ਸੀ.ਬੀ.ਆਈ. ਅਤੇ ਈ.ਡੀ. ਸੂਬੇ ਵਿਚ ਰਿਸ਼ਵਤਖੋਰੀ ਅਤੇ ਨਸ਼ਿਆਂ ਦੇ ਸਬੰਧ ‘ਚ ਕਰ ਸਕਦੀ ਹੈ ਪੜਤਾਲ-ਗਹਿਰੀ, ਆਜ਼ਾਦ
ਲਾਡੋਵਾਲ, 31 ਅਕਤੂਬਰ (ਬਲਬੀਰ ਸਿੰਘ ਰਾਣਾ)-ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਕਾਨੂੰਨੀ ਸਲਾਹਕਾਰ ਬਲਦੇਵ ਰਾਜ ਅਤੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਨੇ ਇਕ ਸਾਂਝੇ ਪ੍ਰੈੱਸ ਬਿਆਨ ‘ਚ ਕਿਹਾ ਹੈ ਕਿ ਪੰਜਾਬ ਵਿਚ ਜੋ ਮੁੱਦਾ ਰਿਸ਼ਵਤਖੋਰੀ, ਨਸ਼ਿਆਂ ਦੀ ਵਰਤੋਂ ਅਤੇ ਤਸਕਰੀ ਸਬੰਧੀ ਸੀ. ਬੀ.
ਬ
ਬਲਦੇਵ ਰਾਜ ਗਹਿਰੀ, ਆਸਾ ਸਿੰਘ ਆਜ਼ਾਦ
01-11-2026
ਲਾਡੋਵਾਲ, 31 ਅਕਤੂਬਰ (ਬਲਬੀਰ ਸਿੰਘ ਰਾਣਾ)-ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਕਾਨੂੰਨੀ ਸਲਾਹਕਾਰ ਬਲਦੇਵ ਰਾਜ ਅਤੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ ਨੇ ਇਕ ਸਾਂਝੇ ਪ੍ਰੈੱਸ ਬਿਆਨ ‘ਚ ਕਿਹਾ ਹੈ ਕਿ ਪੰਜਾਬ ਵਿਚ ਜੋ ਮੁੱਦਾ ਰਿਸ਼ਵਤਖੋਰੀ, ਨਸ਼ਿਆਂ ਦੀ ਵਰਤੋਂ ਅਤੇ ਤਸਕਰੀ ਸਬੰਧੀ ਸੀ.ਬੀ.ਆਈ. ਅਤੇ ਈ.ਡੀ. ਦੀ ਜਾਂਚ ਪੜਤਾਲ ਦਾ ਭਖਿਆ ਹੋਇਆ ਹੈ। ਇਸ ਵਿਚ ਸੀ.ਬੀ.ਆਈ. ਸੂਬੇ ਵਿਚ ਦਖ਼ਲਅੰਦਾਜ਼ੀ ਕਰਕੇ ਕਿਸੇ ਵੀ ਕ੍ਰਾਈਮ ਦੀ ਜਾਂਚ ਪੜਤਾਲ ਕਰ ਸਕਦੀ ਹੈ, ਜੇਕਰ ਸੂਬਾ ਸਰਕਾਰ ਇਸ ਸਬੰਧੀ ਬੇਨਤੀ ਕਰੇ ਅਤੇ ਸੈਂਟਰਲ ਸਰਕਾਰ ਉਸ ਨਾਲ ਆਪਣੀ ਸਹਿਮਤੀ ਦੇ ਦੇਵੇ, ਸੂਬਾ ਸਰਕਾਰ ਡੀ.ਐਸ.ਪੀ.ਈ. ਐਕਟ 1946 (ਦਿੱਲੀ ਸਪੈਸ਼ਲ ਪੁਲਿਸ ਇਸਟੈਸ਼ਲਿਸ਼ਮੈਂਟ ਐਕਟ 1946) ਦੀ ਧਾਰਾ 6 ਹੇਠ ਨੋਟੀਫ਼ਿਕੇਸ਼ਨ ਕਰਕੇ ਆਪਣੀ ਸਹਿਮਤੀ ਦੇਵੇ ਅਤੇ ਸੈਂਟਰਲ ਸਰਕਾਰ ਇਸੇ ਐਕਟ ਦੀ ਧਾਰਾ 5 ਹੇਠ ਨੋਟੀਫ਼ਿਕੇਸ਼ਨ ਲਈ ਆਪਣੀ ਮਨਜ਼ੂਰੀ ਦੇਵੇ, ਮਾਨਯੋਗ ਸੁਪਰੀਮ ਕੋਰਟ ਜਾਂ ਹਾਈ ਕੋਰਟ ਬਤੌਰ ਕੰਸਟੀਟਿਊਸ਼ਨਲ ਕੋਰਟ ਸੀ.ਬੀ.ਆਈ. ਨੂੰ ਕਿਸੇ ਵੀ ਸਟੇਟ ਵਿਚ ਜਾਂਚ ਪੜਤਾਲ ਕਰਨ ਦੇ ਆਰਡਰ ਦੇ ਸਕਦੀ ਹੈ।