28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਲੰਟੀਅਰਜ਼ ਨਸ਼ਾ ਛੱਡੋ ਦੀ ਚੇਤਨਾ ਲਹਿਰ ਨੂੰ ਪਿੰਡਾਂ ਵਿਚ ਲਿਜਾਉਣ ਦੀ ਕਰਨਗੇ ਸੇਵਾ

ਲੁਧਿਆਣਾ, 27 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੁੱਖ ਦਫ਼ਤਰ ਵਿਚ ਅੱਜ ਮੈਡੀਸੇਵਾ ਦੇ ਆਯੋਜਨ ਸੈਮੀਨਾਰ ਵਿਚ ਇਹ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਲੰਟੀਅਰਜ਼ ਨਸ਼ਾ ਛੱਡੋ ਦੀ ਚੇਤਨਾ ਲਹਿਰ ਨੂੰ ਪੰਜਾਬ ਦੇ ਪਿੰਡ-ਪਿੰਡ ਤੱਕ ਲੈ ਕੇ ਜਾਣਗੇ। ਇਸ ਸੰਬੰਧ ਵਿਚ ਸੈਮੀਨਾਰ ਦੇ ਆਰੰਭ ਵਿਚ ਸਿਮਰਨਜੀਤ ਕੌਰ ਨੇ ਸ਼ਬਦ ਪੜ੍ਹਿਆ।

Ad Position 21
No active advertisement
ਅਜੀਤ ਡੈਸਕ 27-10-2026
ਲੁਧਿਆਣਾ, 27 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੁੱਖ ਦਫ਼ਤਰ ਵਿਚ ਅੱਜ ਮੈਡੀਸੇਵਾ ਦੇ ਆਯੋਜਨ ਸੈਮੀਨਾਰ ਵਿਚ ਇਹ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਲੰਟੀਅਰਜ਼ ਨਸ਼ਾ ਛੱਡੋ ਦੀ ਚੇਤਨਾ ਲਹਿਰ ਨੂੰ ਪੰਜਾਬ ਦੇ ਪਿੰਡ-ਪਿੰਡ ਤੱਕ ਲੈ ਕੇ ਜਾਣਗੇ। ਇਸ ਸੰਬੰਧ ਵਿਚ ਸੈਮੀਨਾਰ ਦੇ ਆਰੰਭ ਵਿਚ ਸਿਮਰਨਜੀਤ ਕੌਰ ਨੇ ਸ਼ਬਦ ਪੜ੍ਹਿਆ। ਸਟੱਡੀ ਸਰਕਲ ਦੇ ਆਰਗੇਨਾਈਜ਼ਰ ਬ੍ਰਿਜਿੰਦਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਪਿੰਡਾਂ ਵਿਚ ਇਸ ਚੇਤਨਾ ਲਹਿਰ ਰਾਹੀਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾਵੇਗਾ। ਸੈਮੀਨਾਰ ਵਿਚ ਡਾਕਟਰਾਂ, ਮੈਡੀਕਲ ਵਿਭਾਗਾਂ ਨਾਲ ਸੰਬੰਧਿਤ ਅਫ਼ਸਰਾਂ ਤੇ ਵਿਅਕਤੀਆਂ, ਸਮਾਜ-ਸੇਵਕਾਂ, ਵਿਦਿਆਰਥੀਆਂ, ਅਧਿਆਪਕਾਂ, ਵਪਾਰੀ ਵਰਗ, ਲੁਧਿਆਣਾ ਸ਼ਹਿਰ ਤੇ ਪਿੰਡਾਂ ਤੋਂ ਵਿਭਿੰਨ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਡਾ: ਤਜਿੰਦਰ ਸਿੰਘ ਮੁੱਖ ਵਕਤਾ ਡਾ. ਤਜਿੰਦਰ ਸਿੰਘ, ਜਤਿੰਦਰਪਾਲ ਸਿੰਘ ਸਟੱਡੀ ਸਰਕਲ ਫਾਊਂਡਰ, ਡਾ. ਹਰਿੰਦਰ ਸਿੰਘ, ਭਾਈ ਘਨੱਈਆ, ਕੇ.ਪੀ. ਸਿੰਘ, ਡਾ. ਜਸਪਾਲ ਸਿੰਘ, ਸਰਬਜੀਤ ਸਿੰਘ, ਜਸਪਾਲ ਸਿੰਘ, ਜਸਕਰਨ ਸਿੰਘ, ਬੀ.ਬੀ. ਗੋਇਲ, ਖੁਸ਼ਵਿੰਦਰ ਬੀਰ ਸਿੰਘ ਨੇ ਵੀ ਸੰਬੋਧਨ ਕੀਤਾ। ਸਾਰਿਆਂ ਨੇ ਇਸ ਨੇ ਕੰਮ ਵਿਚ ਆਪਣਾ ਪੂਰਨ ਸਹਿਯੋਗ ਦੇਣ ਦੇ ਵਚਨਬੱਧਤਾ ਨੂੰ ਦੁਹਰਾਇਆ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਆਲਮਗੀਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ ਅਗਲੀ ਖ਼ਬਰ ਰਾਜਗੁਰੂ ਨਗਰ ਦੀਆਂ ਸੜਕਾਂ ਦੀ ਮਾੜੀ ਹਾਲਤ ਨੇ ਸਰਕਾਰੀ ਦਾਅਵਿਆਂ ਦੀ ਖੋਲ੍ਹੀ ਪੋਲ - ਪਵਨ ਦੀਵਾਨ
Ad Position 24