28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਚੰਡੀਗੜ੍ਹ ਅੰਤਰਰਾਸ਼ਟਰੀ ਏਅਰਪੋਰਟ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਡਿਵਿਡੈਂਡ ਚੈੱਕ ਸੌਂਪਿਆ <br/>

Ad Position 21
No active advertisement
ਅਜੀਤ ਡੈਸਕ 02-01-2026
ਚੰਡੀਗੜ੍ਹ, 1 ਜਨਵਰੀ (ਕਪਿਲ ਵਧਵਾ)-ਚੰਡੀਗੜ੍ਹ ਅੰਤਰਰਾਸ਼ਟਰੀ ਏਅਰਪੋਰਟ ਲਿਮਟਿਡ (ਸੀ. ਐੱਚ. ਆਈ. ਐੱਲ.) ਦੇ ਅਧਿਕਾਰੀਆਂ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਵਿੱਤੀ ਵਰ੍ਹਾ 2025-26 ਲਈ ਅੰਤਰਿਮ ਡਿਵਿਡੈਂਡ 19 ਕਰੋੜ 12 ਲੱਖ 12 ਹਜ਼ਾਰ 83 ਰੁਪਏ ਦੀ ਰਕਮ ਦਾ ਚੈੱਕ ਸੌਂਪਿਆ ਗਿਆ | ਇਹ ਚੈੱਕ ਸੀ. ਐੱਚ. ਆਈ. ਐੱਲ. ਮੈਨੇਜਮੈਂਟ ਵਲੋਂ 1 ਜਨਵਰੀ ਨੂੰ ਚੰਡੀਗੜ੍ਹ ਸਥਿਤ ਹਰਿਆਣਾ ਸਕੱਤਰੇਤ ਵਿਖੇ ਸੌਂਪਿਆ ਗਿਆ | ਸੀ. ਐੱਚ. ਆਈ. ਐੱਲ. ਇਕ ਸੰਯੁਕਤ ਉੱਦਮ ਕੰਪਨੀ ਹੈ, ਜਿਸ ਵਿਚ ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ 51 ਫੀਸਦੀ ਸ਼ੇਅਰ ਹਨ, ਜਦਕਿ ਹਰਿਆਣਾ ਸ਼ਹਿਰੀ ਵਿਕਾਸ ਪ੍ਰਾਧੀਕਰਨ ਅਤੇ ਪੰਜਾਬ ਸਰਕਾਰ ਦੇ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ 24.50 ਫੀਸਦੀ ਸ਼ੇਅਰ ਪ੍ਰਤੀਕੂਲ ਹਨ | ਜ਼ਿਕਰਯੋਗ ਹੈ ਕਿ ਇਹ ਡਿਵਿਡੈਂਡ 12 ਦਸੰਬਰ 2025 ਨੂੰ ਹੋਈ ਬੋਰਡ ਮੀਟਿੰਗ ਵਿਚ 8 ਫ਼ੀਸਦੀ ਦਰ 'ਤੇ ਪ੍ਰਤੀ ਸ਼ੇਅਰ 10 ਰੁਪਏ ਦੇ ਮੁੱਲ ਅਨੁਸਾਰ ਮਨਜ਼ੂਰ ਕੀਤਾ ਗਿਆ ਸੀ, ਜੋ ਕਿ ਹਰਿਆਣਾ ਸ਼ਹਿਰੀ ਵਿਕਾਸ ਪ੍ਰਾਧੀਕਰਨ ਦੇ 24.50 ਫੀਸਦੀ ਸ਼ੇਅਰਾਂ ਦੇ ਅਨੁਪਾਤ ਵਿਚ ਜਾਰੀ ਕੀਤਾ ਗਿਆ ਹੈ | ਸੀ. ਐੱਚ. ਆਈ. ਐੱਲ. ਦੇ ਸੀ. ਈ. ਓ. ਅਜੈ ਵਰਮਾ ਨੇ ਇਸ ਮੌਕੇ ਤੇ ਮੁਖ ਮੰਤਰੀ ਸੈਣੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰ ਦੇ ਸਹਿਯੋਗ, ਦਿਸ਼ਾ-ਨਿਰਦੇਸ਼ ਤੇ ਭਰੋਸੇ ਨਾਲ ਸ਼ਹੀਦ ਭਗਤ ਸਿੰਘ ਇੰਟਰਨੇਸ਼ਨਲ ਏਅਰਪੋਰਟ ਲਗਾਤਾਰ ਵਿਕਾਸ ਅਤੇ ਵਿਕਾਸਸ਼ੀਲ ਯੋਜਨਾਵਾਂ ਵੱਲ ਅੱਗੇ ਵੱਧ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਦੇ ਬਿਜਲੀ ਕਾਮੇ 20 ਨੂੰ ਕਰਨਗੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੰਜੇ ਟੰਡਨ ਨੇ ਸਮਾਜ ਸੇਵਾ ਦੇ ਵੱਖ-ਵੱਖ ਸਮਾਗਮਾਂ 'ਚ ਹਿੱਸਾ ਲੈ ਕੇ ਸੇਵਾ, ਕਰੁਣਾ ਤੇ ਮਨੁੱਖਤਾ ਦੀ ਸੰਵੇਦਨਾ ਦਾ ਦਿੱ...
Ad Position 24