30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਭਾਰਤੀ ਕਿਸਾਨ ਯੂਨੀਅਨ ਚੜੂਨੀ ਵਿਚ ਕਈ ਆਗੂ ਹੋਏ ਸ਼ਾਮਿਲ

ਲੁਧਿਆਣਾ, 29 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਖ-ਵੱਖ ਪਾਰਟੀਆਂ ਤੋਂ ਕਈ ਆਗੂ ਸ਼ਾਮਿਲ ਹੋਏ ਹਨ। ਸ਼ਹਿਰੀ ਦੇ ਪ੍ਰਧਾਨ ਕੈਪਟਨ ਮਲਕੀਅਤ ਸਿੰਘ ਵਾਲੀਆ ਦੇ ਦਫ਼ਤਰ ਵਿਖੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਰੌਸ਼ਨ ਸਿੰਘ ਸਾਗਰ ਅਤੇ ਪੰਜਾਬ ਦੇ ਜਨਰਲ ਸਕੱਤਰ ਜਗਜੀਤ ਸਿੰਘ ਅਰੋੜਾ ਦੀ ਅਗਵਾਈ ਵਿਚ ਇਹਨਾਂ ਆਗੂਆਂ ਨੇ ਜਥੇਬੰਦੀ ਵਿਚ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 30-10-2026
ਲੁਧਿਆਣਾ, 29 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਖ-ਵੱਖ ਪਾਰਟੀਆਂ ਤੋਂ ਕਈ ਆਗੂ ਸ਼ਾਮਿਲ ਹੋਏ ਹਨ। ਸ਼ਹਿਰੀ ਦੇ ਪ੍ਰਧਾਨ ਕੈਪਟਨ ਮਲਕੀਅਤ ਸਿੰਘ ਵਾਲੀਆ ਦੇ ਦਫ਼ਤਰ ਵਿਖੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਰੌਸ਼ਨ ਸਿੰਘ ਸਾਗਰ ਅਤੇ ਪੰਜਾਬ ਦੇ ਜਨਰਲ ਸਕੱਤਰ ਜਗਜੀਤ ਸਿੰਘ ਅਰੋੜਾ ਦੀ ਅਗਵਾਈ ਵਿਚ ਇਹਨਾਂ ਆਗੂਆਂ ਨੇ ਜਥੇਬੰਦੀ ਵਿਚ ਸ਼ਮੂਲੀਅਤ ਕੀਤੀ। ਇਸ ਸਬੰਧੀ ਅੱਜ ਵਿਸ਼ੇਸ਼ ਤੌਰ ‘ਤੇ ਜਥੇਬੰਦੀ ਦੀ ਮੀਟਿੰਗ ਸੱਦੀ ਗਈ ਸੀ। ਮੀਟਿੰਗ ਵਿਚ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਹਰਜਿੰਦਰ ਕੌਰ ਸ਼ਿਮਲਾਪੁਰੀ, ਬੀਬੀ ਕੰਚਨ ਲੱਧੜ, ਬੀਬੀ ਕਮਲਜੀਤ ਕੌਰ, ਸੁਮਨ ਬਾਲਾਂ, ਭਗਵੰਤੀ, ਕਮਲਜੀਤ ਕੌਰ ਸੰਜੂ, ਅਰਵਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਰੋਸ਼ਨ ਸਿੰਘ ਸਾਗਰ, ਜਨਰਲ ਸਕੱਤਰ ਜਗਜੀਤ ਸਿੰਘ ਅਰੋੜਾ, ਜ਼ਿਲ੍ਹਾ ਪ੍ਰਧਾਨ ਕੈਪਟਨ ਮਲਕੀਅਤ ਸਿੰਘ ਵਾਲੀਆ ਅਤੇ ਮਹਿਲਾ ਵਿੰਗ ਲੁਧਿਆਣਾ ਦੀ ਪ੍ਰਧਾਨ ਹਰਜਿੰਦਰ ਕੌਰ ਸ਼ਿਮਲਾਪੁਰੀ ਦੀ ਅਗਵਾਈ ਹੇਠ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਅਤੇ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਵੀ ਦਿੱਤੀਆਂ ਗਈਆਂ, ਜਿਨ੍ਹਾਂ ਵਿਚ ਮਨਜੀਤ ਸਿੰਘ ਸਿਆਲਕੋਟੀ, ਗਿਆਨੀ ਕਰਨੈਲ ਸਿੰਘ ਗੰਭੀਰ, ਰੁਪਿੰਦਰ ਸਿੰਘ ਰਿੰਕੂ ਆਦਿ ਸ਼ਾਮਿਲ ਸਨ। ਇਸ ਤੋਂ ਇਲਾਵਾ ਹਰਜਿੰਦਰ ਕੌਰ ਮਹਿਲਾ ਸ਼ਹਿਰੀ ਪ੍ਰਧਾਨ ਵਲੋਂ ਵੀ ਮਹਿਲਾ ਵਿੰਗ ਨੂੰ ਹੋਰ ਵਾਧਾ ਕਰਦੇ ਹੋਏ ਜਥੇਬੰਦੀ ਵਿਚ ਸ਼ਾਮਿਲ ਹੋਈਆਂ ਔਰਤਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਪੀ.ਏ.ਯੂ. ਦੀ ਵਿਦਿਆਰਥਣ ਨੂੰ ਪੋਸਟਰ ਪੇਸ਼ਕਾਰੀ ਲਈ ਅੱਵਲ ਇਨਾਮ ਮਿਲਿਆ
Ad Position 24