08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਵੈਟਰਨਰੀ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਰਾਸ਼ਟਰੀ ਕਾਨਫ਼ਰੰਸ ਵਿਚ ਹਾਸਲ ਕੀਤੇ ਪ੍ਰਮੁੱਖ ਸਨਮਾਨ

ਲੁਧਿਆਣਾ, 7 ਨਵੰਬਰ (ਜਤਿੰਦਰ ਭੰਬੀ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਵੈਟਰਨਰੀ ਸਾਇੰਸ ਕਾਲਜ ਦੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਦੇ ਅਧਿਆਪਕਾਂ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਨੇ ਐਸੋਸੀਏਸ਼ਨ ਆਫ਼ ਮੀਟ ਸਾਇੰਟਿਸਟਸ ਐਂਡ ਟੈਕਨੋਲੌਜਿਸਟਸ ਦੇ 8ਵੇਂ ਸੰਮੇਲਨ ਵਿਚ ਕਈ ਵੱਕਾਰੀ ਸਨਮਾਨ ਪ੍ਰਾਪਤ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਇਹ ਸਨਮਾਨ ਮਹਾਰਾਸ਼ਟਰ ਦੇ ਪਰਭਣੀ ਵਿਖੇ ਟਿਕਾਊ ਅਤੇ ਨਵੀਨਕਾਰੀ ਭੋਜਨ ਤੇ ਮੀਟ ਪ੍ਰਣਾਲੀਆਂ ਵਿਕਸਿਤ ਭਾਰਤ ਲਈ ਸੁਰੱਖਿਆ ਤੇ ਪੌਸ਼ਟਿਕਤਾ ਪ੍ਰਤੀ ‘ਵਨ ਹੈਲਥ’ (ਇਕ ਸਿਹਤ) ਪਹੁੰਚ’ ਵਿਸ਼ੇ ‘ਤੇ ਹੋਈ ਰਾਸ਼ਟਰੀ ਕਾਨਫ਼ਰੰਸ ਦੌਰਾਨ ਪ੍ਰਾਪਤ ਕੀਤੇ ਗਏ।

Ad Position 21
No active advertisement
ਅਜੀਤ ਡੈਸਕ 08-11-2026
ਲੁਧਿਆਣਾ, 7 ਨਵੰਬਰ (ਜਤਿੰਦਰ ਭੰਬੀ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਵੈਟਰਨਰੀ ਸਾਇੰਸ ਕਾਲਜ ਦੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਦੇ ਅਧਿਆਪਕਾਂ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਨੇ ਐਸੋਸੀਏਸ਼ਨ ਆਫ਼ ਮੀਟ ਸਾਇੰਟਿਸਟਸ ਐਂਡ ਟੈਕਨੋਲੌਜਿਸਟਸ ਦੇ 8ਵੇਂ ਸੰਮੇਲਨ ਵਿਚ ਕਈ ਵੱਕਾਰੀ ਸਨਮਾਨ ਪ੍ਰਾਪਤ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਇਹ ਸਨਮਾਨ ਮਹਾਰਾਸ਼ਟਰ ਦੇ ਪਰਭਣੀ ਵਿਖੇ ਟਿਕਾਊ ਅਤੇ ਨਵੀਨਕਾਰੀ ਭੋਜਨ ਤੇ ਮੀਟ ਪ੍ਰਣਾਲੀਆਂ ਵਿਕਸਿਤ ਭਾਰਤ ਲਈ ਸੁਰੱਖਿਆ ਤੇ ਪੌਸ਼ਟਿਕਤਾ ਪ੍ਰਤੀ ‘ਵਨ ਹੈਲਥ’ (ਇਕ ਸਿਹਤ) ਪਹੁੰਚ’ ਵਿਸ਼ੇ ‘ਤੇ ਹੋਈ ਰਾਸ਼ਟਰੀ ਕਾਨਫ਼ਰੰਸ ਦੌਰਾਨ ਪ੍ਰਾਪਤ ਕੀਤੇ ਗਏ। ਡਾ. ਰਾਜੇਸ਼ ਵੀ. ਵਾਘ ਨੂੰ ਮੀਟ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿਚ ਖੋਜ ਅਤੇ ਵਿਕਾਸ ਲਈ ਦਿੱਤੇ ਗਏ ਯੋਗਦਾਨ ਬਦਲੇ, ਚੇਨਈ ਸਥਿਤ ‘ਐਸੋਸੀਏਸ਼ਨ ਆਫ਼ ਮੀਟ ਸਾਇੰਟਿਸਟਸ ਐਂਡ ਟੈਕਨੋਲੌਜਿਸਟਸ’ ਦੀ ਵੱਕਾਰੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ । ਡਾ. ਵਾਘ ਦੀ ਅਗਵਾਈ ਅਧੀਨ ਪੋਸਟ-ਗ੍ਰੈਜੂਏਟ ਵਿਦਿਆਰਥੀ ਡਾ. ਰੁਸੀਕੇਸ ਪਾਟਿਲ ਨੂੰ ਉਨ੍ਹਾਂ ਦੇ ਸ਼ਾਨਦਾਰ ਖੋਜ ਕਾਰਜ ਲਈ ‘ਸਰਵਉਤਮ ਐਮ.ਵੀ.ਐਸ.ਸੀ. ਥੀਸਿਸ ਅਵਾਰਡ’ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਰਵਨੀਤ ਕੌਰ, ਰੁਸੀਕੇਸ ਪਾਟਿਲ ਅਤੇ ਦੀਪਿਕਾ ਨੇ ਸਰਵਉਤਮ ਮੌਖਿਕ ਪੇਸ਼ਕਾਰੀ ਅਤੇ ਪੋਸਟਰ ਪੇਸ਼ਕਾਰੀ ਦੇ ਪੁਰਸਕਾਰ ਹਾਸਲ ਕੀਤੇ, ਜੋ ਉਨ੍ਹਾਂ ਦੀ ਖੋਜ ਦੀ ਉੱਚ ਗੁਣਵੱਤਾ ਨੂੰ ਦਰਸਾਉਂਦੇ ਹਨ। ਡਾ. ਰਾਜੇਸ਼ ਨੇ ਸਮਾਰਟਬਾਇਓਪੈਕ ਪ੍ਰੋਜੈਕਟ ਜੋ ਕਿ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਵਲੋਂ ਵਿੱਤੀ ਸਹਾਇਤਾ ਪ੍ਰਾਪਤ ਹੈ, ਦੇ ਤਹਿਤ ਕੀਤੀ ਗਈ ਆਪਣੀ ਖੋਜ ਲਈ ਸਰਵਉਤਮ ਮੌਖਿਕ ਪੇਸ਼ਕਾਰੀ ਸਨਮਾਨ ਵੀ ਜਿੱਤਿਆ। ਇਸ ਪ੍ਰੋਜੈਕਟ ਵਿਚ ਉਹ ਡਾ. ਹੁਸਨਦੀਪ ਸਿੰਘ ਤੇ ਡਾ. ਅਪੂਰਵਾ ਸ਼ੇਖਰ ਦੇ ਨਾਲ ਸਹਿ-ਲੇਖਕ ਸਨ। ਡਾ. ਨਿਤਿਨ ਮਹਿਤਾ ਪਸ਼ੂ-ਧਨ ਉਤਪਾਦ ਤਕਨਾਲੋਜੀ ਵਿਭਾਗ ਦੇ ਮੁਖੀ ਨੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੰਦੇ ਹੋਏ ਡਾ. ਜਤਿੰਦਰਪਾਲ ਸਿੰਘ ਗਿੱਲ ਉਪ-ਕੁਲਪਤੀ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸੈਕਰਡ ਡੇਲ ਇੰਟਰਨੈਸ਼ਨਲ ਸਕੂਲ ਲੋਹਾਰਾ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਡੀ . ਜੀ . ਐੱਸ . ਜੀ . ਪਬਲਿਕ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ
Ad Position 24