ਇੱਟਾਂ, ਰੇਤ, ਸਰੀਏ ਦੇ ਭਾਅ ਚੜ੍ਹੇ ਅਸਮਾਨੀ, ਆਮ ਲੋਕਾਂ ਲਈ ਘਰ ਬਣਾਉਣਾ ਬਣਿਆ ਸੁਪਨਾ
ਲੁਧਿਆਣਾ, 24 ਅਕਤੂਬਰ-ਲੋਹੇ ਦੀਆਂ ਵਧ ਰਹੀਆਂ ਕੀਮਤਾਂ ਦੇ ਕਾਰਨ ਕਾਰੋਬਾਰੀ ਤਾਂ ਦੁੱਖੀ ਦਿਖਾਈ ਦੇ ਹੀ ਰਹੇ ਹਨ ਅਤੇ ਇਨ੍ਹਾਂ ਕਾਰੋਬਾਰੀਆਂ ਕੋਲ ਕੰਮ ਕਰਨ ਵਾਲਿਆਂ ਤੋਂ ਲੈ ਕੇ ਮਕਾਨ ਬਣਾਉਣ ਵਾਲਾ ਹਰ ਇਕ ਵਿਅਕਤੀ ਦੁੱਖੀ ਦਿਖਾਈ ਦੇ ਰਿਹਾ ਹੈ,ਜੇਕਰ ਮਕਾਨ ਬਣਾਉਣ ਵਾਲੇ ਰਾਜ ਮਿਸਤਰੀ ਅਤੇ ਮਜ਼ਦੂਰਾਂ ਦੀ ਗੱਲ ਕੀਤੀ ਜਾਵੇ ਤਾਂ ਹਰ ਕੋਈ ਆਪੋ ਆਪਣੀਆਂ ਸਮਸਿਆਵਾਂ ਨੂੰ ਲੈ ਕੇ ਇਕ ਦੂਜੇ ਤੋਂ ਵਧਕੇ ਦੁੱਖੀ ਹਨ ਅਤੇ ਆਉਣ ਵਾਲੇ ਸਮੇਂ ਨੂੰ ਲੈ ਕੇ ਹੋਰ ਵੀ ਜਿਆਦਾ ਚਿੰਤਤ ਦਿਖਾਈ ਦੇ ਰਹੇ ਹਨ,ਕਿਉਂ ਕਿ ਮਕਾਨ ਬਣਾਉਣ ਵਾਲੀ ਇੱਟਾਂ, ਰੇਤ,ਬਜਰੀ, ਸਰੀਏ ਅਤੇ ਕਾਪਰ ਦੇ ਭਾਅ ਅਸ਼ਮਾਨੀ ਚੜਨ ਕਰਕੇ ਆਮ ਲੋਕਾਂ ਲਈ ਹੁਣ ਘਰ ਬਣਾਉਣਾ ਸੁਪਨਾ ਬਣਦਾ ਜਾ ਰਿਹਾ ਹੈ,ਕਿਉਂ ਕਿ ਆਏ ਦਿਨ ਲੋਹੇ ਦੀਆਂ ਕੀਮਤਾਂ ਵਿੱਚ ਆ ਰਹੇ ਉਛਾਲ ਕਾਰਨ ਸਰੀਏ ਦਾ ਭਾਅ 65 ਤੋਂ 70 ਰੁਪਏ ਕਿਲੋ ਹੋ ਚੁੱਕਿਆ ਹੈ,ਇਸੇ ਤਰ੍ਹਾਂ ਇੱਟਾਂ ਰੇਤ ਅਤੇ ਬਜਰੀ ਦੇ ਭਾਅ ਵੀ ਅਸਮਾਨ ਨੂੰ ਛੂਹ ਰਹੇ ਹਨ,ਭਾਵੇਂ ਕਿ ਸਰਕਾਰ ਵੱਲੋਂ ਪੰਜ ਰੁਪਏ ਫੁੱਟ ਰੇਤ ਦੇਣ ਦੇ ਦਾਅਵੇ ਤੇ ਵਾਅਦੇ ਕੀਤੇ ਗਏ ਸਨ, ਪਰ ਜਮੀਨੀ ਹਕੀਕਤ ਇਹ ਹੈ ਕਿ ਰੇਤ ਦਾ ਭਾਅ ਵੀ ਹੁਣ 30 ਤੋਂ 35 