25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਗਿੱਲ ਰੋਡ ’ ਤੇ ਕੰਕਰੀਟ ਦੀ ਥਾਂ ਪ੍ਰੀਮਿਕਸ ਪਾਉਣ ’ ਤੇ ਉਠੇ ਸਵਾਲ ਟ੍ਰੈਫਿਕ ਪ੍ਰਬੰਧਾਂ ਦੀ ਅਣਦੇਖੀ ਕਾਰਨ ਹਾਦਸਾ

ਲੁਧਿਆਣਾ, 25 ਨਵੰਬਰ (ਭੁਪਿੰਦਰ ਸਿੰਘ ਬੈਂਸ)- ਗਿੱਲ ਰੋਡ ਦੇ ਨਿਰਮਾਣ ਕਾਰਜ ਨੂੰ ਲੈਕੇ ਢੰਡਾਰੀ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੱਕੜ ਨੇ ਨਗਰ ਨਿਗਮ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਸੜਕ ਦੀ ਮਨਜ਼ੂਰਸ਼ੁਦਾ ਯੋਜਨਾ ਅਤੇ ਨਿਰਮਾਣ ਸਮਗਰੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਖ਼ਾਸ ਤੌਰ ’ਤੇ ਕੰਕਰੀਟ ਦੀ ਸੜਕ ਦੀ ਬਜਾਏ ਮੁੜ ਪ੍ਰੀਮਿਕਸ ਨਾਲ ਨਿਰਮਾਣ ਕੀਤੇ ਜਾਣ ਦੀ ਸੰਭਾਵਨਾ ਤੇ ਇਤਰਾਜ਼ ਜਤਾਇਆ।

Ad Position 21
No active advertisement
ਅਜੀਤ ਡੈਸਕ 26-11-2026
ਲੁਧਿਆਣਾ, 25 ਨਵੰਬਰ (ਭੁਪਿੰਦਰ ਸਿੰਘ ਬੈਂਸ)- ਗਿੱਲ ਰੋਡ ਦੇ ਨਿਰਮਾਣ ਕਾਰਜ ਨੂੰ ਲੈਕੇ ਢੰਡਾਰੀ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੱਕੜ ਨੇ ਨਗਰ ਨਿਗਮ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਸੜਕ ਦੀ ਮਨਜ਼ੂਰਸ਼ੁਦਾ ਯੋਜਨਾ ਅਤੇ ਨਿਰਮਾਣ ਸਮਗਰੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਖ਼ਾਸ ਤੌਰ ’ਤੇ ਕੰਕਰੀਟ ਦੀ ਸੜਕ ਦੀ ਬਜਾਏ ਮੁੜ ਪ੍ਰੀਮਿਕਸ ਨਾਲ ਨਿਰਮਾਣ ਕੀਤੇ ਜਾਣ ਦੀ ਸੰਭਾਵਨਾ ਤੇ ਇਤਰਾਜ਼ ਜਤਾਇਆ। ਮੱਕੜ ਅਨੁਸਾਰ ਪਾਹਵਾ ਹਸਪਤਾਲ ਵਾਲੀ ਲਾਈਟ ਤੋਂ ਅਰੋੜਾ ਪੈਲੇਸ ਵੱਲ ਸੜਕ ਦਾ ਕੰਮ ਸ਼ੁਰੂ ਕਰਦੇ ਸਮੇਂ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਲੰਘਾਉਣ ਲਈ ਕੋਈ ਢੁਕਵਾਂ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਮੌਕੇ ’ਤੇ ਭਾਰੀ ਜਾਮ ਲੱਗ ਗਿਆ। ਇਸ ਦੌਰਾਨ ਕਾਰ ਅਤੇ ਟਰੱਕ ਵਿਚਕਾਰ ਹਾਦਸਾ ਵੀ ਵਾਪਰਿਆ। ਮੱਕੜ ਨੇ ਦੱਸਿਆ ਕਿ ਗਿੱਲ ਰੋਡ ਪਹਿਲਾਂ ਵੀ ਪ੍ਰੀਮਿਕਸ ਨਾਲ ਬਣਨ ਤੋਂ ਬਾਅਦ ਕੁੱਝ ਸਮੇਂ ਵਿਚ ਖ਼ਰਾਬ ਹੋ ਜਾਂਦੀ ਸੀ, ਜਿਸ ਕਾਰਨ ਇਸ ਵਾਰ ਕੰਕਰੀਟ ਦੀ ਸੜਕ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਹੁਣ ਮੁੜ ਪ੍ਰੀਮਿਕਸ ਨਾਲ ਨਿਰਮਾਣ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਉਣ ਤੇ ਉਨ੍ਹਾਂ ਸੜਕ ਦੀ ਮਨਜ਼ੂਰਸ਼ੁਦਾ ਫਾਈਲ, ਨਕਸ਼ੇ ਅਤੇ ਤਕਨੀਕੀ ਮਾਪਦੰਡਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਚਿੰਤਾ ਜਤਾਈ ਕਿ ਜੇਕਰ ਸੜਕਾਂ ਦਾ ਲੈਵਲ ਉਚਾ ਹੋਇਆ ਤਾਂ ਦੋਵੇਂ ਪਾਸੇ ਦੁਕਾਨਾਂ, ਫ਼ੈਕਟਰੀਆਂ, ਪਾਣੀ ਦੀ ਨਿਕਾਸੀ ਅਤੇ ਆਵਾਜਾਈ ਸਬੰਧੀ ਮੁਸ਼ਕਲਾਂ ਵਧ ਸਕਦੀਆਂ ਹਨ। ਉਨ੍ਹਾਂ ਮੇਅਰ ਤੇ ਕਮਿਸ਼ਨਰ ਤੋ ਮਾਮਲੇ ਦੀ ਜਾਂਚ ਕਰਵਾਉਣ, ਨਿਰਮਾਣ ਦੀ ਗੁਣਵੱਤਾ ਬਣਾਉਣ ਅਤੇ ਟ੍ਰੈਫਿਕ ਪ੍ਰਬੰਧਾਂ ਲਈ ਸਬੰਧਿਤ ਵਿਭਾਗਾਂ ਦੀ ਜਵਾਬਦੇਹੀ ਤੈਅ ਕਰਨ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਖਾਸੀ ਕਲਾਂ ਵਿਖੇ ਸ਼ੁਰੂ ਹੋਏ ਪੰਜ ਰੋਜ਼ਾ ਫੁੱਟਬਾਲ ਕੱਪ ’ ਚ ਭਿੜਨਗੀਆਂ ਪੰਜਾਬ ਦੀਆਂ ਨਾਮੀ ਟੀਮਾਂ - ਗਰੇਵਾਲ ਅਗਲੀ ਖ਼ਬਰ ਸਾਥੀ ਮਜ਼ਦੂਰ ਦੇ ਕਤਲ ਦੇ ਦੋਸ਼ ’ ਚ ਨਿਪਾਲੀ ਨੌਜਵਾਨ ਨੂੰ ਉਮਰ ਕੈਦ
Ad Position 24