਾਵਾਂ ‘ਤੇ ਗੰਦਗੀ ਇਕੱਠੀ ਹੋ ਰਹੀ ਹੈ। ਇਸਦੇ ਨਾਲ ਹੀ ਜਿੱਥੇ ਕੂੜਾ ਸਾੜਿਆ ਜਾਂਦਾ ਹੈ ਉਥੇ ਧੂੰਏ ਕਾਰਨ ਵਾਤਾਵਰਣ ਤੇ ਵੀ ਮਾੜਾ ਪ੍ਰਭਾਵ ਪੈਣ ਦੀ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ। ਨਹਿਰ ਦੇ ਕੁੱਝ ਸਵੇਦਨਸ਼ੀਲ ਹਿੱਸਿਆਂ ਵਿਚ ਚੇਨ ਲਿੰਕ ਜਾਲੀ ਨਾ ਹੋਣ ਕਾਰਨ ਵੀ ਕੂੜਾ ਸੁੱਟਣ ਦੀਆਂ ਘਟਨਾਵਾਂ ਨੂੰ ਰੋਕਣ ਵਿਚ ਮੁਸ਼ਕਲ ਆ ਰਹੀ ਹੈ। ਨਹਿਰ ਦੀ ਸਥਿਤੀ ਸਬੰਧੀ ਮਾਮਲਾ ਪਹਿਲਾਂ ਵੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ। ਇਸ ਦੇ ਬਾਵਜੂਦ ਨਹਿਰ ਵਿਚ ਕੂੜਾ ਸੁੱਟਣ ਅਤੇ ਕੰਢਿਆਂ ਤੇ ਕੂੜਾ ਸਾੜਣ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ ਕਾਰਨ ਸਬੰਧਤ ਵਿਭਾਗਾਂ ਵਲੋਂ ਕੀਤੀ ਜਾ ਰਹੀ ਕਾਰਵਾਈ ਤੇ ਸਵਾਲ ਉਠ ਰਹੇ ਹਨ। ਇਸ ਦੌਰਾਨ ਪਬਲਿਕ ਐਕਸ਼ਨ ਕਮੇਟੀ ਵਲੋਂ ਪੰਜਾਬ ਪ੍ਰਦੂਸ਼ਣ ਕੰਟੋਰਲ ਬੋਰਡ ਅਤੇ ਸਿੰਚਾਈ ਵਿਭਾਗ ਤੋਂ ਨਹਿਰ ਦੇ ਪਾਣੀ ਦੀ ਗੁਣਵੱਤਾ ਦੀ ਤੁਰੰਤ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਖਾਸ ਤੌਰ ‘ਤੇ ਲੁਹਾਰਾ ਪੁਲ ਤੋਂ ਹੇਠਲੇ ਪਾਸੇ ਅਤੇ ਗਿੱਲ ਪੁਲ ਤੇ ਦੁਗਰੀ ਪੁਲ ਨੇੜਲੇ ਸੰਵੇਦਨਸ਼ੀਲ ਹਿੱਸਿਆਂ ਵਿਚ ਪਾਣੀ ਦੇ ਨਮੂਨੇ ਲੈਕੇ ਜਾਂਚ ਕਰਨ ਲਈ ਕਿਹਾ ਗਿਆ ਹੈ। ਦੋਵਾਂ ਵਿਭਾਗਾਂ ਵਲੋਂ ਸਾਂਝੀ ਜਾਂਚ ਕਰਕੇ ਨਹਿਰ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਦੀ ਮੰਗ ਵੀ ਕੀਤੀ ਗਈ ਹੈ। ਨਹਿਰ ਦੇ ਕੰਢਿਆਂ ’ਤੇ ਚੇਨ ਲਿੰਕ ਜਾਲੀ ਲਗਾਉਣ, ਢੁੱਕਵੀਆਂ ਥਾਵਾਂ ’ਤੇ ਕੂੜੇਦਾਨ ਰੱਖਣ ਅਤੇ ਇਕੱਠੇ ਕੀਤੇ ਕੂੜੇ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕਰਨ ਦੀ ਲੋੜ ‘ਤੇ ਜੋਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੂੜਾ ਸੁੱਟਣ ਅਤੇ ਸਾੜਨ ਵਾਲਿਆਂ ’ਤੇ ਨਜ਼ਰ ਰੱਖਣ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਉਣ, ਨਿਯਮਤ ਗਸ਼ਤ ਵਧਾਉਣ ਅਤੇ ਚੇਤਾਵਨੀ ਬੋਰਡ ਲਗਾਉਣ ਦੀ ਮੰਗ ਵੀ ਕੀਤੀ ਗਈ ਹੈ। ਕਮੇਟੀ ਨੇ ਇਸ ਮਾਮਲੇ ਵਿਚ ਜ਼ਿੰਮੇਵਾਰੀ ਤੈਅ ਕਰਕੇ ਤੁਰੰਤ ਸੁਧਾਰਾਤਮਕ ਕਾਰਵਾਈ ਕਰਨ ਅਤੇ ਕੀਤੀ ਗਈ ਕਾਰਵਾਈ ਦੀ ਲਿਖਤੀ ਰਿਪੋਰਟ ਸੱਦ ਦਿਨਾਂ ਅੰਦਰ ਪੇਸ਼ ਕਰਨ ਦੀ ਮੰਗ ਕੀਤੀ ਹੈ। ਕਮੇਟੀ ਨੇ ਕਿਹਾ ਕਿ ਸਿੱਧਵਾਂ ਨਹਿਰ ਇਕ ਮਹੱਤਵਪੂਰਨ ਜਲ ਮਾਰਗ ਹੈ ਅਤੇ ਇਸ ਦੀ ਸਫਾਈ, ਪਾਣੀ ਦੀ ਗੁਰਵੱਤਾ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਸਬੰਧਤ ਵਿਭਾਗਾਂ ਦੀ ਜ਼ਿੰਮੇਵਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਸੜਕ ਹਾਦਸਿਆਂ ਵਿਚ ਦੋ ਮੌਤਾਂ ਅਗਲੀ ਖ਼ਬਰ 1246 ਕਰੋੜ ਦੇ ਟੈਂਡਰਾਂ ’ਚ ਘਿਰਿਆ ਨਗਰ ਨਿਗਮ
Ad Position 24