05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਿੱਖ ਮਿਸ਼ਨਰੀ ਕਾਲਜ ਵਲੋਂ 2026 ਧਾਰਮਿਕ ਪ੍ਰੀਖਿਆ ਦਾ ਆਯੋਜਨ

ਡਾਬਾ/ਲੁਹਾਰਾ, 5 ਨਵੰਬਰ (ਕੁਲਵੰਤ ਸਿੰਘ ਸੱਪਲ)-ਹਰ ਸਾਲ ਦੀ ਤਰ੍ਹਾਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ 31 ਅਕਤੂਬਰ, 2026-27 ਨੂੰ ਸਾਲਾਨਾ ਧਾਰਮਿਕ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ, ਜਿਸ ਤਹਿਤ ਰੈੱਡ ਰੋਜ਼ ਪਬਲਿਕ ਹਾਈ ਸਕੂਲ ਡਾਬਾ-ਲੋਹਾਰਾ ਰੋਡ ਲੁਧਿਆਣਾ ਅਤੇ ਜੀ. ਐਨ.

Ad Position 21
No active advertisement
ਅਜੀਤ ਡੈਸਕ 06-11-2026
ਡਾਬਾ/ਲੁਹਾਰਾ, 5 ਨਵੰਬਰ (ਕੁਲਵੰਤ ਸਿੰਘ ਸੱਪਲ)-ਹਰ ਸਾਲ ਦੀ ਤਰ੍ਹਾਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ 31 ਅਕਤੂਬਰ, 2026-27 ਨੂੰ ਸਾਲਾਨਾ ਧਾਰਮਿਕ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ, ਜਿਸ ਤਹਿਤ ਰੈੱਡ ਰੋਜ਼ ਪਬਲਿਕ ਹਾਈ ਸਕੂਲ ਡਾਬਾ-ਲੋਹਾਰਾ ਰੋਡ ਲੁਧਿਆਣਾ ਅਤੇ ਜੀ.ਐਨ. ਡੀ. ਪਬਲਿਕ ਸਕੂਲ ਦੇ ਬੱਚਿਆਂ ਦਾ ਸਾਂਝਾ ਪ੍ਰੀਖਿਆ ਕੇਂਦਰ ਬਣਿਆ। ਇਸ ਦੌਰਾਨ ਵਿਦਿਆਰਥੀਆਂ ਨੇ ਸੁਚੱਜੇ ਅਤੇ ਅਨੁਸ਼ਾਸਿਤ ਮਾਹੌਲ ਵਿਚ ਪ੍ਰੀਖਿਆ ਦਿੱਤੀ। ਸਿੱਖ ਮਿਸ਼ਨਰੀ ਕਾਲਜ ਵਲੋਂ ਭੇਜੇ ਨਿਗਰਾਨਾਂ ਸਤਿਨਾਮ ਸਿੰਘ ਅਤੇ ਮਨਜੋਤ ਸਿੰਘ ਨੇ ਸਕੂਲ ਦੇ ਧਾਰਮਿਕ ਅਧਿਆਪਕ ਗੁਰਪ੍ਰੀਤ ਕੌਰ ਸਹਿਤ ਵਿਦਿਆਰਥੀਆਂ ਨੂੰ ਚੰਗੇ ਮਾਹੌਲ ਵਿਚ ਰਹਿ ਕੇ ਪ੍ਰੀਖਿਆ ਦੇਣ ਵਿਚ ਬਾਖ਼ੂਬੀ ਉਤਸ਼ਾਹਿਤ ਕੀਤਾ। ਪ੍ਰੀਖਿਆ ਦੀ ਸਮਾਪਤੀ ’ਤੇ ਪੇਪਰ ਦੇਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਫਲ ਵੰਡੇ ਗਏ। ਰਾਜਿੰਦਰ ਪਾਲ ਸਿੰਘ ਨੇ ਬਾਕੀ ਵਿਦਿਆਰਥੀਆਂ ਨੂੰ ਵੀ ਪੇਪਰ ਦੇਣ ਵਾਲੇ ਬੱਚਿਆਂ ਤੋਂ ਪ੍ਰੇਰਨਾ ਲੈ ਕੇ ਆਪਣੇ ਧਰਮ ਅਤੇ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਮੋਤੀ ਰਾਮ ਮਹਿਰਾ ਸਕੂਲ ਵਿਖੇ ਸਾਇੰਸ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਵਿਸ਼ਵ ਪੰਜਾਬੀ ਕਵੀ ਸਭਾ ਦੀ ਮੀਟਿੰਗ ਹੋਈ
Ad Position 24