ਬਿਜਲੀ ਵਿਭਾਗ ਚੰਡੀਗੜ੍ਹ ਤੋਂ ਨਿੱਜੀ ਕੰਪਨੀ 'ਚ ਜਬਰੀ ਤਬਦੀਲ ਕੀਤੇ ਮੁਲਾਜ਼ਮ ਰਿਟਾਇਰਮੈਂਟ ਤੋਂ ਬਾਅਦ ਖ਼ਾਲੀ ਹੱਥ ਘਰਾਂ ਨੂੰ ਪਰਤੇ- ਜੋਸ਼ੀ <br/>
ਅਜੀਤ ਡੈਸਕ
02-01-2026
ਇਹ ਗੱਲ ਇੱਥੇ ਇਕ ਅੱਜ 37 ਸਾਲਾਂ ਦੀ ਲੰਮੀ ਨੌਕਰੀ ਤੋਂ ਬਾਅਦ ਸੇਵਾ ਮੁਕਤ ਹੋਏ ਸਬ-ਸਟੇਸ਼ਨ ਅਟੈਂਡੈਂਟ ਓਮ ਪ੍ਰਕਾਸ਼ ਇਸ ਦੀ ਤਾਜ਼ਾ ਮਿਸਾਲ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਵਰ ਮੈਨ ਯੂਨੀਅਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਨੇ ਦੱਸਿਆ ਕਿ ਜਦੋਂ ਮੁਲਾਜ਼ਮ ਸਰਕਾਰੀ ਵਿਭਾਗ ਅਧੀਨ ਸੇਵਾ ਮੁਕਤ ਹੋਇਆ ਕਰਦੇ ਸਨ ਤਾਂ ਉਦੋਂ ਉਨ੍ਹਾਂ ਦਾ ਜੀ. ਪੀ. ਐੱਫ ਅਤੇ ਦੇ ਛੁੱਟੀਆਂ ਦੇ ਪੈਸਿਆਂ ਸਮੇਤ ਹੋਰ ਬਕਾਏ ਰਿਟਾਇਰਮੈਂਟ ਸਮੇਂ ਹੀ ਅਦਾ ਕਰ ਦਿੱਤੇ ਜਾਂਦੇ ਸਨ | ਉਨ੍ਹਾਂ ਦੋਸ਼ ਲਗਾਇਆ ਕਿ ਅੱਜ ਜੋ ਮੁਲਾਜ਼ਮ ਕੰਪਨੀ ਵਿਚ ਤਬਦੀਲ ਹੋਣ ਉਪਰੰਤ ਰਿਟਾਇਰ ਹੋ ਰਹੇ ਹਨ ਉਨ੍ਹਾਂ ਨੂੰ ਇੱਕ ਫੁੱਟੀ ਕੌਡੀ ਵੀ ਨਹੀਂ ਦਿੱਤੀ ਜਾ ਰਹੀ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਤਿੰਨ ਸਾਥੀ ਹੋਰ ਰਿਟਾਇਰ ਹੋ ਚੁੱਕੇ ਹਨ | ਉਨਾਂ ਨੂੰ ਆਪਣੀ ਜ਼ਿੰਦਗੀ ਭਰ ਦੀ ਕਮਾਈ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ | ਇਸ ਕਾਰਨ ਬਿਜਲੀ ਮੁਲਾਜ਼ਮਾਂ ਵਿਚ ਚੰਡੀਗੜ੍ਹ ਪ੍ਰਸ਼ਾਸਨ ਪ੍ਰਤੀ ਜ਼ਬਰਦਸਤ ਰੋਸ ਪਾਇਆ ਜਾ ਰਿਹਾ ਹੈ | ਯੂਨੀਅਨ ਆਗੂ ਗੋਪਾਲ ਦੱਤ ਜੋਸ਼ੀ, ਅਮਰੀਕ ਸਿੰਘ, ਗੁਰਮੀਤ ਸਿੰਘ ਅਤੇ ਸੁਖਵਿੰਦਰ ਸਿੰਘ ਸਿੱਧੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮੁੱਢਲੇ ਆਰਜ਼ੀ ਸਮੇਂ ਦੌਰਾਨ ਕੰਪਨੀ ਵਿਚ ਤਬਦੀਲ ਕੀਤੇ ਮੁਲਾਜ਼ਮਾਂ ਦੇ ਸਾਰੇ ਸੇਵਾ ਲਾਭ ਪਹਿਲਾਂ ਦੀ ਤਰ੍ਹਾਂ ਪ੍ਰਸ਼ਾਸਨ ਵਲੋਂ ਜਾਰੀ ਰੱਖੇ ਜਾਣ ਤਾਂ ਜੋ ਬਿਜਲੀ ਕਾਮਿਆਂ ਨੂੰ ਨਿਰਾਸ਼ਾ ਦਾ ਸਾਹਮਣਾ ਨਾ ਕਰਨਾ ਪਵੇ |