ਵਿਸ਼ਵ ਪੰਜਾਬੀ ਕਵੀ ਸਭਾ ਦੀ ਮੀਟਿੰਗ ਹੋਈ
ਲੁਧਿਆਣਾ, 5 ਨਵੰਬਰ (ਡਾ. ਤਰਲੋਚਨ ਸਿੰਘ)- ਵਿਸ਼ਵ ਪੰਜਾਬੀ ਕਵੀ ਸਭਾ ਦੀ ਮਹੀਨਾਵਾਰ ਮੀਟਿੰਗ ਰਣਜੀਤ ਨਗਰ, ਫਿਰੋਜ਼ਪੁਰ ਰੋਡ ਵਿਖੇ ਐਡਵੋਕੇਟ ਸੰਜੇ ਵਸ਼ਿਸ਼ਟ ਦੇ ਗ੍ਰਹਿ ਵਿਖੇ ਕਵੀ ਸਭਾ ਦੇ ਪ੍ਰਧਾਨ ਜੋਗਿੰਦਰ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ।
ਲੁਧਿਆਣਾ, 5 ਨਵੰਬਰ (ਡਾ. ਤਰਲੋਚਨ ਸਿੰਘ)- ਵਿਸ਼ਵ ਪੰਜਾਬੀ ਕਵੀ ਸਭਾ ਦੀ ਮਹੀਨਾਵਾਰ ਮੀਟਿੰਗ ਰਣਜੀਤ ਨਗਰ, ਫਿਰੋਜ਼ਪੁਰ ਰੋਡ ਵਿਖੇ ਐਡਵੋਕੇਟ ਸੰਜੇ ਵਸ਼ਿਸ਼ਟ ਦੇ ਗ੍ਰਹਿ ਵਿਖੇ ਕਵੀ ਸਭਾ ਦੇ ਪ੍ਰਧਾਨ ਜੋਗਿੰਦਰ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਆਰੰਭ ਵਿਚ ਕਵੀ ਸਭਾ ਦੇ ਜਨਰਲ ਸਕੱਤਰ ਐਡਵੋਕੇਟ ਕਿਰਪਾਲ ਸਿੰਘ ਕਾਲੜਾ ਨੇ ਹਾਜ਼ਰ ਕਵੀਆਂ, ਕਵਿੱਤਰੀਆਂ ਤੇ ਆਏ ਸੱਜਣਾਂ ਨੂੰ ਜੀ ਆਖਦਿਆਂ ਹਰ ਇੱਕ ਕਵੀ, ਕਵਿੱਤਰੀ ਬਾਰੇ ਭਰਪੂਰ ਜਾਣਕਾਰੀ ਦਿੱਤੀ। ਉਪਰੰਤ ਮੰਚ ਸੰਚਾਲਨ ਸੁਚੱਜੇ ਢੰਗ ਨਾਲ ਕਰਦਿਆਂ ਹਰ ਇੱਕ ਕਵੀ, ਕਵਿੱਤਰੀ ਨੂੰ ਆਪਣੀ ਰਚਨਾ ਵਿੱਚ ਪੜ੍ਹਨ ਦਾ ਮੌਕਾ ਦਿੱਤਾ। ਕਵੀ ਦਰਬਾਰ ਵਿਚ ਜਗਪਾਲ ਸਿੰਘ ਜੱਗਾ ਜਮਾਲਪੁਰੀ, ਸੰਪੂਰਨ ਸਿੰਘ ਸਨਮ ਸਾਹਨੇਵਾਲ, ਹਰਦੇਵ ਸਿੰਘ ਕਲਸੀ, ਅਮਰਜੀਤ ਸਿੰਘ ਸ਼ੇਰਪੁਰੀ, ਭੁਪਿੰਦਰ ਸਿੰਘ ਸੈਣੀ, ਗੁਰਵਿੰਦਰ ਸਿੰਘ ਸ਼ੇਰਗਿੱਲ, ਅਮਰਜੀਤ ਕੌਰ ਨੂਰੀ, ਪਰਮਜੀਤ ਕੌਰ ਮਹਿਕ, ਇੰਦਰਜੀਤ ਕੌਰ ਲੋਟੇ, ਜੋਗਿੰਦਰ ਸਿੰਘ ਕੰਗ ਅਤੇ ਐਡਵੋਕੇਟ ਕਿਰਪਾਲ ਸਿੰਘ ਕਾਲੜਾ ਨੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਕਵਿਤਾਵਾਂ ਅਤੇ ਗੀਤਾਂ ਦੁਆਰਾ ਖੂਬ ਰੰਗ ਬੰਨ੍ਹਿਆ। ਇਸ ਮੌਕੇ ਐਡਵੋਕੇਟ ਮੁਖਤਿਆਰ ਸਿੰਘ ਮਾਨ ਅਤੇ ਐਡਵੋਕੇਟ ਪਰਮਿੰਦਰ ਸਿੰਘ ਕੁੱਕੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਐਡਵੋਕੇਟ ਸੰਜੇ ਵਸ਼ਿਸ਼ਟ ਤੇ ਉਨ੍ਹਾਂ ਦੇ ਪਰਿਵਾਰ ਨੇ ਹਾਜ਼ਰ ਕਵੀਆਂ, ਕਵਿੱਤਰੀਆਂ ਤੇ ਪਧਾਰੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਵੀ ਸਭਾ ਵੱਲੋਂ ਐਡਵੋਕੇਟ ਸੰਜੇ ਵਸ਼ਿਸ਼ਟ ਤੇ ਉਨ੍ਹਾਂ ਦੀ ਪਤਨੀ ਨੇਹਾ ਵਸ਼ਿਸ਼ਟ ਨੂੰ ਸਨਮਾਨਿਤ ਕੀਤਾ ਗਿਆ।