19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸੰਬੰਧਿਤ ਪੁਲਿਸ ਮੁਲਾਜ਼ਮਾਂ ਵਲੋਂ ਰਿਸ਼ਵਤ ਮੰਗਣ ਦਾ ਮਾਮਲਾ ਸ਼ਹਿਰ ’ਚ ਬਣਿਆ ਚਰਚਾ ਦਾ ਵਿਸ਼ਾ

ਮਾਮਲਾ ਨਗਰ ਨਿਗਮ ਦੇ ਉੱਚ ਅਧਿਕਾਰੀ ਦੇ ਪਿਸਤੌਲ ਚੋਰੀ ਦਾ ਲੁਧਿਆਣਾ, 19 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਦਿਹਾਤੀ ਦੇ ਇਲਾਕੇ ਵਿੱਚੋਂ ਨਗਰ ਨਿਗਮ ਦੇ ਉੱਚ ਅਧਿਕਾਰੀ ਦੀ ਕਾਰ ਵਿੱਚੋਂ ਚੋਰੀ ਹੋਈ ਪਿਸਤੌਲ ਸਬੰਧੀ ਰਿਪੋਰਟ ਦਰਜ ਕਰਨ ਨੂੰ ਲੈ ਕੇ ਉਸ ਨੂੰ ਪੁਲਿਸ ਮੁਲਾਜ਼ਮਾ ਵੱਲੋਂ ਕਥਿਤ ਤੌਰ ‘ਤੇ ਅਧਿਕਾਰੀ ਨੂੰ ਖੱਜਲ ਖੁਆਰ ਅਤੇ 50 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰਨ ਦਾ ਮਾਮਲਾ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਕਤ ਨਗਰ ਨਿਗਮ ਦਾ ਅਧਿਕਾਰੀ ਉੱਚ ਅਹੁਦੇ ‘ਤੇ ਤੈਨਾਤ ਹੈ ਅਤੇ ਲੁਧਿਆਣਾ ਦਿਹਾਤੀ ਦੇ ਇਲਾਕੇ ਵਿਚ ਸਥਿਤ ਇੱਕ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਲਈ ਗਿਆ ਸੀ, ਉਸਨੇ ਆਪਣੀ ਕਾਰ ਧਾਰਮਿਕ ਸਥਾਨ ਦੇ ਬਾਹਰ ਖੜੀ ਕੀਤੀ।

Ad Position 21
No active advertisement
ਅਜੀਤ ਡੈਸਕ 20-11-2026
ਮਾਮਲਾ ਨਗਰ ਨਿਗਮ ਦੇ ਉੱਚ ਅਧਿਕਾਰੀ ਦੇ ਪਿਸਤੌਲ ਚੋਰੀ ਦਾ

