03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਅਦਾਲਤ ਵਿਚ ਕੇਸ ਦਰਜ , ਫਿਰ ਵੀ ਜਾਇਦਾਦ ਦਾ ਨਵਾਂ ਟੀ . ਐਸ . ਵਨ ਨੰਬਰ ਅਲਾਟ ਕਰਨ ਦਾ ਦੋਸ਼

ਕੌਂਸਲਰ ਅਰੁਣ ਸ਼ਰਮਾ ਵਲੋਂ ਜ਼ੋਨ ਏ. ਦੇ ਸੁਪਰਡੈਂਟ ਵਿਵੇਕ ਸ਼ਰਮਾ ਨੂੰ ਜਨਤਕ ਡੀਲਿੰਗ ਤੋਂ ਹਟਾਉਣ ਦੀ ਮੰਗ ਲੁਧਿਆਣਾ, 2 ਨਵੰਬਰ (ਭੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਦੇ ਜ਼ੋਨ ਏ.

Ad Position 21
No active advertisement
ਅਜੀਤ ਡੈਸਕ 03-11-2026
ਕੌਂਸਲਰ ਅਰੁਣ ਸ਼ਰਮਾ ਵਲੋਂ ਜ਼ੋਨ ਏ. ਦੇ ਸੁਪਰਡੈਂਟ ਵਿਵੇਕ ਸ਼ਰਮਾ ਨੂੰ ਜਨਤਕ ਡੀਲਿੰਗ ਤੋਂ ਹਟਾਉਣ ਦੀ ਮੰਗ
ਲੁਧਿਆਣਾ, 2 ਨਵੰਬਰ (ਭੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਦੇ ਜ਼ੋਨ ਏ. ਦੇ ਬਲਾਕ 6 ਦੀ ਡੀਲਿੰਗ ਨੂੰ ਲੈ ਕੇ ਵਾਰਡ ਨੰਬਰ 82 ਦੇ ਕੌਂਸਲਰ ਅਰੁਣ ਸ਼ਰਮਾ ਨੇ ਨਿਗਮ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਬੰਧਿਤ ਸੁਪਰਡੈਂਟ ਵਿਵੇਕ ਸ਼ਰਮਾ ਨੂੰ ਜਨਤਕ ਡੀਲਿੰਗ ਤੋਂ ਹਟਾਉਣ ਦੀ ਮੰਗ ਕੀਤੀ ਹੈ। ਕੌਂਸਲਰ ਸ਼ਰਮਾ ਨੇ ਜਾਇਦਾਦ ਨਾਲ ਸਬੰਧਿਤ ਕਾਰਵਾਈ ਤੇ ਸਵਾਲ ਚੁੱਕਦਿਆਂ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਕੌਂਸਲਰ ਸ਼ਰਮਾ ਨੇ ਦੋਸ਼ ਲਾਇਆ ਕਿ ਉਕਤ ਸੁਪਰਡੈਂਟ ਜ਼ੋਨ ਏ ਵਿਚ ਬਲਾਕ 6 ਦੀ ਡੀਲਿੰਗ ਕਰਦਾ ਹੈ ਅਤੇ ਉਸਨੇ ਆਪਣੇ ਨਾਲ ਇਕ ਵਿਅਕਤੀ ਵੀ ਰੱਖਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਲਾਕ 6 ਵਿਚ ਪੈਂਦੀ ਪ੍ਰਾਪਰਟੀ ਨੰਬਰ 797, 24, 3 ਏ ਦੇ ਟੀ.ਐਸ. ਵਨ ਰਿਕਾਰਡ ਵਿਚ ਧਾਰਾ 105 ਤਹਿਤ ਕੱਚੀ ਮਲਕੀਅਤ ਦਰਜ ਹੈ। ਸ਼ਰਮਾ ਮੁਤਾਬਿਕ ਇਸਦੇ ਬਾਵਜੂਦ ਉਕਤ ਸੁਪਰਡੈਂਟ ਵਲੋਂ ਦੂਜੀ ਧਿਰ ਨਾਲ ਮਿਲ ਕੇ ਜਾਇਦਾਦ ਦਾ ਨਵਾਂ ਟੀ.ਐਸ. ਵਨ ਨੰਬਰ 791,24,3ਏ,1 ਅਲਾਟ ਕਰ ਦਿੱਤਾ ਗਿਆ ਹੈ। ਕੌਂਸਲਰ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਜਾਇਦਾਦ ਸਬੰਧੀ ਅਦਾਲਤ ਵਿਚ ਕੇਸ ਚੱਲ ਰਿਹਾ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਜਦੋਂ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ ਤਾਂ ਇਸ ਜਾਇਦਾਦ ਨਾਲ ਸਬੰਧਿਤ ਟੀ.ਐਸ. ਵਨ ਨੰਬਰ ਅਲਾਟ ਕਰਨ ਦੀ ਕਾਰਵਾਈ ਕਿਵੇਂ ਕੀਤੀ ਗਈ। ਉਨ੍ਹਾਂ ਮਾਮਲੇ ਨਾਲ ਸਬੰਧਿਤ ਸਮੁੱਚੇ ਰਿਕਾਰਡ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਕੌਂਸਲਰ ਸ਼ਰਮਾ ਨੇ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਤੱਥ ਸਾਹਮਣੇ ਲਿਆਂਦੇ ਜਾਣ ਅਤੇ ਜੇਕਰ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਸਬੰਧਿਤ ਅਧਿਕਾਰੀ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਇਸਦੇ ਨਾਲ ਹੀ ਉਨ੍ਹਾਂ 7 ਦਿਨਾਂ ਦੇ ਅੰਦਰ ਸੁਪਰਡੈਂਟ ਵਿਵੇਕ ਸ਼ਰਮਾ ਨੂੰ ਜ਼ੋਨ ਏ ਦੀ ਜਨਤਕ ਡੀਲਿੰਗ ਤੋਂ ਹਟਾਉਣ ਦੀ ਮੰਗ ਵੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਕਮਿਸ਼ਨਰ ਡਾ . ਮਹਿੰਦਰੂ ਸਫ਼ਾਈ ਪ੍ਰਤੀ ਹੋਏ ਸਖ਼ਤ ਅਗਲੀ ਖ਼ਬਰ ਅਹਿਮ - ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ’ ਚ ਕਰੋੜਾਂ ਦੇ ਐਸਟੀਮੇਟਾਂ ’ ਤੇ ਸਵਾਲਾਂ ਦੀ ਬੁਛਾੜ
Ad Position 24