ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸੰਬੰਧੀ 37ਵੀਂ ਪਾਵਨ ਵਿਸ਼ਾਲ ਸ਼ੋਭਾ ਯਾਤਰਾ 25 ਨੂੰ-ਵਿਜੈ ਦਾਨਵ
ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਦੀ ਮੀਟਿੰਗ ਰਾਸ਼ਟਰੀ ਮੁੱਖ ਸੰਚਾਲਨ ਵਿਜੈ ਦਾਨਵ ਦੀ ਅਗਵਾਈ ਹੇਠ ਹੋਈ, ਜਿਸ ਵਿਚ ਰਾਸ਼ਟਰੀ ਸੰਚਾਲਨ ਚੌਧਰੀ ਯਸ਼ਪਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਜੈ ਦਾਨਵ ਨੇ ਕਿਹਾ ਕਿ 25 ਅਕਤੂਬਰ ਦਿਨ ਐਤਵਾਰ ਨੂੰ ਸ਼ਾਮ 4 ਵਜੇ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸਬੰਧੀ 37ਵੀਂ ਪਾਵਨ ਵਿਸ਼ਾਲ ਸ਼ੋਭਾ ਯਾਤਰਾ ਦਰੇਸੀ ਦੇ ਖੁੱਲੇ ਮੈਦਾਨ ਵਿਚੋਂ ਸ਼ੁਰੂ ਹੋ ਕੇ ਕਪੂਰ ਮਾਰਕੀਟ, ਪੁਰਾਣੀ ਸਬਜ਼ੀ ਮੰਡੀ, ਪ੍ਰਤਾਪ ਬਾਜਾਰ, ਮਾਤਾ ਰਾਣੀ ਚੌਂਕ, ਘੰਟਾ ਘਰ, ਚੌੜਾ ਬਾਜਾਰ, ਘਾਹ ਮੰਡੀ, ਡਵੀਜਨ ਨੰ.
ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਦੀ ਮੀਟਿੰਗ ਰਾਸ਼ਟਰੀ ਮੁੱਖ ਸੰਚਾਲਨ ਵਿਜੈ ਦਾਨਵ ਦੀ ਅਗਵਾਈ ਹੇਠ ਹੋਈ, ਜਿਸ ਵਿਚ ਰਾਸ਼ਟਰੀ ਸੰਚਾਲਨ ਚੌਧਰੀ ਯਸ਼ਪਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਜੈ ਦਾਨਵ ਨੇ ਕਿਹਾ ਕਿ 25 ਅਕਤੂਬਰ ਦਿਨ ਐਤਵਾਰ ਨੂੰ ਸ਼ਾਮ 4 ਵਜੇ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸਬੰਧੀ 37ਵੀਂ ਪਾਵਨ ਵਿਸ਼ਾਲ ਸ਼ੋਭਾ ਯਾਤਰਾ ਦਰੇਸੀ ਦੇ ਖੁੱਲੇ ਮੈਦਾਨ ਵਿਚੋਂ ਸ਼ੁਰੂ ਹੋ ਕੇ ਕਪੂਰ ਮਾਰਕੀਟ, ਪੁਰਾਣੀ ਸਬਜ਼ੀ ਮੰਡੀ, ਪ੍ਰਤਾਪ ਬਾਜਾਰ, ਮਾਤਾ ਰਾਣੀ ਚੌਂਕ, ਘੰਟਾ ਘਰ, ਚੌੜਾ ਬਾਜਾਰ, ਘਾਹ ਮੰਡੀ, ਡਵੀਜਨ ਨੰ. 3, ਇਸਲਾਮੀਆਂ ਸਕੂਲ ਰੋਡ ਤੋਂ ਹੁੰਦੀ ਹੋਈ ਘਾਟੀ ਮੁਹੱਲਾ ਵਿਖੇ ਸੰਪੰਨ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ੋਭਾ ਯਾਤਰਾ ਵਿਚ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਰਹੇ ਹਨ। ਉਨ੍ਹਾਂ ਦੇ ਨਾਲ ਮਹਿਮਾਨ ਵਜੋਂ ਮਨੀਸ਼ ਸਿਸੋਦੀਆਂ ਪ੍ਰਭਾਰੀ ਆਮ ਆਦਮੀ ਪਾਰਟੀ, ਰਾਜਬੀਰ ਸਿੰਘ ਘੁੰਮਣ ਓ.ਐਸ.ਡੀ ਮੁੱਖ ਮੰਤਰੀ ਪੰਜਾਬ, ਕੇਵਲ ਸਿੰਘ ਢਿੱਲੋਂ ਪੰਜਾਬ ਭਾਜਪਾ ਪ੍ਰਧਾਨ, ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ, ਡਾ. ਅਜੈ ਦੱਤ ਵਿਧਾਇਕ ਨਵੀਂ ਦਿੱਲੀ, ਗੁਰਪ੍ਰੀਤ ਸਿੰਘ ਜੀ.ਪੀ ਪੰਜਾਬ ਪ੍ਰਧਾਨ ਐਸ.ਸੀ. ਵਿੰਗ ‘ਆਪ’, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਪਹੁੰਚ ਰਹੇ ਹਨ। ਸ਼ੋਭਾ ਯਾਤਰਾ ਦਾ ਉਦਘਾਟਨ ਹਰਜੋਤ ਸਿੰਘ ਬੈਂਸ ਲੋਕਲ ਬਾਡੀ ਮੰਤਰੀ ਪੰਜਾਬ ਕਰਨਗੇ। ਝੰਡੇ ਦੀ ਰਸਮ ਧਰਮਾਚਾਰਿਆ ਵਿਰੋਤਮ ਰਿਸ਼ੀਪਾਲ ਆਦਿਵਾਸੀ ਅਤੇ ਜੋਤ ਰੋਸ਼ਨ ਵਿਸ਼ਰਵਾ ਰਿਸ਼ੀ ਮਹਾਰਾਜ ਸਰਵਉਚ ਮੰਡਲ ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ-ਭਾਰਤ ਵਲੋਂ ਕੀਤੀ ਜਾਵੇਗੀ। ਝੰਡੇ ਦੀ ਅਗਵਾਈ ਕਵਿਤਾ ਦਾਨਵ, ਟੀਨਾ ਦਾਨਵ, ਸਨੇਹਾ ਧਾਰੀਵਾਲ, ਨੰਦਨੀ ਧਾਰੀਵਾਲ , ਤਸਮਾ ਬੱਗਣ, ਰੀਨਾ ਬੇਗੜਾ, ਕੋਮਲ ਖੋਖਰ, ਸੁਨੀਤਾ ਦਾਵਿਤ, ਆਰਤੀ, ਪੀਹੂ ਵਲੋਂ ਕੀਤੀ ਜਾਵੇਗੀ। ਸ਼ੋਭਾ ਯਾਤਰਾ ਦੌਰਾਨ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਨਗਰ ਨਿਗਮ ਕਮਿਸ਼ਨਰ ਅੰਕੁਰ ਮਹਿੰਦਰੂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਸ਼ੋਭਾ ਯਾਤਰਾ ਦੀ ਅਗਵਾਈ ਵਿਜੈ ਦਾਨਵ ਰਾਸ਼ਟਰੀ ਮੁੱਖ ਸੰਚਾਲਕ, ਚੌਧਰੀ ਯਸ਼ਪਾਲ ਰਾਸ਼ਟਰੀ ਸੰਚਾਲਕ, ਦੇਵਰਾਜ ਅਸੁਰ, ਸੰਜੇ ਦਿਸਾਵਰ, ਰਜਿੰਦਰ ਹੰਸ, ਰੋਹਿਤ ਸਹੋਤਾ, ਵਿਮਲ ਭੱਟੀ, ਸੁਆਮੀ ਅਸ਼ਵਨੀ ਭੀਲ, ਅਕਸ਼ੈ ਰਾਜ, ਲਵ ਦ੍ਰਾਵਿੜ ਰਾਸਟਰੀ ਸੰਯੁਕਤ ਮੰਤਰੀ, ਸੁਧੀਰ ਧਾਲੀਵਾਲ, ਦੀਪੂ ਘਈ, ਸਵਰਨ ਸੋਨੀ, ਸ਼ਾਮ ਬੋਹਤ, ਕਿਸ਼ਨਪਾਲ ਬੇਦੀ, ਮਹਿਕ ਸਿੰਘ ਚੌਹਾਨ, ਸੁਰਿੰਦਰ ਸ਼ੋਦਾਈ, ਅਜੈ ਸੱਭਰਵਾਲ, ਸੰਜੇ ਲੋਹਟ, ਸ਼ਿਵ ਬਿਡਲਾਨ, ਬਾਦਲ ਗਿੱਲ, ਹੀਰਾ ਗਿੱਲ, ਪਵਨਦੀਪ ਲੋਹਾਰਾ, ਧਰਮਵੀਰ ਮੱਚਲ, ਬਲਜੀਤ ਸਹੋਤਾ, ਕਨੌਜ ਦਾਨਵ, ਅਸ਼ੋਕ ਕੁਮਾਰ ਬੰਟੂ, ਸਤੀਸ਼ ਗਹਿਲੋਟ ਵਲੋਂ ਕੀਤੀ ਜਾਵੇਗੀ। ਇਸ ਮੌਕੇ ਚੌਧਰੀ ਯਸ਼ਪਾਲ ਨੇ ਕਿਹਾ ਕਿ 37ਵੀਂ ਪਾਵਨ ਵਿਸ਼ਾਲ ਸ਼ੋਭਾ ਯਾਤਰਾ ਵਿਚ 250 ਤੋਂ ਵੱਧ ਖੂਬਸੁਰਤ ਝਾਕੀਆਂ, ਬੈਂਡ-ਬਾਜੇ, ਸਕੂਲੀ ਬੱਚੇ, ਗੱਤਕਾ ਪਾਰਟੀਆਂ, ਭਜਨ ਮੰਡਲੀਆਂ ਅਤੇ ਭਗਵਾਨ ਵਾਲਮੀਕਿ ਮਹਾਰਾਜ ਦੀ ਪਾਲਕੀ ਦੇਖਣਯੋਗ ਹੋਵੇਗੀ। ਭਜਨਾਂ ਦਾ ਗੁਣਗਾਨ ਸ਼ੂਫੀ ਸਿੰਗਰ ਸੁਲਤਾਨ ਨੂਰਾਂ ਅਤੇ ਹੈਪੀ ਰਾਹਤ ਐਂਡ ਪਾਰਟੀ ਵਲੋਂ ਕੀਤਾ ਜਾਵੇਗਾ। ਇਸ ਮੌਕੇ ਰਾਜਿੰਦਰ ਹੰਸ, ਵਿਮਲ ਭੱਟੀ, ਲਵ ਦ੍ਰਾਵਿੜ ਵਲੋਂ ਸ਼ਹਿਰਵਾਸੀਆਂ ਨੂੰ ਅਤੇ ਸਾਰੇ ਵਪਾਰੀ ਭਰਾਵਾਂ ਨੂੰ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣ ਸਬੰਧੀ ਅਪੀਲ ਕੀਤੀ। ਸ਼ੋਭਾ ਯਾਤਰਾ ਵਿਚ ਰੂਟ ਅਨੁਸਾਰ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸ਼ੋਭਾ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਜਾ ਚੁੱਕੀਆਂ ਹਨ। ਸ਼ੋਭਾ ਯਾਤਰਾ ਵਿਚ ਵਿਸ਼ੇਸ਼ ਮਹਿਮਾਨ ਵਜੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕਾ ਰਜਿੰਦਰਪਾਲ ਕੌਰ ਛੀਨਾ, ਸਾਬਕਾ ਡਿਪਟੀ ਸਪੀਕਰ ਲੋਕ ਸਭਾ ਚਰਨਜੀਤ ਸਿੰਘ ਅਟਵਾਲ, ਆਪ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਖੰਗੂੜਾ, ਸਾਬਕਾ ਵਿਧਾਇਕ ਸੁਰਿੰਦਰ ਡਾਵਰ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਸੁਰਿੰਦਰ ਕਲਿਆਣ, ਕੌਂਸਲਰ ਕਪਿਲ ਕੁਮਾਰ ਸੋਨੂੰ, ਯਸ਼ਗਿਰੀ ਪ੍ਰਚਾਰਕ ਆਰ.ਐਸ.ਐਸ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ, ਸਚਿਨ ਧੀਂਗਾਨ, ਗੁਰਦੇਵ ਸ਼ਰਮਾ ਦੇਬੀ, ਅਨਿਲ ਸਰੀਨ, ਡਾ. ਡੀ.ਪੀ.ਖੋਸਲਾ, ਐਡਵੋਕੇਟ ਅਜੈ ਚੋਪੜਾ, ਜਤਿੰਦਰਪਾਲ ਦਿਤੇਚ ਆਦਿ ਸ਼ਾਮਿਲ ਹੋਣਗੇ। ਸ਼ੋਭਾ ਯਾਤਰਾ ਵਿਚ ਮਾਤਾ ਉਸਾਮਤੀ ਦਾਵਿਤ, ਰਾਜੇਸ਼ ਢਾਂਡਾ, ਹਿਮਾਂਸ਼ੂ ਕਵਾਤਰਾ, ਮੁਹੰਮਦ ਉਸਮਾਨ ਲੁਧਿਆਨਵੀ, ਰਵਿੰਦਰ ਬਾਬਾ, ਬੰਟੀ ਬਾਬਾ, ਰਾਜੇਸ਼ ਰੁਦਰਾ, ਮਾਤਾ ਵਿਪਨਪ੍ਰੀਤ ਕੌਰ, ਪੰਡਿਤ ਅਜੈ ਵਸ਼ਿਸ਼ਟ, ਮਹੰਤ ਪ੍ਰਵੀਨ ਚੌਧਰੀ, ਮਾਈ ਭੋਲੀਨੰਦ ਗਿਰੀ, ਬਾਬਾ ਕੁਲਵੰਤ ਭੱਲਾ, ਆਨੰਦ ਅੱਤਰੀ, ਬਾਬਾ ਵੀਬਾ ਸ਼ਾਹ, ਭਾਈ ਦਵਿੰਦਰ ਸੂਦ, ਆਨੰਦ ਕਿਸ਼ੋਰ, ਅਸ਼ੋਕ ਦੈਤਿਆ, ਸ਼ੀਤਲ ਆਦਿਵੰਸ਼ੀ, ਬਿੱਟੂ ਸਾਈਂ, ਪਾਸਟਰ ਆਲੀਸ਼ਾ ਮਸੀਹ, ਵਿਸ਼ਾਲ ਖੋਸਲਾ ਆਦਿ ਸ਼ਾਮਿਲ ਹੋਣਗੇ। ਸ਼ੋਭਾ ਯਾਤਰਾ ਵਿਚ ਮਹਿਲਾ ਮਹਿਮਾਨ ਬਿੰਦੀਆ ਮਦਾਨ, ਮਨੀਸ਼ਾ ਕਪੂਰ, ਹਰਪ੍ਰੀਤ ਕੌਰ ਗਰੇਵਾਲ, ਰਾਸ਼ੀ ਅਗਰਵਾਲ, ਸ਼ੀਨੂ ਚੁੱਘ, ਲੀਨਾ ਟਪਾਰੀਆ, ਚਿੰਕੀ ਗਾਂਧੀ, ਇੰਦਰਜੀਤ ਕੌਰ, ਖੁਸ਼ਬੂ ਬਾਂਸਲ, ਰੋਮਾ ਢਾਂਡਾ, ਰਿੰਪੀ ਵਰਮਾ, ਸੋਨੀਆ ਕੱਕੜ, ਗਾਇਤਰੀ ਦੱਤਾ, ਜੀਆ ਸੇਠੀ ਤੋਂ ਇਲਾਵਾ ਬਹੁਤ ਸਾਰੇ ਸਮਾਜ ਸੇਵੀ ਹਾਜ਼ਰ ਹੋਣਗੇ। ਸ਼ੋਭਾ ਯਾਤਰਾ ਦੇ ਨਿਵੇਦਕ ਸੁਰੇਸ਼ ਸ਼ੈਲੀ, ਜਤਿੰਦਰ ਘਾਵਰੀ ਹੋਣਗੇ। ਇਸ ਮੌਕੇ ਬਾਬੂ ਰਾਮ ਚੰਡਾਲ, ਪ੍ਰਣਭੀਲ, ਰਾਜਰਾਣੀ ਗੋਮਤੀ, ਅਸ਼ਵਨੀ ਕਾਕਾ, ਪ੍ਰਵੀਨ ਲਾਲਾ, ਬਲੇਸ਼ਵਰ ਦੈਤਿਆ, ਧਰਮਪਾਲ ਪਾਰਚਾ, ਅਮਰਜੀਤ ਠੇਕੇਦਾਰ, ਅਨਿਲ ਸਿਰਸਵਾਲ, ਬਨਵਾਰੀ ਲੰਬੜਦਾਰ, ਧਰਮਿੰਦਰ ਘਾਬਰੀ, ਵਿਵੇਕ ਕਾਲਾ, ਵਿਕਾਸ ਤਲਵਾਰ, ਵਿੱਕੀ ਸਹੋਤਾ, ਸ਼ਿਵ ਕੁਮਾਰ ਪਾਰਚਾ, ਸੰਨੀ ਬਾਲੂ, ਵੀਰ ਸੁਨੀਲ ਹੰਸ, ਇੰਦਰਜੀਤ ਮੱਟੂ ਆਦਿ ਹਾਜ਼ਰ ਸਨ।