ਰੁਪਏ ਫੁੱਟ ਦੇ ਨੇੜੇ ਤੇੜੇ ਪੁੱਜ ਗਿਆ ਹੈ, ਜੋ ਕਿ ਆਮ ਲੋਕਾਂ ਦੀ ਜੇਬ ਤੇ ਭਾਰੂ ਪੈ ਰਿਹਾ ਹੈ, ਜੇਕਰ ਇੱਟਾਂ ਦੇ ਭਾਅ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਕਈ ਮਹੀਨਿਆਂ ਤੋਂ ਇੱਟ ਵੀ 11 ਹਜ਼ਾਰ ਨੂੰ ਜਾ ਢੁੱਕੀ ਹੈ, ਜਿਸ ਕਰਕੇ ਆਮ ਆਦਮੀ ਘਰ ਬਣਾਉਣ ਦਾ ਹੌਸਲਾ ਹੀ ਨਹੀਂ ਕਰ ਰਿਹਾ ਅਤੇ ਬਹੁਤੇ ਲੋਕਾਂ ਦੇ ਘਰਾਂ ਦੀਆਂ ਕੰਧਾਂ ਸੀਮਿੰਟ ਨੂੰ ਤਰਸ਼ਣ ਲੱਗੀਆਂ ਹਨ। ਫਰਸ਼ ਤੇ ਲੱਗਣ ਵਾਲੀ ਟਾਇਲ ਦੀਆਂ ਵਧ ਰਹੀਆਂ ਕੀਮਤਾਂ ਸਬੰਧੀ ਗੱਲਬਾਤ ਕਰਦਿਆਂ ਟਾਇਲ ਕਾਰੋਬਾਰੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਮਰੀਕਾ -ਇਜਰਾਈਲ ਅਤੇ ਈਰਾਨ ਵਿਚਕਾਰ ਲੱਗੇ ਯੁੱਧ ਤੋਂ ਬਾਅਦ ਟਾਇਲ ਦੇ ਭਾਅ ਵਿਚ ਆਏ ਉਛਾਂਲ ਨੇ ਕਾਰੋਬਾਰਾਂ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ।
ਲੁਧਿਆਣਾ, 24 ਅਕਤੂਬਰ-ਲੋਹੇ ਦੀਆਂ ਵਧ ਰਹੀਆਂ ਕੀਮਤਾਂ ਦੇ ਕਾਰਨ ਕਾਰੋਬਾਰੀ ਤਾਂ ਦੁੱਖੀ ਦਿਖਾਈ ਦੇ ਹੀ ਰਹੇ ਹਨ ਅਤੇ ਇਨ੍ਹਾਂ ਕਾਰੋਬਾਰੀਆਂ ਕੋਲ ਕੰਮ ਕਰਨ ਵਾਲਿਆਂ ਤੋਂ ਲੈ ਕੇ ਮਕਾਨ ਬਣਾਉਣ ਵਾਲਾ ਹਰ ਇਕ ਵਿਅਕਤੀ ਦੁੱਖੀ ਦਿਖਾਈ ਦੇ ਰਿਹਾ ਹੈ,ਜੇਕਰ ਮਕਾਨ ਬਣਾਉਣ ਵਾਲੇ ਰਾਜ ਮਿਸਤਰੀ ਅਤੇ ਮਜ਼ਦੂਰਾਂ ਦੀ ਗੱਲ ਕੀਤੀ ਜਾਵੇ ਤਾਂ ਹਰ ਕੋਈ ਆਪੋ ਆਪਣੀਆਂ ਸਮਸਿਆਵਾਂ ਨੂੰ ਲੈ ਕੇ ਇਕ ਦੂਜੇ ਤੋਂ ਵਧਕੇ ਦੁੱਖੀ ਹਨ ਅਤੇ ਆਉਣ ਵਾਲੇ ਸਮੇਂ ਨੂੰ ਲੈ ਕੇ ਹੋਰ ਵੀ ਜਿਆਦਾ ਚਿੰਤਤ ਦਿਖਾਈ ਦੇ ਰਹੇ ਹਨ,ਕਿਉਂ ਕਿ ਮਕਾਨ ਬਣਾਉਣ ਵਾਲੀ ਇੱਟਾਂ, ਰੇਤ,ਬਜਰੀ, ਸਰੀਏ ਅਤੇ ਕਾਪਰ ਦੇ ਭਾਅ ਅਸ਼ਮਾਨੀ ਚੜਨ ਕਰਕੇ ਆਮ ਲੋਕਾਂ ਲਈ ਹੁਣ ਘਰ ਬਣਾਉਣਾ ਸੁਪਨਾ ਬਣਦਾ ਜਾ ਰਿਹਾ ਹੈ,ਕਿਉਂ ਕਿ ਆਏ ਦਿਨ ਲੋਹੇ ਦੀਆਂ ਕੀਮਤਾਂ ਵਿੱਚ ਆ ਰਹੇ ਉਛਾਲ ਕਾਰਨ ਸਰੀਏ ਦਾ ਭਾਅ 65 ਤੋਂ 70 ਰੁਪਏ ਕਿਲੋ ਹੋ ਚੁੱਕਿਆ ਹੈ,ਇਸੇ ਤਰ੍ਹਾਂ ਇੱਟਾਂ ਰੇਤ ਅਤੇ ਬਜਰੀ ਦੇ ਭਾਅ ਵੀ ਅਸਮਾਨ ਨੂੰ ਛੂਹ ਰਹੇ ਹਨ,ਭਾਵੇਂ ਕਿ ਸਰਕਾਰ ਵੱਲੋਂ ਪੰਜ ਰੁਪਏ ਫੁੱਟ ਰੇਤ ਦੇਣ ਦੇ ਦਾਅਵੇ ਤੇ ਵਾਅਦੇ ਕੀਤੇ ਗਏ ਸਨ, ਪਰ ਜਮੀਨੀ ਹਕੀਕਤ ਇਹ ਹੈ ਕਿ ਰੇਤ ਦਾ ਭਾਅ ਵੀ ਹੁਣ 30 ਤੋਂ 35 ਰੁਪਏ ਫੁੱਟ ਦੇ ਨੇੜੇ ਤੇੜੇ ਪੁੱਜ ਗਿਆ ਹੈ, ਜੋ ਕਿ ਆਮ ਲੋਕਾਂ ਦੀ ਜੇਬ ਤੇ ਭਾਰੂ ਪੈ ਰਿਹਾ ਹੈ, ਜੇਕਰ ਇੱਟਾਂ ਦੇ ਭਾਅ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਕਈ ਮਹੀਨਿਆਂ ਤੋਂ ਇੱਟ ਵੀ 11 ਹਜ਼ਾਰ ਨੂੰ ਜਾ ਢੁੱਕੀ ਹੈ, ਜਿਸ ਕਰਕੇ ਆਮ ਆਦਮੀ ਘਰ ਬਣਾਉਣ ਦਾ ਹੌਸਲਾ ਹੀ ਨਹੀਂ ਕਰ ਰਿਹਾ ਅਤੇ ਬਹੁਤੇ ਲੋਕਾਂ ਦੇ ਘਰਾਂ ਦੀਆਂ ਕੰਧਾਂ ਸੀਮਿੰਟ ਨੂੰ ਤਰਸ਼ਣ ਲੱਗੀਆਂ ਹਨ। ਫਰਸ਼ ਤੇ ਲੱਗਣ ਵਾਲੀ ਟਾਇਲ ਦੀਆਂ ਵਧ ਰਹੀਆਂ ਕੀਮਤਾਂ ਸਬੰਧੀ ਗੱਲਬਾਤ ਕਰਦਿਆਂ ਟਾਇਲ ਕਾਰੋਬਾਰੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਮਰੀਕਾ -ਇਜਰਾਈਲ ਅਤੇ ਈਰਾਨ ਵਿਚਕਾਰ ਲੱਗੇ ਯੁੱਧ ਤੋਂ ਬਾਅਦ ਟਾਇਲ ਦੇ ਭਾਅ ਵਿਚ ਆਏ ਉਛਾਂਲ ਨੇ ਕਾਰੋਬਾਰਾਂ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਜੇਕਰ ਘਰ ਬਣਾਉਣ ਲਈ ਜ਼ਮੀਨ ਖਰੀਦਣ ਤੋਂ ਲੈ ਕੇ ਘਰ ਬਣਾਉਣ ਤੱਕ ਆਉਣ ਵਾਲੀਆਂ ਸਮਸਿਆਵਾਂ ਦੀ ਗੱਲ ਕੀਤੀ ਜਾਵੇ ਤਾਂ ਚੰਗੀ ਲੁਕੇਸ਼ਨ ਤੋਂ ਲੈ ਕੇ ਚੰਗੇ ਮਿਸਤਰੀ ਅਤੇ ਹੋਰ ਅਜਿਹੀਆਂ ਕਈ ਸਮਸਿਆਵਾਂ ਵੀ ਆਪਣੇ ਆਪ ਵਿਚ ਇਕ ਵੱਡੀ ਸਮਸਿਆ ਹੈ। ਇਸ ਕਰਕੇ ਜਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਇਕ ਆਮ ਵਿਅਕਤੀ ਨੂੰ ਕਰਨਾ ਪੈਂਦਾ ਹੈ ਉਸ ਨੂੰ ਸਬਦਾਂ ਵਿਚ ਬਿਆਨ ਕਰਨਾ ਸੰਭਵ ਨਹੀਂ ਹੈ,ਕਿਉਂ ਕਿ ਮਕਾਨ ਬਣਾਉਣ ਲਈ ਖਰੀਦੀ ਗਈ ਜ਼ਮੀਨ ਦੀ ਰਜ਼ਿਸਟਰੀ ਤੋਂ ਲੈ ਕੇ ਇੰਤਕਾਲ ਤੱਕ ਸਬੰਧਿਤ ਵਿਭਗ ਦੇ ਚੱਕਰ ਲਗਾਉਂਦਾ-ਲਗਾਉਂਦਾ ਆਮ ਆਦਮੀ ਅਜਿਹੇ ਚੱਕਰ ਵਿਚ ਪੈਂਦਾ ਕਿ ਫਰਦ ਲੈਣ ਤੱਕ ਆਮ ਆਦਮੀ ਦੀਆਂ ਲਕੀਰਾਂ ਨਿਕਲ ਜਾਂਦੀਆਂ ਹਨ। ਜੇਕਰ ਇੱਟਾਂ,ਰੇਤ ,ਸਰੀਏ ਅਤੇ ਕਾਪਰ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਵਸਤੂਆਂ ਦੇ ਭਾਅ ਵਿਚ ਵਾਧਾ ਹੋਣ ਕਰਕੇ ਮਕਾਨ ਬਣਾਉਣ ਵਾਲੀ ਹਰ ਇਕ ਸਮੱਗਰੀ ਦੀਆਂ ਕੀਮਤਾਂ ਵਿਚ ਬੇਮਿਸਾਲ ਵਾਧਾ ਹੋਇਆ ਹੈ,ਜਿਸ ਨੂੰ ਦੁਕਾਨਦਾਰ ਤੋਂ ਲੈ ਕੇ ਮਕਾਨ ਬਣਾਉਣ ਵਾਲਾ ਅਤੇ ਇਸ ਕਿੱਤੇ ਨਾ ਜੁੜਿਆ ਹਰ ਇਕ ਵਿਆਕਤੀ ਬਹੱਦ ਦੁੱਖੀ ਹੈ,ਕਿਉਂ ਕਿ ਇੰਨ੍ਹਾਂ ਵਸਤੂਆਂ ਦੇ ਭਾਅ ਵਿਚ ਵਾਧਾ ਹੋਣ ਕਰਕੇ ਉਸਾਰੀ ਦੇ ਕੰਮ ਤਾਂ ਪ੍ਰਭਾਵਿਤ ਹੋਏ ਹੀ ਹਨ ਅਤੇ ਕੰਮ ਦੀ ਰਫਤਾਰ ਵੀ ਮੱਧਮ ਹੋਈ ਹੈ। ਜਿਸ ਕਰਕੇ ਮਕਾਨ ਬਣਾਉਣ ਵਾਲੇ ਰਾਜ ਮਿਸਤਰੀ ਤੋਂ ਲੈ ਕੇ ਮਜ਼ਦੂਰ ਤੱਕ ਹਰ ਕੋਈ ਦੁੱਖੀ ਦਿਖਾਈ ਦੇ ਰਿਹਾ ਹੈ,ਜਿਥੇ ਆਮ ਵਿਅਕਤੀ ਘਰ ਬਣਾਉਣ ਨੂੰ ਲੈ ਕੇ ਘਰ ਬਣਾਉਣ ਲਈ ਵਰਤੀ ਜਾਣ ਵਾਲੀ ਸੱਮਗਰੀ ਦੇ ਭਾਅ ਵਿਚ ਹੋਏ ਬੇਮਿਸਾਲ ਵਾਧੇ ਤੋਂ ਦੁੱਖੀ ਹੈ,ਉਥੇ ਹੀ ਰਾਜ ਮਿਸਤਰੀ ਅਤੇ ਮਜ਼ਦੂਰ ਦੀ ਦਿਹਾੜੀ ਨੂੰ ਲੈ ਕੇ ਘਰ ਬਣਾਉਣ ਵਾਲਿਆਂ ਦਾ ਕਹਿਣਾ ਹੈ ਕਿ ਕੁੱਝ ਕੁ ਸਮੇਂ ਵਿਚ ਹੀ ਰਾਜ ਮਿਸਤਰੀ ਦੀ ਦਿਹਾੜੀ ਇਕ ਹਜ਼ਾਰ ਅਤੇ ਮਜ਼ਦੂਰ ਦੀ ਦਿਹਾੜੀ ਅੱਠ ਸੌ ਰੁਪਏ ਤੱਕ ਪੁੱਜ ਗਈ ਹੈ ,ਦੂਜੇ ਪਾਸੇ ਦੇਖਿਆ ਜਾਵੇ ਤਾਂ ਰਾਜ ਮਿਸ਼ਤਰੀ ਅਤੇ ਦਿਹਾੜੀਦਾਰ ਮਜ਼ਦੂਰ ਦੀਆਂ ਸਮਸਿਆਵਾਂ ਨੂੰ ਵੀ ਅਣਗੋਲਿਆ ਨਹੀਂ ਕੀਤਾ ਜਾ ਸਕਦਾ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਕਿਹੜਾ ਪੱਕੀ ਦਿਹਾੜੀ ਹੈ, ਮਿਲ ਗਈ ਤਾਂ ਮਿਲ ਗਈ ਕਈ ਵਾਰ ਮੰਡੀ ਵਿਚ ਖੜ ਕੇ ਖਾਲੀ ਹੱਥ ਵੀ ਪਰਤਣਾ ਪੈ ਜਾਂਦਾ ਹੈ।