03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਅਹਿਮ - ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ’ ਚ ਕਰੋੜਾਂ ਦੇ ਐਸਟੀਮੇਟਾਂ ’ ਤੇ ਸਵਾਲਾਂ ਦੀ ਬੁਛਾੜ

ਲੁਧਿਆਣਾ, 2 ਨਵੰਬਰ (ਭੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਵਿਕਾਸ ਕਾਰਜਾਂ ਦੇ ਐਸਟੀਮੇਟਾਂ ਨੂੰ ਲੈ ਕੇ ਕੌਂਸਲਰ ਤੇ ਕਮੇਟੀ ਮੈਂਬਰ ਗੌਰਵ ਭੱਟੀ ਨੇ ਸਵਾਲਾਂ ਦੀ ਬੁਛਾੜ ਕਰ ਦਿੱਤੀ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਡਿਪਟੀ ਮੇਅਰ ਪ੍ਰਿੰਸ ਜੌਹਰ ਅਤੇ ਨਗਰ ਨਿਗਮ ਕਮਿਸ਼ਨਰ ਡਾ.

Ad Position 21
No active advertisement
ਅਜੀਤ ਡੈਸਕ 03-11-2026
ਲੁਧਿਆਣਾ, 2 ਨਵੰਬਰ (ਭੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਵਿਕਾਸ ਕਾਰਜਾਂ ਦੇ ਐਸਟੀਮੇਟਾਂ ਨੂੰ ਲੈ ਕੇ ਕੌਂਸਲਰ ਤੇ ਕਮੇਟੀ ਮੈਂਬਰ ਗੌਰਵ ਭੱਟੀ ਨੇ ਸਵਾਲਾਂ ਦੀ ਬੁਛਾੜ ਕਰ ਦਿੱਤੀ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਡਿਪਟੀ ਮੇਅਰ ਪ੍ਰਿੰਸ ਜੌਹਰ ਅਤੇ ਨਗਰ ਨਿਗਮ ਕਮਿਸ਼ਨਰ ਡਾ. ਅੰਕੁਰ ਮਹਿੰਦਰੂ ਵੀ ਮੌਜੂਦ ਸਨ। ਭੱਟੀ ਨੇ ਕਰੀਬ 30 ਲੱਖ ਰੁਪਏ ਦੀਆਂ ਜੀ.ਆਈ. ਪਾਈਪਾਂ, 14.82 ਲੱਖ ਰੁਪਏ ਦੇ ਸੀਵਰੇਜ ਢੱਕਣਾਂ ਅਤੇ 38 ਲੱਖ ਰੁਪਏ ਦੀਆਂ ਸੀਮੈਂਟ ਸੜਕਾਂ ਦੇ ਐਸਟੀਮੇਟਾਂ ’ਤੇ ਸਵਾਲ ਚੁੱਕਦਿਆਂ ਇਨ੍ਹਾਂ ਦੀ ਲੋੜ, ਲਾਗਤ ਅਤੇ ਗੁਣਵੱਤਾ ਦੀ ਜਾਂਚ ਦੀ ਮੰਗ ਕੀਤੀ। ਸਿੱਧਵਾਂ ਕੈਨਾਲ ਨੇੜੇ ਨਿਊ ਬ੍ਰਿਜ ਦੇ ਕੰਮ ਦੀ ਲਾਗਤ 79 ਲੱਖ ਤੋਂ ਵਧ ਕੇ 3.54 ਕਰੋੜ ਰੁਪਏ ਹੋਣ ’ਤੇ ਵੀ ਭੱਟੀ ਨੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰੀ ਕੰਮਾਂ ਵਿਚ ਲਾਗਤ ਵਧਣ ਅਤੇ ਦੇਰੀ ਦੇ ਕਾਰਨਾਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਇਸੇ ਦੌਰਾਨ ਸੀਮੈਂਟ ਸੜਕਾਂ ਦੇ ਇਕ ਕੰਮ ਵਿਚ ਕਰੀਬ 43 ਫ਼ੀਸਦੀ ਘੱਟ ਰੇਟ ’ਤੇ ਕੰਮ ਹੋਣ ’ਤੇ ਵੀ ਭੱਟੀ ਨੇ ਕੰਮ ਦੀ ਗੁਣਵੱਤਾ ਨੂੰ ਲੈ ਕੇ ਚਿੰਤਾ ਪ੍ਰਗਟਾਈ। ਉਨ੍ਹਾਂ 30 ਫ਼ੀਸਦੀ ਤੋਂ ਵੱਧ ਲੈਸ ਵਾਲੇ ਕੰਮਾਂ ਦੀ ਵਿਸ਼ੇਸ਼ ਜਾਂਚ ਦੀ ਮੰਗ ਕੀਤੀ। ਮੀਟਿੰਗ ਵਿਚ ਕੁਲ 18 ਸਪਲੀਮੈਂਟਰੀ ਏਜੰਡਿਆਂ ’ਤੇ ਚਰਚਾ ਹੋਈ। ਭੱਟੀ ਵਲੋਂ ਐਸਟੀਮੇਟਾਂ ਅਤੇ ਕੰਮਾਂ ਦੀ ਪ੍ਰਕਿਰਿਆ ’ਤੇ ਸਵਾਲ ਚੁੱਕੇ ਜਾਣ ਦੇ ਬਾਵਜੂਦ ਉਨ੍ਹਾਂ ਦੇ ਇਤਰਾਜ਼ਾਂ ਵਿਚਕਾਰ ਮਤੇ ਪਾਸ ਕਰ ਦਿੱਤੇ ਗਏ। ਭੱਟੀ ਨੇ ਕਿਹਾ ਕਿ ਉਹ ਵਿਕਾਸ ਕਾਰਜਾਂ ਦੇ ਵਿਰੋਧੀ ਨਹੀਂ ਹਨ, ਪਰ ਜਨਤਾ ਦੇ ਟੈਕਸਾਂ ਦੇ ਪੈਸੇ ਦੀ ਵਰਤੋਂ ਵਿਚ ਪੂਰੀ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣਾ ਜ਼ਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਅਦਾਲਤ ਵਿਚ ਕੇਸ ਦਰਜ , ਫਿਰ ਵੀ ਜਾਇਦਾਦ ਦਾ ਨਵਾਂ ਟੀ . ਐਸ . ਵਨ ਨੰਬਰ ਅਲਾਟ ਕਰਨ ਦਾ ਦੋਸ਼ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਯੂਥ ਮਿਲਣੀ ਲਈ ਨੌਜਵਾਨਾਂ ’ਚ ਭਾਰੀ ਉਤਸ਼ਾਹ-ਪ੍ਰਧਾਨ ਡਾਲਾ
Ad Position 24