25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸਾਥੀ ਮਜ਼ਦੂਰ ਦੇ ਕਤਲ ਦੇ ਦੋਸ਼ ’ ਚ ਨਿਪਾਲੀ ਨੌਜਵਾਨ ਨੂੰ ਉਮਰ ਕੈਦ

ਲੁਧਿਆਣਾ, 25 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਦੀ ਅਦਾਲਤ ਨੇ ਇਕ 27 ਸਾਲਾਂ ਨੇਪਾਲੀ ਨੌਜਵਾਨ ਇੰਦਰਜੀਤ ਮੁਖੀਆ ਨੂੰ ਆਪਣੇ ਸਾਥੀ ਸ਼ਿਵ ਨਾਥ ਮੁਖੀਆ ਨੂੰ ਕਤਲ ਕਰਨ ਦੇ ਦੋਸ਼ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਗਸਤ 2023 ਵਿਚ ਪਿੰਡ ਢਿਲਵਾਂ ਵਿਚ ਇਕ ਟਿਊਬਵੈੱਲ ‘ਤੇ ਰਾਸ਼ਨ ਵੰਡਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਦੋਸ਼ੀ ਨੇ ਆਪਣੇ ਸਾਥੀ ਸ਼ਿਵ ਨਾਥ ਮੁਖੀਆ ਨੂੰ ਕਤਲ ਕਰ ਦਿੱਤਾ ਸੀ।

Ad Position 21
No active advertisement
ਅਜੀਤ ਡੈਸਕ 26-11-2026
ਲੁਧਿਆਣਾ, 25 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਦੀ ਅਦਾਲਤ ਨੇ ਇਕ 27 ਸਾਲਾਂ ਨੇਪਾਲੀ ਨੌਜਵਾਨ ਇੰਦਰਜੀਤ ਮੁਖੀਆ ਨੂੰ ਆਪਣੇ ਸਾਥੀ ਸ਼ਿਵ ਨਾਥ ਮੁਖੀਆ ਨੂੰ ਕਤਲ ਕਰਨ ਦੇ ਦੋਸ਼ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਗਸਤ 2023 ਵਿਚ ਪਿੰਡ ਢਿਲਵਾਂ ਵਿਚ ਇਕ ਟਿਊਬਵੈੱਲ ‘ਤੇ ਰਾਸ਼ਨ ਵੰਡਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਦੋਸ਼ੀ ਨੇ ਆਪਣੇ ਸਾਥੀ ਸ਼ਿਵ ਨਾਥ ਮੁਖੀਆ ਨੂੰ ਕਤਲ ਕਰ ਦਿੱਤਾ ਸੀ। ਵੇਰਵਿਆਂ ਦਾ ਖ਼ੁਲਾਸਾ ਕਰਦੇ ਹੋਏ ਵਧੀਕ ਸਰਕਾਰੀ ਵਕੀਲ ਮੋਨਿਕਾ ਗੁਪਤਾ ਨੇ ਕਿਹਾ ਕਿ ਮੁਕੱਦਮੇ ਨੇ ਮੁਲਜ਼ਮ ਦੇ ਦੋਸ਼ ਨੂੰ ਸਾਬਤ ਕਰਨ ਲਈ 12 ਗਵਾਹਾਂ ਦੇ ਬਿਆਨ ਕਲਮਬੰਦ ਕੀਤੇ ਗਏ। ਦੋਸ਼ੀ ’ਤੇ 20,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ। ਇਸਤਗਾਸਾ ਪੱਖ ਦੇ ਅਨੁਸਾਰ ਇਹ ਘਟਨਾ 31 ਜੁਲਾਈ, 2023 ਦੀ ਰਾਤ ਨੂੰ ਵਾਪਰੀ। ਮ੍ਰਿਤਕ ਸ਼ਿਵ ਨਾਥ ਮੁਖੀਆ, ਮਜ਼ਦੂਰ ਠੇਕੇਦਾਰ ਲਾਲ ਬਾਬੂ ਪਾਸਵਾਨ ਦੇ ਅਧੀਨ ਕੰਮ ਕਰਦਾ ਸੀ ਅਤੇ ਇਕ ਕਿਸਾਨ, ਹਰਲਭ ਸਿੰਘ ਦੀ ਟਿਊਬਵੈੱਲ ਮੋਟਰ ’ਤੇ ਰਹਿੰਦਾ ਸੀ। ਲਾਲ ਬਾਬੂ ਪਾਸਵਾਨ ਨੇ ਦੱਸਿਆ ਕਿ ਦੋਸ਼ੀ ਵਲੋਂ ਘਟਨਾ ਵਾਲੇ ਦਿਨ ਮ੍ਰਿਤਕ ਸ਼ਿਵ ਨਾਥ ਮੁਖੀਆਂ ’ਤੇ ਲੱਕੜ ਦੇ ਡੰਡਿਆਂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹਨਾਂ ਵਿਚਾਲੇ ਰਾਸ਼ਨ ਦੀ ਵੰਡ ਨੂੰ ਲੈ ਕੇ ਲੜਾਈ ਹੋਈ ਸੀ ਅਤੇ ਲੜਾਈ ਦੌਰਾਨ ਹੀ ਦੋਸ਼ੀ ਨੇ ਸ਼ਿਵ ਨਾਥ ਨੂੰ ਕਤਲ ਕਰ ਦਿੱਤਾ। ਮਾਨਯੋਗ ਜੱਜ ਨੇ ਸਰਕਾਰੀ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਦੋਸ਼ੀ ਨੂੰ ਸਜ਼ਾ ਸੁਣਾਈ।
Ad Position 22
No active advertisement
ਪਿਛਲੀ ਖ਼ਬਰ ਗਿੱਲ ਰੋਡ ’ ਤੇ ਕੰਕਰੀਟ ਦੀ ਥਾਂ ਪ੍ਰੀਮਿਕਸ ਪਾਉਣ ’ ਤੇ ਉਠੇ ਸਵਾਲ ਟ੍ਰੈਫਿਕ ਪ੍ਰਬੰਧਾਂ ਦੀ ਅਣਦੇਖੀ ਕਾਰਨ ਹਾਦਸਾ ਅਗਲੀ ਖ਼ਬਰ ਅਕਾਲੀ - ਭਾਜਪਾ ਗੱਠਜੋੜ ਚੋਣਾਂ ਦੌਰਾਨ ਸੋਨੇ ’ ਤੇ ਸੁਹਾਗਾ ਸਾਬਤ ਹੋਵੇਗਾ - ਸਿੰਮਕ , ਤਨੇਜਾ
Ad Position 24