ਲੁਧਿਆਣਾ, 19 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਦਿਹਾਤੀ ਦੇ ਇਲਾਕੇ ਵਿੱਚੋਂ ਨਗਰ ਨਿਗਮ ਦੇ ਉੱਚ ਅਧਿਕਾਰੀ ਦੀ ਕਾਰ ਵਿੱਚੋਂ ਚੋਰੀ ਹੋਈ ਪਿਸਤੌਲ ਸਬੰਧੀ ਰਿਪੋਰਟ ਦਰਜ ਕਰਨ ਨੂੰ ਲੈ ਕੇ ਉਸ ਨੂੰ ਪੁਲਿਸ ਮੁਲਾਜ਼ਮਾ ਵੱਲੋਂ ਕਥਿਤ ਤੌਰ ‘ਤੇ ਅਧਿਕਾਰੀ ਨੂੰ ਖੱਜਲ ਖੁਆਰ ਅਤੇ 50 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰਨ ਦਾ ਮਾਮਲਾ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਕਤ ਨਗਰ ਨਿਗਮ ਦਾ ਅਧਿਕਾਰੀ ਉੱਚ ਅਹੁਦੇ ‘ਤੇ ਤੈਨਾਤ ਹੈ ਅਤੇ ਲੁਧਿਆਣਾ ਦਿਹਾਤੀ ਦੇ ਇਲਾਕੇ ਵਿਚ ਸਥਿਤ ਇੱਕ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਲਈ ਗਿਆ ਸੀ, ਉਸਨੇ ਆਪਣੀ ਕਾਰ ਧਾਰਮਿਕ ਸਥਾਨ ਦੇ ਬਾਹਰ ਖੜੀ ਕੀਤੀ। ਜਦੋਂ ਉਹ ਵਾਪਸ ਆਇਆ ਤਾਂ ਉਸ ਦੀ ਕਾਰ ਵਿੱਚੋਂ ਉਸਦੀ ਲਾਇਸੰਸੀ ਪਿਸਤੌਲ ਚੋਰੀ ਹੋ ਚੁੱਕੀ ਸੀ। ਉਸਨੇ ਇਹ ਮਾਮਲਾ ਸੰਬੰਧਿਤ ਥਾਣੇ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਮੁਲਾਜ਼ਮਾਂ ਵੱਲੋਂ ਰਿਪੋਰਟ ਦਰਜ ਕਰਨ ਲੱਗਿਆਂ ਹੀ ਆਨਾ ਕਾਨੀ ਕੀਤੀ ਜਾਣ ਲੱਗੀ। ਹਾਲਾਂਕਿ ਨਗਰ ਨਿਗਮ ਦੇ ਇਸ ਅਧਿਕਾਰੀ ਵੱਲੋਂ ਆਪਣੀ ਪਹਿਚਾਣ ਵੀ ਸੰਬੰਧਿਤ ਮੁਲਾਜ਼ਮਾਂ ਨੂੰ ਦੱਸੀ ਸੀ। ਜਦੋਂ ਪੁਲਿਸ ਮੁਲਾਜ਼ਮਾਂ ਵਲੋਂ ਉਸ ਦੀ ਰਿਪੋਰਟ ਦਰਜ ਨਾ ਕੀਤੀ ਗਈ ਤਾਂ ਉਸਨੇ ਇਹ ਸਾਰਾ ਮਾਮਲਾ ਸੰਬੰਧਿਤ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ। ਅਧਿਕਾਰੀਆਂ ਦੇ ਧਿਆਨ ਵਿਚ ਆਉਣ ਤੋਂ ਬਾਅਦ ਇਨ੍ਹਾਂ ਪੁਲਿਸ ਮੁਲਾਜ਼ਮਾਂ ਵਲੋਂ ਰਿਪੋਰਟ ਦਰਜ ਕਰਨ ਬਦਲੇ ਉਸ ਪਾਸੋਂ ਕਥਿਤ ਤੌਰ ‘ਤੇ 50 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ। ਨਗਰ ਨਿਗਮ ਦੇ ਅਧਿਕਾਰੀ ਵੱਲੋਂ ਇਹ ਮਾਮਲਾ ਫਿਰ ਉੱਚ ਪੁਲਿਸ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਤਾਂ ਉਸ ਤੋਂ ਬਾਅਦ ਹੀ ਸਬੰਧਿਤ ਮੁਲਾਜ਼ਮਾਂ ਵਲੋਂ ਇਹ ਰਿਪੋਰਟ ਦਰਜ ਕੀਤੀ ਗਈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਇਹ ਸਾਰਾ ਮਾਮਲਾ ਆਪਣੇ ਮਹਿਕਮੇ ਦੇ ਅਤੇ ਅਧਿਕਾਰੀਆਂ ਅਤੇ ਚੰਡੀਗੜ੍ਹ ਬੈਠੇ ਪੁਲਿਸ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਹੈ ਅਤੇ ਚੰਡੀਗੜ੍ਹ ਬੈਠੇ ਉੱਚ ਪੁਲਿਸ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਦੀ ਗਾਜ ਸੰਬੰਧਿਤ ਅਧਿਕਾਰੀਆਂ ’ਤੇ ਡਿੱਗਣ ਦੀ ਸੰਭਾਵਨਾ ਹੈ।
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗ ਮਾਂ ਦੀ ਕੁੱਟਮਾਰ ਕਰਨ ਵਾਲੇ ਨੂੰ ਪੁੱਤਰ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਕੋਚਰ ਮਾਰਕੀਟ ਤੇ ਗੁਰਦੇਵ ਨਗਰ ’ਚ ਦਰੱਖਤਾਂ ਦੀ ਕਟਾਈ ਦਾ ਮਾਮਲਾ ਗਰਮਾਇਆ
Ad Position 24