28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਚੰਡੀਗੜ੍ਹ ਫੋਟੋਗਰਾਫਰਜ਼ ਐਸੋਸੀਏਸ਼ਨ ਨੇ ਲੰਗਰ ਲਗਾਇਆ <br/>

Ad Position 21
No active advertisement
ਅਜੀਤ ਡੈਸਕ 02-01-2026
ਚੰਡੀਗੜ੍ਹ, 1 ਜਨਵਰੀ (ਅਜਾਇਬ ਸਿੰਘ ਔਜਲਾ)-ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਚੰਡੀਗੜ੍ਹ ਫ਼ੋਟੋਗਰਾਫਰ ਐਸੋਸੀਏਸ਼ਨ ਵਲੋਂ ਇੱਥੇ ਲੰਗਰ ਲਾਇਆ ਗਿਆ | ਸੰਜੀਵ ਚੱਢਾ ਅਤੇ ਏਰੀਆ ਕੌਂਸਲਰ ਦਮਨਪ੍ਰੀਤ ਸਿੰਘ ਆਦਿ ਨੇ ਸੰਗਤਾਂ ਵਿਚ ਲੰਗਰ ਵਰਤਾਇਆ ਗਿਆ | ਨਵੇਂ ਸਾਲ ਦੇ ਪਹਿਲੇ ਦਿਨ, ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ (ਸੀਪੀਏ) ਸੈਕਟਰ 22 ਪਿਕਾਡਲੀ ਦੇ ਨੇੜੇ ਜਿਸ ਵਿਚ ਚੇਅਰਮੈਨ ਜੇ.ਪੀ ਗਰਚਾ, ਪ੍ਰਧਾਨ ਸਰੋਜ ਚੌਹਾਨ ਅਤੇ ਜਨਰਲ ਸਕੱਤਰ ਸੁਨੀਲ ਭੱਟ ਦੀ ਅਗਵਾਈ ਹੇਠ ਸੇਵਾ ਕੀਤੀ ਗਈ | ਸੀ.ਪੀ.ਏ ਦੇ ਮੁੱਖ ਸਰਪ੍ਰਸਤ ਅਤੇ ਸੀਨੀਅਰ ਮੈਂਬਰ ਬੇਦੀ ਅਤੇ ਸਾਬਕਾ ਚੇਅਰਮੈਨ ਨਰੇਸ਼ ਸ਼ਰਮਾ ਵੀ ਮੌਜੂਦ ਸਨ ਅਤੇ ਲੰਗਰ ਸੇਵਾ ਵਿੱਚ ਯੋਗਦਾਨ ਪਾਇਆ | ਚੰਡੀਗੜ੍ਹ ਵਪਾਰ ਮੰਡਲ (ਸੀਬੀਐਮ) ਦੇ ਪ੍ਰਧਾਨ ਸੰਜੀਵ ਚੱਢਾ ਅਤੇ ਏਰੀਆ ਕੌਂਸਲਰ ਦਮਨਪ੍ਰੀਤ ਸਿੰਘ ਵਲੋਂ ਸੀ.ਪੀ.ਏ. ਨੂੰ ਉਤਸ਼ਾਹਿਤ ਕੀਤਾ ਅਤੇ ਸ਼ਲਾਘਾਯੋਗ ਸੇਵਾ ਲਈ ਇਸ ਦੀ ਪ੍ਰਸ਼ੰਸਾ ਕੀਤੀ | ਇਸੇ ਦੌਰਾਨ, ਸੀ.ਪੀ.ਏ. ਦੇ ਸਾਰੇ ਮੈਂਬਰਾਂ ਅਤੇ ਟਰਾਈਸਿਟੀ ਦੇ ਫ਼ੋਟੋਗ੍ਰਾਫਰਾਂ ਨੇ ਉਤਸ਼ਾਹ ਨਾਲ ਸੇਵਾਵਾਂ ਪ੍ਰਦਾਨ ਕੀਤੀਆਂ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਵਿਭਾਗ ਚੰਡੀਗੜ੍ਹ ਤੋਂ ਨਿੱਜੀ ਕੰਪਨੀ 'ਚ ਜਬਰੀ ਤਬਦੀਲ ਕੀਤੇ ਮੁਲਾਜ਼ਮ ਰਿਟਾਇਰਮੈਂਟ ਤੋਂ ਬਾਅਦ ਖ਼ਾਲੀ ਹੱਥ ਘਰਾਂ... ਅਗਲੀ ਖ਼ਬਰ ਡੋਰ-ਟੂ-ਡੋਰ ਗਾਰਬੇਜ ਕੁਲੈਕਸ਼ਨ ਸੁਸਾਇਟੀ ਨੇ ਚੰਡੀਗੜ੍ਹ ਦੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ <br/>
Ad Position 24