ਸ਼ੱਕੀ ਹਾਲਾਤ ’ ਚ ਇਕ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
ਲੁਧਿਆਣਾ, 27 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲਾਲ ਕੋਠੀ ਭਗਵਾਨ ਚੌਕ ਇਲਾਕੇ ਵਿਚ ਇਕ ਵਿਅਕਤੀ ਨੇ ਸ਼ੱਕੀ ਹਾਲਾਤਾਂ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਉਸ ਵਕਤ ਲੱਗਿਆ, ਜਦੋਂ ਦਫ਼ਤਰ ਮਾਲਕ ਮੌਕੇ ‘ਤੇ ਪਹੁੰਚਿਆ।
ਲੁਧਿਆਣਾ, 27 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲਾਲ ਕੋਠੀ ਭਗਵਾਨ ਚੌਕ ਇਲਾਕੇ ਵਿਚ ਇਕ ਵਿਅਕਤੀ ਨੇ ਸ਼ੱਕੀ ਹਾਲਾਤਾਂ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਉਸ ਵਕਤ ਲੱਗਿਆ, ਜਦੋਂ ਦਫ਼ਤਰ ਮਾਲਕ ਮੌਕੇ ‘ਤੇ ਪਹੁੰਚਿਆ। ਮ੍ਰਿਤਕ ਦੀ ਪਛਾਣ 50 ਸਾਲਾ ਰਾਮ ਬਹਾਦਰ ਵਜੋਂ ਹੋਈ ਹੈ। ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ। ਕਾਂਸਟੇਬਲ ਤਰਸੇਮ ਨੇ ਦੱਸਿਆ ਕਿ ਰਾਮ ਬਹਾਦਰ ਲਾਲ ਕੋਠੀ ਭਗਵਾਨ ਚੌਕ ਸਥਿਤ ਇਕ ਇੱਟਾਂ ਦੇ ਭੱਠੇ ਦੇ ਦਫ਼ਤਰ ਵਿਚ ਕੰਮ ਕਰਦਾ ਸੀ। ਦਫ਼ਤਰ ਦੇ ਨਾਲ ਹੀ ਉਸ ਦਾ ਇਕ ਕਮਰਾ ਸੀ। ਉਸ ਨੇ ਸੋਮਵਾਰ ਦੇਰ ਰਾਤ ਉਸ ਕਮਰੇ ਵਿਚ ਫਾਹਾ ਲੈ ਲਿਆ। ਜਦੋਂ ਮਾਲਕ ਮੰਗਲਵਾਰ ਸਵੇਰੇ ਆਮ ਵਾਂਗ ਦਫ਼ਤਰ ਪਹੁੰਚਿਆ ਤਾਂ ਉਸ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਪੁਲਿਸ ਅਨੁਸਾਰ ਖ਼ੁਦਕੁਸ਼ੀ ਦੇ ਸਹੀ ਕਾਰਨ ਦਾ ਫ਼ਿਲਹਾਲ ਪਤਾ ਨਹੀਂ ਲਗਾਇਆ ਜਾ ਸਕਿਆ ਹੈ। ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ। ਉਨ੍ਹਾਂ ਦੇ ਪਹੁੰਚਣ ‘ਤੇ ਉਨ੍ਹਾਂ ਦੇ ਬਿਆਨ ਲਏ ਜਾਣਗੇ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।