ਲੁਧਿਆਣਾ, 2 ਨਵੰਬਰ (ਅ. ਬ.)- ਸਥਾਨਕ ਭਾਰਤ ਨਗਰ ਚੌਕ ਨੇੜੇ ਆਰਮੋਨੀਆ ਬਾਅ ਆਦਰਸ਼ ਫ਼ਰਨੀਚਰ ਦੇ ਸ਼ੋਅਰੂਮ ਵਿਖੇ ਘਰ, ਦਫ਼ਤਰ ਤੇ ਹੋਰ ਸੰਸਥਾਨਾਂ ਦੀ ਸਜਾਵਟ ਲਈ ਵਰਤੋਂ ਵਿਚ ਆਉਣ ਵਾਲੀਆਂ ਕਲਾਕ੍ਰਿਤੀਆਂ, ਮੂਰਤੀਆਂ, ਕੰਧ ਘੜੀਆਂ ਤੇ ਕੰਧ ’ਤੇ ਲਗਾਉਣ ਵਾਲੀਆਂ ਪੇਂਟਿੰਗਾਂ ਤੇ ਹੋਰ ਆਈਟਮਾਂ ਦੀ ਵਿਸ਼ਾਲ ਰੇਂਜ ਉਪਲਬਧ ਹੈ, ਜੋ ਕਿ ਕਿਫ਼ਾਇਤੀ ਮੁੱਲ ‘ਤੇ ਘਰ ਦੀ ਸ਼ੋਭਾ ਨੂੰ ‘ਚਾਰ ਚੰਨ’ ਲਗਾਉਣ ਵਾਲੀ ਹੈ ਅਤੇ ਇਨ ਦਿਨਾਂ ਗਾਹਕਾਂ ਦੀ ਪਸੰਦ ਬਣੀ ਹੋਈ ਹੈ। ਇਨ੍ਹਾਂ ਉਤਪਾਦਾਂ ‘ਤੇ ਗਾਹਕਾਂ ਨੂੰ ਵਿਸ਼ੇਸ਼ ਛੂਟ ਦਿੱਤੀ ਜਾ ਰਹੀ ਹੈ ਤਾਂ ਜੋ ਗਾਹਕ ਵੱਧ ਤੋਂ ਵੱਧ ਖ਼ਰੀਦਦਾਰੀ ਦਾ ਲਾਹਾ ਪ੍ਰਾਪਤ ਕਰ ਸਕਣ। ਆਰਮੋਨੀਆ ਸ਼ੋਅਰੂਮ ਦੇ ਪ੍ਰਬੰਧਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਆਰਮੋਨੀਆ ਸ਼ੋਅਰੂਮ ਅਤੇ ਆਦਰਸ਼ ਫ਼ਰਨੀਚਰ ਸਟੋਰ ‘ਤੇ ਤਿਉਹਾਰੀ ਸੀਜ਼ਨ ਦੇ ਚੱਲਦਿਆਂ ਗਾਹਕਾਂ ਲਈ ਵਿਸ਼ੇਸ਼ ਛੂਟ ਦਿੱਤੀ ਜਾ ਰਹੀ ਹੈ। ਇਸ ਸਬੰਧੀ ਸਟੋਰ ਦੇ ਪ੍ਰਬੰਧਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸਾਡੇ ਵਲੋਂ ਗਾਹਕਾਂ ਦੀ ਮੰਗ ਅਨੁਸਾਰ ਅਤਿ ਆਧੁਨਿਕ ਫ਼ਰਨੀਚਰ ਦੀ ਵਿਸਥਾਰਤ ਰੇਂਜ ਪੇਸ਼ ਕੀਤੀ ਗਈ ਹੈ, ਜੋ ਕਿ ਗਾਹਕਾਂ ਦੀ ਪਸੰਦ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸਾਡਾ ਸਟੋਰ ਗਾਹਕਾਂ ਲਈ ਹਫ਼ਤੇ ਦੇ 7 ਦਿਨ ਖੁੱਲ੍ਹਾ ਰਹੇਗਾ। ਉਨ੍ਹਾਂ ਦੱਸਿਆ ਕਿ ਸਟੋਰ ’ਤੇ ਭਾਰਤ ਅਤੇ ਵਿਦੇਸ਼ੀ (ਇੰਪੋਰਟਿਡ) ਫ਼ਰਨੀਚਰ ’ਤੇ ਵੀ ਵਿਸ਼ੇਸ਼ ਛੂਟ ਦਿੱਤੀ ਜਾ ਰਹੀ ਹੈ ਅਤੇ ਅਸਲੀ ਐਮ.ਪੀ. ਟੀਕ (ਸਾਗਵਾਨ) ਦੀ ਲੱਕੜੀ ਨਾਲ ਤਿਆਰ ਫ਼ਰਨੀਚਰ ਨਵੇਂ ਡਿਜ਼ਾਈਨ ਵਿਚ ਅਤੇ ਆਈਟਮਾਂ ’ਚ ਉਪਲਬਧ ਹੈ।