25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਚੰਡੀਗੜ੍ਹ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 03-01-2026

ਚੰਡੀਗੜ੍ਹ, 2 ਜਨਵਰੀ (ਅਜਾਇਬ ਸਿੰਘ ਅÏਜਲਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੰਡੀਗੜ੍ਹ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਸ ਨਗਰ ਕੀਰਤਨ ਵਿਚ ਚੰਡੀਗੜ੍ਹ ਤੇ ਟਰਾਈਸਿਟੀ ਤੋਂ ਇਲਾਵਾ ਇਸ ਦੇ ਨਾਲ ਲੱਗਦੇ ਖੇਤਰਾਂ ਦੀਆਂ ਸੰਗਤਾਂ ਵੀ ਇਸ ਵਿਚ ਸ਼ਰਧਾ ਭਾਵਨਾ ਨਾਲ ਸ਼ਾਮਿਲ ਹੋਈਆਂ | ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ-34 ਚੰਡੀਗੜ੍ਹ ਤੋਂ ਪੰਜ ਪਿਆਰਿਆਂ ਦੀ ਰਹਿਨੁਮਾਈ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਰੰਭ ਹੋਇਆ | ਇਸ ਮੌਕੇ ਵੱਡੀ ਗਿਣਤੀ ਵਿੱਚ ਜਿੱਥੇ ਨੌਜਵਾਨਾਂ ਵਲੋਂ ਕੇਸਰੀ ਝੰਡਿਆਂ ਨਾਲ ਆਪਣੇ ਵਾਹਨਾਂ 'ਤੇ ਸਵਾਰ ਹੋ ਕੇ ਨਗਰ ਕੀਰਤਨ ਵਿਚ ਸ਼ਾਮਿਲ ਸੰਗਤਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਪ੍ਰਦਾਨ ਕਰਦੇ ਨਜ਼ਰੀ ਆਏ ਉੱਥੇ ਛੋਟੇ-ਛੋਟੇ ਬੱਚਿਆਂ, ਮਹਿਲਾਵਾਂ ਤੋਂ ਇਲਾਵਾ ਵਡੇਰੀ ਉਮਰ ਦੇ ਬਜ਼ੁਰਗਾਂ ਵਲੋਂ ਵੀ ਭਰਵੀਂ ਸ਼ਮੂਲੀਅਤ ਕੀਤੀ ਗਈ | ਨਗਰ ਕੀਰਤਨ ਦੌਰਾਨ ਇਸਤਰੀ ਸਤਿਸੰਗ ਵਾਲੀਆਂ ਬੀਬੀਆਂ ਅਤੇ ਗੁਰਬਾਣੀ ਦਾ ਜੱਸ ਕਰਦੇ ਜਥੇ ਵੀ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਦੇ ਰਹੇ | ਨਗਰ ਕੀਰਤਨ ਦੌਰਾਨ ਗੱਤਕਾ ਸਿੰਘਾਂ ਵੱਲੋਂ ਆਪਣੀ ਮਾਰਸ਼ਲ ਕਲਾ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ ਜਾਂਦਾ ਰਿਹਾ | ਦੂਜੇ ਪਾਸੇ ਬੈਂਡ ਵਾਜਿਆਂ ਵਾਲਿਆਂ ਦੀਆਂ ਧਾਰਮਿਕ ਧੰੁਨਾਂ ਵੀ ਸੁਣਾਈ ਦਿੰਦੀਆਂ ਰਹੀਆਂ ਇਨ੍ਹਾਂ ਦੇ ਪਿੱਛੇ ਸਕੂਲੀ ਵਿਦਿਆਰਥੀ ਲੜਕੇ ਤੇ ਲੜਕੀਆਂ ਵੀ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ | ਸੇਵਾਦਾਰਾਂ ਵਲੋਂ ਵੀ ਬਕਾਇਦਾ ਵੱਖ ਵੱਖ ਸੈਕਟਰਾਂ ਦੀਆਂ ਸੜਕਾਂ ਜਿੱਥੋਂ ਵੀ ਨਗਰ ਕੀਰਤਨ ਲੰਘ ਰਿਹਾ ਸੀ, ਉਨ੍ਹਾਂ ਦੀ ਬਰਾਬਰ ਸਾਫ-ਸਫਾਈ ਵੀ ਨਿਰੰਤਰ ਚੱਲਦੀ ਰਹੀ | ਇਸ ਨਗਰ ਕੀਰਤਨ ਵਿਚ ਤਕਰੀਬਨ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਮਾਜ ਸੇਵੀ ਸੰਸਥਾਵਾਂ ਦਾ ਭਰਵਾਂ ਯੋਗਦਾਨ ਰਿਹਾ | ਇਸੇ ਦੌਰਾਨ ਚੰਡੀਗੜ੍ਹ ਦੇ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਏ | ਚੰਡੀਗੜ੍ਹ ਦੀ ਮੇਅਰ ਹਰਪ੍ਰੀਤ ਕੌਰ ਬਬਲਾ, ਕਮਿਸ਼ਨਰ ਅਮਿਤ ਕੁਮਾਰ ਅਤੇ ਕੌਂਸਲਰ ਪ੍ਰੇਮ ਲਤਾ ਆਦਿ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਉ ਵੀ ਭੇਟ ਕੀਤੇ ਗਏ ਹਨ | ਇਸ ਨਗਰ ਕੀਰਤਨ ਦੌਰਾਨ ਚੰਡੀਗੜ੍ਹ ਦੀ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ ਵੀ ਆਪਣੇ ਸਹਿਯੋਗੀਆਂ ਨਾਲ ਸ਼ਾਮਿਲ ਹੋਈ | ਇਨ੍ਹਾਂ ਤੋਂ ਇਲਾਵਾ ਚੰਡੀਗੜ੍ਹ ਭਾਜਪਾ ਦੇ ਪ੍ਰਮੁੱਖ ਆਗੂ ਜਤਿੰਦਰ ਪਾਲ ਮਲਹੋਤਰਾ, ਸੰਜੇ ਟੰਡਨ, ਦਵਿੰਦਰ ਬਬਲਾ, ਗੁਰਬਖ਼ਸ਼ ਰਾਵਤ ਤੇ ਹੋਰ ਭਾਜਪਾ ਮੈਂਬਰਾਂ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਤੋਂ ਦੁਪਹਿਰ ਸਮੇਂ ਆਰੰਭ ਹੋਇਆ ਜੋ ਕਿ ਫ਼ਰਨੀਚਰ ਮਾਰਕੀਟ ਸੈਕਟਰ 34 , ਸੈਕਟਰ 33 ਸਥਿਤ ਬ੍ਰਹਮ ਕੁਮਾਰੀ ਭਵਨ ਤੋਂ ਸੈਕਟਰ-32 ਤੇ 33 ਨੂੰ ਵੰਡ ਦੀ ਸੜਕ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਸੈਕਟਰ-20 ਤੋਂ ਸੈਕਟਰ 22 ਅਤੇ 21 ਦੇ ਅੰਦਰਲੀ ਮਾਰਕੀਟ, ਅਰੋਮਾ ਹੋਟਲ ਲਾਈਟਾਂ ਤੋਂ ਸੈਕਟਰ 17 ਉਪਰੰਤ ਸੈਕਟਰ 22 ਬੱਸ ਸਟੈਂਡ ਚੌਕ ਤੋ ਸੈਕਟਰ 22 ਮੋਬਾਇਲ ਮਾਰਕੀਟ ਅਤੇ ਸੈਕਟਰ 17 ਬੱਸ ਸਟੈਂਡ ਨੂੰ ਵੰਡਦੀ ਸੜਕ ਤੋਂ ਕਿ੍ਕਟ ਸਟੇਡੀਅਮ ਸੈਕਟਰ 16 ਤੇ 17 ਚੌਕ ਤੋ ਸ਼ਿਵਾਲਿਕ ਹੋਟਲ ਸੈਕਟਰ 17, ਐੱਮ. ਸੀ. ਦਫਤਰ , ਨੀਲਮ ਥੀਏਟਰ ਤੋਂ ਹੁੰਦਾ ਹੋਇਆ ਸੈਕਟਰ 18, ਚਰਚ ਅਤੇ ਸੈਕਟਰ 18 ਦੀ ਮਾਰਕੀਟ, ਸੈਕਟਰ 19 ਦੀ ਮਾਰਕੀਟ, ਗੁਰਦੁਆਰਾ ਸਾਹਿਬ ਸੈਕਟਰ 19 ਤੋ ਲੰਘਦਾ ਹੋਇਆ ਸੈਕਟਰ 27, 7 ਅਤੇ 26 ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਸੈਕਟਰ 7, ਮਾਰਕੀਟ ਸੈਕਟਰ 7 ਅਤੇ ਗੁਰਦੁਆਰਾ ਸਾਹਿਬ ਸੈਕਟਰ 8 ਵਿਖੇ ਇਸ ਨਗਰ ਕੀਰਤਨ ਦੀ ਜਦ ਸਮਾਪਤੀ ਹੋਈ ਸੰਗਤਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੁਰਦੁਆਰਾ ਸਾਹਿਬ ਦਾ ਚੁਗਿਰਦਾ ਗੂੰਜਣ ਲਾ ਦਿੱਤਾ | ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਵਿਚ ਕਾਫ਼ੀ ਉਤਸ਼ਾਹ ਪਾਇਆ ਗਿਆ | ਇਸੇ ਦੌਰਾਨ ਵੱਖ-ਵੱਖ ਸੈਕਟਰਾਂ ਦੀਆਂ ਕਮੇਟੀਆਂ ਅਤੇ ਐਸੋਸੀਏਸ਼ਨਾਂ ਵਲੋਂ ਸੰਗਤਾਂ ਲਈ ਪ੍ਰਸ਼ਾਦੇ ਅਤੇ ਚਾਹ ਆਦਿ ਦੇ ਅਤੁੱਟ ਲੰਗਰ ਵੀ ਵਰਤਾਏ ਗਏ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ 'ਚ ਯੂ. ਟੀ. ਕਰਮਚਾਰੀਆਂ ਦਾ ਵਿਰੋਧ ਜਾਰੀ, ਲੇਬਰ ਕੋਡ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਚੰਡੀਗੜ੍ਹ ਦੇ ਡੀ. ਸੀ. ਨੇ ਨਿਗਮ ਦਾ ਦੌਰਾ ਕਰ ਮੇਅਰ ਚੋਣ ਦੀ ਤਿਆਰੀਆਂ ਦਾ ਲਿਆ ਜਾਇਜ਼ਾ, 29 ਨੂੰ ਹੋਵੇਗੀ ਮੇਅਰ ਦੀ ਚੋ...
Ad Position 24