ਮਾਨਵ ਰਚਨਾ ਇੰਟਰਨੈਸ਼ਨਲ ਸਕੂਲ ਲੁਧਿਆਣਾ ਵਿਖੇ ਸਾਲਾਨਾ ਸਮਾਰੋਹ ਕਰਵਾਇਆ
ਫੁੱਲਾਂਵਾਲ, 29 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਮਾਨਵ ਰਚਨਾ ਇੰਟਰਨੈਸ਼ਨਲ ਸਕੂਲ, ਲੁਧਿਆਣਾ ਵਿਖੇ ਸਾਲਾਨਾ ਸਮਾਰੋਹ “ਸੰਭਾਵਨਾਵਾਂ ਦਾ ਬ੍ਰਹਿਮੰਡ: ਸਾਹਸ ਦੀ ਮੂਰਤ” ਵਿਸ਼ੇ ’ਤੇ ਆਧਾਰਤ ਬਹੁਤ ਹੀ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ, ਜੋ ‘ਮਾਨਵ ਰਚਨਾ ਐਜੂਕੇਸ਼ਨਲ ਇੰਸਟੀਚਿਊਸ਼ਨਜ਼’ ਦੇ 30 ਸਾਲਾਂ ਦੇ ਸ਼ਾਨਦਾਰ ਸਫ਼ਰ ਅਤੇ ਲੁਧਿਆਣਾ ਕੈਂਪਸ ਦੀ 11ਵੀਂ ਵਰ੍ਹੇਗੰਢ ਨੂੰ ਦਰਸਾਉਂਦਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵਲੋਂ ਸ਼ਮ੍ਹਾ ਰੌਸ਼ਨ ਕਰਨ ਤੋਂ ਬਾਅਦ ਤੀਜੀ ਜਮਾਤ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਇਕ ਸੁੰਦਰ ਪ੍ਰਾਰਥਨਾ ਨਾਚ ਅਤੇ ਜੋਸ਼ੀਲੇ ਗਾਇਣ ਨਾਲ ਹੋਈ, ਜਿਸ ਤੋਂ ਬਾਅਦ ਦੋ ਸ਼ਾਨਦਾਰ ਨਾਟਕੀ ਪੇਸ਼ਕਾਰੀਆਂ ਹੋਈਆਂ, ਜਿਨ੍ਹਾਂ ਨੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ।
ਫੁੱਲਾਂਵਾਲ, 29 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਮਾਨਵ ਰਚਨਾ ਇੰਟਰਨੈਸ਼ਨਲ ਸਕੂਲ, ਲੁਧਿਆਣਾ ਵਿਖੇ ਸਾਲਾਨਾ ਸਮਾਰੋਹ “ਸੰਭਾਵਨਾਵਾਂ ਦਾ ਬ੍ਰਹਿਮੰਡ: ਸਾਹਸ ਦੀ ਮੂਰਤ” ਵਿਸ਼ੇ ’ਤੇ ਆਧਾਰਤ ਬਹੁਤ ਹੀ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ, ਜੋ ‘ਮਾਨਵ ਰਚਨਾ ਐਜੂਕੇਸ਼ਨਲ ਇੰਸਟੀਚਿਊਸ਼ਨਜ਼’ ਦੇ 30 ਸਾਲਾਂ ਦੇ ਸ਼ਾਨਦਾਰ ਸਫ਼ਰ ਅਤੇ ਲੁਧਿਆਣਾ ਕੈਂਪਸ ਦੀ 11ਵੀਂ ਵਰ੍ਹੇਗੰਢ ਨੂੰ ਦਰਸਾਉਂਦਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵਲੋਂ ਸ਼ਮ੍ਹਾ ਰੌਸ਼ਨ ਕਰਨ ਤੋਂ ਬਾਅਦ ਤੀਜੀ ਜਮਾਤ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਇਕ ਸੁੰਦਰ ਪ੍ਰਾਰਥਨਾ ਨਾਚ ਅਤੇ ਜੋਸ਼ੀਲੇ ਗਾਇਣ ਨਾਲ ਹੋਈ, ਜਿਸ ਤੋਂ ਬਾਅਦ ਦੋ ਸ਼ਾਨਦਾਰ ਨਾਟਕੀ ਪੇਸ਼ਕਾਰੀਆਂ ਹੋਈਆਂ, ਜਿਨ੍ਹਾਂ ਨੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਨੌਜਵਾਨ ਵਿਦਿਆਰਥੀਆਂ ਨੇ ‘’ਟੇਲਜ਼ ਆਫ਼ ਕਲਪਵਨ’’ ਨਾਮਕ ਨਾਚ-ਸੰਗੀਤ ਪੇਸ਼ਕਾਰੀ ਰਾਹੀਂ ਬਚਪਨ ਦੀਆਂ ਕਲਪਨਾਵਾਂ ਅਤੇ ਖ਼ੁਸ਼ੀਆਂ ਨੂੰ ਸਾਕਾਰ ਕੀਤਾ। ਇਸ ਪੇਸ਼ਕਾਰੀ ਨੇ ਤਿਤਲੀਆਂ ਦੀ ਰੰਗੀਨ ਦੁਨੀਆ, ਸਤਰੰਗੀ ਪੀਂਘਾਂ ਅਤੇ ਯੂਨੀਕੌਰਨਾਂ ਦੀ ਜਾਦੂਈ ਦੁਨੀਆ, ਗੁਆਚੀਆਂ ਰੰਗ-ਬਰੰਗਿਆਂ ਪੈਨਸਿਲਾਂ ਦੀ ਦੁਨੀਆ ਅਤੇ ਖਿਡੌਣੇ ਬਣਾਉਣ ਵਾਲੇ ਇਕ ਕਸਬੇ ਦੀ ਬਹੁਤ ਹੀ ਮਨਮੋਹਕ ਝਲਕ ਪੇਸ਼ ਕੀਤੀ। ਇਸ ਵਿਸ਼ੇਸ਼ ਮੌਕੇ ‘ਤੇ ਰਾਜੇਸ਼ ਕਾਲਰਾ (ਚੇਅਰਮੈਨ), ਗੌਰਵ ਰਾਏ (ਕਾਰਜਕਾਰੀ ਨਿਰਦੇਸ਼ਕ), ਡਾ. ਰੁਪਾਲੀ ਤ੍ਰੇਹਨ (ਨਿਰਦੇਸ਼ਕ), ਡਾ. ਰਾਜੇਂਦਰ ਤ੍ਰੇਹਨ (ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ) ਅਤੇ ਸ਼ਿਲਪੀ ਸੂਦ ਗਿੱਲ (ਪ੍ਰਿੰਸੀਪਲ, ਐਮ.ਆਰ.ਆਈ.ਐਸ. ਲੁਧਿਆਣਾ) ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ, ਜਿਨ੍ਹਾਂ ਨੇ ਸਕੂਲ ਦੀਆਂ ਪ੍ਰਾਪਤੀਆਂ ਅਤੇ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਵਿਚ ਪਾਏ ਗਏ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਸਕੂਲ ਦੇ ਮੁੱਖ ਸਿਧਾਂਤ “ਹਰ ਬੱਚਾ, ਹਰ ਰੋਜ਼” ਨੂੰ ਸਾਕਾਰ ਕਰਦੇ ਹੋਏ ਇਸ ਸਮਾਗਮ ਵਿਚ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਦੁਆਰਾ ਸੰਗੀਤ, ਰੋਸ਼ਨੀ, ਨਾਚ ਅਤੇ ਸਕ੍ਰੀਨ ‘ਤੇ ਦਿਖਾਏ ਗਏ ਖ਼ੂਬਸੂਰਤ ਦ੍ਰਿਸ਼ਾਂ ਦੇ ਸੁਮੇਲ ਨੇ ਇਸ ਪੇਸ਼ਕਾਰੀ ਨੂੰ ਸੱਚਮੁੱਚ ਯਾਦਗਾਰ ਬਣਾ ਦਿੱਤਾ।