04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਡਿਪਟੀ ਮੇਅਰ ਪ੍ਰਿੰਸ ਜੌਹਰ ਪੂਰੇ ਸ਼ਹਿਰ ਦੇ ਵਿਕਾਸ ਵੱਲ ਦੇ ਰਹੇ ਹਨ ਉਚੇਚਾ ਧਿਆਨ

ਡਾਬਾ/ਲੁਹਾਰਾ, 3 ਨਵੰਬਰ (ਕੁਲਵੰਤ ਸਿੰਘ ਸੱਪਲ)- ਨਗਰ ਨਿਗਮ ਲੁਧਿਆਣਾ ਦੇ ਡਿਪਟੀ ਮੇਅਰ ਪ੍ਰਿੰਸ ਜੌਹਰ ਜੋ ਕਿ ਆਪਣੇ ਵਾਰਡ ਨੰਬਰ 40 ਵਿਚ ਚੋਣਾਂ ਦੌਰਾਨ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਅੱਗੇ ਵਧੇ ਹਨ ਉਨ੍ਹਾਂ ਨੇ ਦੱਸਿਆ ਕਿ ਉਹਨਾਂ ਦੇ ਆਪਣੇ ਵਾਰਡ ਨੰਬਰ 40 ਵਿੱਚ ਲਗਭਗ ਸਾਢੇ ਸੱਤ ਕਰੋੜ ਰੁਪਏ ਦੇ ਵਿਕਾਸ ਦੇ ਕੰਮ ਜਾਂ ਤਾਂ ਮੁਕੰਮਲ ਹੋ ਚੁੱਕੇ ਹਨ ਅਤੇ ਜਾਂ ਜੰਗੀ ਪੱਧਰ ਤੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਲਗਪਗ ਢਾਈ ਕਰੋੜ ਰੁਪਏ ਦੇ ਕੰਮ ਜਲਦੀ ਹੀ ਸ਼ੁਰੂ ਕੀਤੇ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 04-11-2026
ਡਾਬਾ/ਲੁਹਾਰਾ, 3 ਨਵੰਬਰ (ਕੁਲਵੰਤ ਸਿੰਘ ਸੱਪਲ)- ਨਗਰ ਨਿਗਮ ਲੁਧਿਆਣਾ ਦੇ ਡਿਪਟੀ ਮੇਅਰ ਪ੍ਰਿੰਸ ਜੌਹਰ ਜੋ ਕਿ ਆਪਣੇ ਵਾਰਡ ਨੰਬਰ 40 ਵਿਚ ਚੋਣਾਂ ਦੌਰਾਨ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਅੱਗੇ ਵਧੇ ਹਨ ਉਨ੍ਹਾਂ ਨੇ ਦੱਸਿਆ ਕਿ ਉਹਨਾਂ ਦੇ ਆਪਣੇ ਵਾਰਡ ਨੰਬਰ 40 ਵਿੱਚ ਲਗਭਗ ਸਾਢੇ ਸੱਤ ਕਰੋੜ ਰੁਪਏ ਦੇ ਵਿਕਾਸ ਦੇ ਕੰਮ ਜਾਂ ਤਾਂ ਮੁਕੰਮਲ ਹੋ ਚੁੱਕੇ ਹਨ ਅਤੇ ਜਾਂ ਜੰਗੀ ਪੱਧਰ ਤੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਲਗਪਗ ਢਾਈ ਕਰੋੜ ਰੁਪਏ ਦੇ ਕੰਮ ਜਲਦੀ ਹੀ ਸ਼ੁਰੂ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਇਆ ਸੋਪ ਵਾਲੀ ਗਲੀ ਵਿੱਚ 95 ਲੱਖ ਰੁਪਏ ਦਾ ਸੜਕ ਦਾ ਕੰਮ ਤੇ 31 ਲੱਖ ਰੁਪਏ ਦਾ ਵਾਟਰ ਸਪਲਾਈ ਦਾ ਕੰਮ, ਸੀਰਤ ਹਸਪਤਾਲ ਵਾਲੀ ਸੜਕ ਤੇ 95 ਲੱਖ ਦੇ ਕੰਮ ਤੋਂ ਇਲਾਵਾ 39 ਲੱਖ ਰੁਪਏ ਨਾਲ ਪਾਰਕ ਦੀ ਮੁਰੰਮਤ ਕੀਤੀ ਗਈ ਹੈ। ਸ੍ਰੀ ਜੋਹਰ ਜੋ ਕਿ ਵਾਟਰ ਸਪਲਾਈ ਸੀਵਰੇਜ ਕਮੇਟੀ ਅਤੇ ਬਾਗਵਾਨੀ ਕਮੇਟੀ ਦੇ ਚੇਅਰਮੈਨ ਵੀ ਹਨ ਉਹਨਾਂ ਨੇ ਦੱਸਿਆ ਕਿ ਕਲਗੀਧਰ ਰੋਡ ਤੇ ਦੋ ਗਲੀਆਂ 16 ਲੱਖ ਰੁਪਏ ਦੀ ਲਾਗਤ ਨਾਲ, ਨਿੱਪੀ ਸਕੂਲ ਵਾਲੀ ਗਲੀ 55 ਲੱਖ ਰੁਪਏ ਦੀ ਲਾਗਤ ਨਾਲ ਅਤੇ ਚਿਮਨੀ ਰੋਡ ਦੇ ਨਾਲ ਲੱਗਦੀਆਂ ਗਲੀਆਂ ਵਿੱਚ 75 ਲੱਖ ਰੁਪਏ ਦੀ ਲਾਗਤ ਦਾ ਕੰਮ ਵੀ ਚੱਲ ਰਿਹਾ ਹੈ। ਐਮ. ਸੀ. ਦੇ ਕੋਟੇ ਚੋਂ 20 ਲੱਖ ਰੁਪਏ ਦੇ ਟੈਂਡਰ ਪਾਸ ਹੋ ਚੁੱਕੇ ਹਨ ਜੋ ਕਿ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਪਿਛਲੀ ਮੀਟਿੰਗ ਵਿੱਚ ਦੋ ਕਰੋੜ ਤੋਂ ਉੱਪਰ ਦੇ ਐਸਟੀਮੇਟ ਪਾਸ ਕਰਵਾਏ ਗਏ ਹਨ। ਉਹਨਾਂ ਦੱਸਿਆ ਕਿ ਲੁਧਿਆਣਾ ਦਾ ਤਕਰੀਬਨ 1250 ਕਰੋੜ ਰੁਪਏ ਦਾ ਬਜਟ ਹੈ। ਉਹਨਾਂ ਦੱਸਿਆ ਕਿ ਉਹ ਆਤਮ ਨਗਰ ਅਤੇ ਵਿਧਾਨ ਸਭਾ ਹਲਕਾ ਦੱਖਣੀ ਦੋਨਾਂ ਹੀ ਹਲਕਿਆਂ ਦੇ ਵਿਕਾਸ ਵੱਲ ਉਚੇਚਾ ਧਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਲ ਕੋਈ ਵੀ ਬੰਦਾ ਕਿਸੇ ਵੀ ਹਲਕੇ ’ਚੋਂ ਆ ਜਾਵੇ ਤਾਂ ਉਹ ਉਸਦਾ ਕੰਮ ਕਰਾ ਕੇ ਮੋੜਦੇ ਹਨ।
Ad Position 22
No active advertisement
ਪਿਛਲੀ ਖ਼ਬਰ ਜੱਸੀਆਂ ਰੋਡ ’ ਤੇ ਕਬਾੜ ਦੇ ਗੋਦਾਮ ’ ਚ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਬਾਬਾ ਈਸ਼ਰ ਸਿੰਘ ( ਨ ) ਸਕੂਲ ਵਿਖੇ ਸਾਲਾਨਾ ਖੇਡ ਮੁਕਾਬਲੇ ਕਰਵਾਏ
Ad Position 24