ਡਾ . ਰਣਜੀਤ ਨੇ ਏ . ਆਈ . ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਬਜ਼ੁਰਗ ਵਿਅਕਤੀ ਦੇ ਸਫਲਤਾਪੂਰਵਕ ਬਦਲੇ ਦੋਵੇਂ ਗੋਡੇ
ਬਜ਼ੁਰਗ ਵਿਅਕਤੀ ਪਿਛਲੇ ਲੰਬੇ ਸਮੇਂ ਤੋਂ ਹਾਰਟ ਅਤੇ ਸ਼ੂਗਰ ਦਾ ਮਰੀਜ਼ ਹੈ
ਲੁਧਿਆਣਾ, 24 ਅਕਤੂਬਰ (ਡਾ. ਤਰਲੋਚਨ ਸਿੰਘ)-ਐਸ.
ਲੁਧਿਆਣਾ, 24 ਅਕਤੂਬਰ (ਡਾ. ਤਰਲੋਚਨ ਸਿੰਘ)-ਐਸ.ਪੀ.ਐਸ. ਹਸਪਤਾਲ, ਲੁਧਿਆਣਾ ਦੇ ਹੱਡੀਆਂ ਅਤੇ ਜੋੜ ਬਦਲਣ ਦੇ ਮਾਹਿਰ ਡਾ. ਰਣਜੀਤ ਸਿੰਘ ਵਲੋਂ ਐਸ.ਪੀ.ਐਸ. ਹਸਪਤਾਲ ਵਿਖੇ ਮੋਗਾ ਨਿਵਾਸੀ 85 ਸਾਲਾਂ ਬਜ਼ੁਰਗ ਵਿਅਕਤੀ ਦੇ ਏਆਈ ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਸਿਰਫ਼ 20 ਮਿੰਟ ਵਿਚ ਦੋਵੇਂ ਗੋਡੇ ਬਦਲ ਕੇ ਉਸ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਗਿਆ। ਇਸ ਬਜ਼ੁਰਗ ਵਿਅਕਤੀ ਤੋਤਾ ਸਿੰਘ ਦੀ ਸਰਜਰੀ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਰਣਜੀਤ ਨੇ ਦੱਸਿਆ ਕਿ ਇਹ ਬਜ਼ੁਰਗ ਵਿਅਕਤੀ ਪਿਛਲੇ ਲੰਬੇ ਸਮੇਂ ਤੋਂ ਹਾਰਟ ਅਤੇ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹੈ। ਉਕਤ ਬਜ਼ੁਰਗ ਵਿਅਕਤੀ ਨੇ ਹੱਡੀਆਂ ਅਤੇ ਜੋੜ ਬਦਲਣ ਦੇ ਕਈ ਮਾਹਿਰ ਡਾਕਟਰਾਂ ਨੂੰ ਆਪਣੇ ਗੋਡਿਆਂ ਦੀ ਜਾਂਚ ਕਰਵਾਈ, ਪਰ ਕਿਸੇ ਵੀ ਡਾਕਟਰ ਨੇ ਉਮਰ ਜ਼ਿਆਦਾ ਹੋਣ ਕਰਕੇ ਉਸ ਦੇ ਗੋਡਿਆਂ ਦਾ ਇਲਾਜ ਕਰਨ ਲਈ ਹਾਮੀ ਨਹੀਂ ਭਰੀ। ਡਾ. ਰਣਜੀਤ ਨੇ ਦੱਸਿਆ ਕਿ ਜਦੋਂ ਉਕਤ ਬਜ਼ੁਰਗ ਵਿਅਕਤੀ ਇਸ ਹਸਪਤਾਲ ਵਿਖੇ ਜਾਂਚ ਕਰਵਾਉਣ ਲਈ ਆਇਆ ਤਾਂ ਉਸ ਦੀ ਮੁੱਢਲੀ ਜਾਂਚ ਕਰਨ, ਉਪਰੰਤ ਉਸ ਨੂੰ ਪੂਰਾ ਯਕੀਨ ਦਿਵਾਇਆ ਗਿਆ ਕਿ ਉਸ ਦੇ ਏਆਈ ਥ੍ਰੀਡੀ ਪਾਵਰਡ ਰੋਬੋਲੈਂਸ ਤਕਨੀਕ ਨਾਲ ਸਰਜਰੀ ਕਰਕੇ ਦੋਨੋਂ ਗੋਡੇ ਬਿਨਾਂ ਕਿਸੇ ਤਕਲੀਫ਼ ਤੋਂ ਬਦਲ ਦਿੱਤੇ ਜਾਣਗੇ। 8 5 ਸਾਲਾਂ ਬਜ਼ੁਰਗ ਵਿਅਕਤੀ ਤੋਤਾ ਸਿੰਘ ਦੇ ਏਆਈ ਥ੍ਰੀਡੀ ਪਾਵਰਡ ਰੋਬੋਲੈਂਸ ਤਕਨੀਕ ਨਾਲ ਦੋਨੋਂ ਗੋਡੇ ਸਫਲਤਾ ਪੂਰਵਕ ਬਦਲ ਕੇ ਉਸ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਗਿਆ। ਉਕਤ ਬਜ਼ੁਰਗ ਵਿਅਕਤੀ ਨੂੰ ਇਕ ਦਿਨ ਹਸਪਤਾਲ ’ਚ ਰੱਖਣ ਉਪਰੰਤ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ। ਸਰਜਰੀ ਕਰਵਾਉਣ ਤੋਂ ਬਾਅਦ ਉਕਤ ਬਜ਼ੁਰਗ ਵਿਅਕਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਫਲਤਾ ਪੂਰਵਕ ਗੋਡੇ ਬਦਲਣ ਲਈ ਡਾ. ਰਣਜੀਤ ਸਿੰਘ ਦਾ ਦਿਲੋਂ ਧੰਨਵਾਦ ਕੀਤਾ।