04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸ਼ਹਿਰ ’ ਚ ਵੱਧ ਰਿਹਾ ਬਾਲ ਮਜ਼ਦੂਰੀ ਦਾ ਧੰਦਾ , ਨੰਨ੍ਹੇ ਹੱਥਾਂ ਤੋਂ ਖੋਹੇ ਜਾਣ ਵਾਲੇ ਬਚਪਨ ਲਈ ਜ਼ਿੰਮੇਵਾਰ ਕੌਣ ?

ਇਯਾਲੀ/ਥਰੀਕੇ, 3 ਨਵੰਬਰ (ਮਨਜੀਤ ਸਿੰਘ ਦੁੱਗਰੀ)- ਤਿਉਹਾਰਾਂ ਦੇ ਸੀਜ਼ਨ ਦੌਰਾਨ ਜਿੱਥੇ ਬਾਜ਼ਾਰਾਂ ਵਿਚ ਰੌਣਕ ਵਧਣ ਦੇ ਨਾਲ ਕਾਰੋਬਾਰੀਆਂ ਦੇ ਚਿਹਰਿਆਂ ’ਤੇ ਖ਼ੁਸ਼ੀ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਇਸ ਰੌਣਕ ਦੀ ਚਮਕ ਪਿੱਛੇ ਬਾਲ ਮਜ਼ਦੂਰੀ ਦੀ ਇਕ ਗੰਭੀਰ ਸਮੱਸਿਆ ਵੀ ਸਿਰ ਚੁੱਕਦੀ ਨਜ਼ਰ ਆ ਰਹੀ ਹੈ। ਵਾਧੂ ਮੁਨਾਫ਼ਾ ਕਮਾਉਣ ਦੀ ਦੌੜ ਵਿਚ ਕਈ ਕਾਰੋਬਾਰੀ ਅਦਾਰਿਆਂ ਵਲੋਂ ਨਾਬਾਲਗ ਬੱਚਿਆਂ ਨੂੰ ਕੰਮ ’ਤੇ ਰੱਖਣ ਦੇ ਮਾਮਲੇ ਸਾਹਮਣੇ ਆ ਰਹੇ ਹਨ।

Ad Position 21
No active advertisement
ਸ਼ਹਿਰ ਦੀ ਇਕ ਸੜਕ ’ਤੇ ਰੇਹੜੀ ਲੈ ਕੇ ਸੇਬ ਵੇਚਦੇ ਹੋਏ ਨਾਬਾਲਗ। ਅਜੀਤ ਤਸਵੀਰ 04-11-2026
ਇਯਾਲੀ/ਥਰੀਕੇ, 3 ਨਵੰਬਰ (ਮਨਜੀਤ ਸਿੰਘ ਦੁੱਗਰੀ)- ਤਿਉਹਾਰਾਂ ਦੇ ਸੀਜ਼ਨ ਦੌਰਾਨ ਜਿੱਥੇ ਬਾਜ਼ਾਰਾਂ ਵਿਚ ਰੌਣਕ ਵਧਣ ਦੇ ਨਾਲ ਕਾਰੋਬਾਰੀਆਂ ਦੇ ਚਿਹਰਿਆਂ ’ਤੇ ਖ਼ੁਸ਼ੀ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਇਸ ਰੌਣਕ ਦੀ ਚਮਕ ਪਿੱਛੇ ਬਾਲ ਮਜ਼ਦੂਰੀ ਦੀ ਇਕ ਗੰਭੀਰ ਸਮੱਸਿਆ ਵੀ ਸਿਰ ਚੁੱਕਦੀ ਨਜ਼ਰ ਆ ਰਹੀ ਹੈ। ਵਾਧੂ ਮੁਨਾਫ਼ਾ ਕਮਾਉਣ ਦੀ ਦੌੜ ਵਿਚ ਕਈ ਕਾਰੋਬਾਰੀ ਅਦਾਰਿਆਂ ਵਲੋਂ ਨਾਬਾਲਗ ਬੱਚਿਆਂ ਨੂੰ ਕੰਮ ’ਤੇ ਰੱਖਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬੇਕਰੀਆਂ, ਹਲਵਾਈਆਂ, ਹੋਟਲਾਂ, ਢਾਬਿਆਂ, ਰੈਸਟੋਰੈਂਟਾਂ, ਦੁਕਾਨਾਂ, ਗੋਦਾਮਾਂ ਤੇ ਹੋਰ ਵਪਾਰਕ ਅਦਾਰਿਆਂ ਵਿਚ ਕੰਮ ਦਾ ਦਬਾਅ ਵਧਣ ਨਾਲ ਕੁੱਝ ਮਾਲਕ ਵਾਧੂ ਕਾਮੇ ਰੱਖਣ ਦੀ ਬਜਾਏ ਘੱਟ ਮਿਹਨਤਾਨੇ ’ਤੇ ਨਾਬਾਲਗ ਬੱਚਿਆਂ ਤੋਂ ਕੰਮ ਕਰਵਾਉਣ ਨੂੰ ਤਰਜੀਹ ਦਿੰਦੇ ਹਨ। ਕਈ ਬੱਚਿਆਂ ਤੋਂ ਸੜਕਾਂ ਦੇ ਕਿਨਾਰਿਆਂ ਤੇ ਸਮਾਨ ਵੇਚਣ, ਭਾਰੀ ਸਾਮਾਨ ਚੁਕਵਾਉਣ, ਸਫ਼ਾਈ ਕਰਵਾਉਣ, ਗਰਮ ਭੱਠੀਆਂ ਤੇ ਰਸੋਈਆਂ ਵਿਚ ਕੰਮ ਲੈਣ ਤੋਂ ਇਲਾਵਾ ਦੇਰ ਰਾਤ ਤੱਕ ਕੰਮ ਕਰਵਾਏ ਜਾਣ ਦੇ ਦ੍ਰਿਸ਼ ਅਕਸਰ ਹੀ ਦੇਖਣ ਨੂੰ ਮਿਲਦੇ ਰਹਿੰਦੇ ਹਨ। ਜਦ ਕਿ ਦੇਸ਼ ਵਿਚ ਬਾਲ ਮਜ਼ਦੂਰੀ ਨੂੰ ਰੋਕਣ ਲਈ ਬਾਲ ਅਤੇ ਕਿਸ਼ੋਰ ਮਜ਼ਦੂਰੀ (ਪ੍ਰਤੀਬੰਧ ਅਤੇ ਨਿਯਮਨ) ਕਾਨੂੰਨ, 1986 ਲਾਗੂ ਹੈ, ਜਿਸ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਵੀ ਕਿੱਤੇ ਜਾਂ ਕੰਮ ਵਿਚ ਲਗਾਉਣ ਦੀ ਮਨਾਹੀ ਹੈ, ਜਦਕਿ 14 ਤੋਂ 18 ਸਾਲ ਦੀ ਉਮਰ ਦੇ ਨਾਬਾਲਗਾਂ ਨੂੰ ਖ਼ਤਰਨਾਕ ਕਿੱਤਿਆਂ ਅਤੇ ਪ੍ਰਕਿਰਿਆਵਾਂ ਵਿਚ ਕੰਮ ’ਤੇ ਨਹੀਂ ਲਗਾਇਆ ਜਾ ਸਕਦਾ। ਇਸ ਦੇ ਬਾਵਜੂਦ ਤਿਉਹਾਰਾਂ ਦੇ ਸੀਜ਼ਨ ਦੌਰਾਨ ਬਾਲ ਮਜ਼ਦੂਰੀ ਵਿਚ ਹੋ ਰਿਹਾ ਵਾਧਾ ਕਿਰਤ ਵਿਭਾਗ ਤੇ ਸਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਦਾ ਹੈ, ਜਿਸ ਨੂੰ ਰੋਕਣ ਲਈ ਵਿਭਾਗ ਵਲੋਂ ਸਿਰਫ਼ ਕਾਗ਼ਜ਼ੀ ਕਾਰਵਾਈ ਤੱਕ ਸੀਮਤ ਰਹਿਣ ਦੀ ਬਜਾਏ ਬਾਜ਼ਾਰਾਂ, ਦੁਕਾਨਾਂ, ਹੋਟਲਾਂ, ਗੋਦਾਮਾਂ ਅਤੇ ਛੋਟੇ ਕਾਰਖ਼ਾਨਿਆਂ ਵਿਚ ਵਿਸ਼ੇਸ਼ ਜਾਂਚ ਮੁਹਿੰਮ ਚਲਾਉਣ ਦੀ ਲੋੜ ਹੈ। ਉੱਘੇ ਸਮਾਜ ਸੇਵੀ ਤੇ ਸਾਬਕਾ ਸਰਪੰਚ ਚਰਨਜੀਤ ਸਿੰਘ ਕਾਲਾ ਦਾਦ ਨੇ ਬਾਲ ਮਜ਼ਦੂਰੀ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਤਿਉਹਾਰਾਂ ਦੀ ਖ਼ੁਸ਼ੀ ਕਿਸੇ ਮਾਸੂਮ ਬੱਚੇ ਦੇ ਬਚਪਨ ਦੀ ਕੀਮਤ ’ਤੇ ਨਹੀਂ ਮਨਾਈ ਜਾਣੀ ਚਾਹੀਦੀ। ਬੱਚਿਆਂ ਦੀ ਸਹੀ ਉਮਰ ਵਿਚ ਸਿੱਖਿਆ ਤੇ ਖੇਡਣ ਦੀ ਬਜਾਏ ਉਨ੍ਹਾਂ ਤੋਂ ਦੁਕਾਨਾਂ ਤੇ ਕਾਰਖ਼ਾਨਿਆਂ ਵਿਚ ਕੰਮ ਲੈਣਾ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਕੀ ਕਹਿਣਾ ਹੈ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦਾ- ਜਦੋਂ ਇਸ ਬਾਬਤ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦਾ ਪੱਖ ਜਾਣਨ ਲਈ ਲਈ ਉਨ੍ਹਾਂ ਨਾਲ ਫ਼ੋਨ ’ਤੇ ਸੰਪਰਕ ਕਰਨਾ ਚਾਹੀਆਂ ਤਾਂ ਉਨ੍ਹਾਂ ਵਲੋਂ ਫ਼ੋਨ ਹੀ ਨਹੀਂ ਚੱਕਿਆਂ ਗਿਆ।
Ad Position 22
No active advertisement
ਪਿਛਲੀ ਖ਼ਬਰ ਕਾਰੋਬਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ ’ ਚ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਜੱਸੀਆਂ ਰੋਡ ’ ਤੇ ਕਬਾੜ ਦੇ ਗੋਦਾਮ ’ ਚ ਲੱਗੀ ਭਿਆਨਕ ਅੱਗ
Ad Position 24