25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਲਕਸ਼ਮੀ ਐਸੋਸੀਏਟ ਮਾਮਲੇ 'ਚ ਪਰਿਵਾਰ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ, 1.36 ਕਰੋੜ ਦੀ ਠੱਗੀ ਮਾਰਨ ਦਾ ਦੋਸ਼ <br/>

Ad Position 21
No active advertisement
ਅਜੀਤ ਡੈਸਕ 03-01-2026
ਐੱਸ. ਏ. ਐੱਸ. ਨਗਰ, 2 ਜਨਵਰੀ (ਕਪਿਲ ਵਧਵਾ)-ਮੁਹਾਲੀ ਵਿਖੇ ਰੀਅਲ ਅਸਟੇਟ ਦੇ ਕਾਰੋਬਾਰ ਨਾਲ ਜੁੜੇ ਲਕਸ਼ਮੀ ਐਸੋਸੀਏਟ ਦੇ ਮਾਲਕ ਰਾਜ ਕੁਮਾਰ ਮਿੱਤਲ, ਉਸ ਦੀ ਪਤਨੀ ਰੀਤੂ ਮਿੱਤਲ, ਪੁੱਤਰ ਸਾਹਿਲ ਮਿੱਤਲ ਤੇ ਧੀ ਖ਼ਿਲਾਫ਼ ਧੋਖਾਧੜੀ ਤੇ ਸਾਜ਼ਿਸ਼ ਸਮੇਤ ਹੋਰਨਾਂ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਇਹ ਕਾਰਵਾਈ ਸੈਕਟਰ-63 ਦੇ ਰਹਿਣ ਵਾਲੇ ਇੰਦਰਪਾਲ ਸਿੰਗਲਾ ਦੀ ਸ਼ਿਕਾਇਤ 'ਤੇ ਥਾਣਾ ਸੋਹਾਣਾ ਦੀ ਪੁਲਿਸ ਵਲੋਂ ਅਮਲ 'ਚ ਲਿਆਂਦੀ ਗਈ | ਜਾਣਕਾਰੀ ਅਨੁਸਾਰ ਐੱਸ. ਐੱਚ. ਓ. ਸੁਨੀਲ ਸ਼ਰਮਾ ਦੀ ਅਗਵਾਈ 'ਚ ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ ਬਲਬੀਰ ਸਿੰਘ ਨੇ ਇਸ ਮਾਮਲੇ ਵਿਚ ਮੁੱਖ ਮੁਲਜ਼ਮ ਰਾਜ ਕੁਮਾਰ ਮਿੱਤਲ ਨੂੰ ਗਿ੍ਫ਼ਤਾਰ ਕੀਤਾ ਸੀ, ਜਿਸ ਨੂੰ ਰਿਮਾਂਡ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ਹੈ | ਹਾਲਾਂਕਿ ਉਸ ਦਾ ਪੁੱਤਰ ਸਾਹਿਲ ਮਿੱਤਲ ਫ਼ਰਾਰ ਦੱਸਿਆ ਜਾ ਰਿਹਾ ਹੈ, ਜਿਸ ਦੀ ਗਿ੍ਫ਼ਤਾਰੀ ਲਈ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸ ਦੇ ਨਾਲ ਹੀ ਰਾਜ ਕੁਮਾਰ ਮਿੱਤਲ ਦੀ ਨੂੰ ਹ ਅਤੇ ਧੀ ਦੀ ਇਸ ਮਾਮਲੇ 'ਚ ਭੂਮਿਕਾ ਦੀ ਜਾਂਚ ਜਾਰੀ ਹੈ | ਸ਼ਿਕਾਇਤਕਰਤਾ ਇੰਦਰਪਾਲ ਸਿੰਗਲਾ ਅਨੁਸਾਰ ਰਾਜ ਕੁਮਾਰ ਮਿੱਤਲ ਅਤੇ ਉਸ ਦਾ ਪੁੱਤਰ ਸਾਹਿਲ ਮੁਹਾਲੀ ਵਿਖੇ ਲਕਸ਼ਮੀ ਐਸੋਸੀਏਟ ਦੇ ਨਾਂਅ ਹੇਠ ਰੀਅਲ ਅਸਟੇਟ ਅਤੇ ਹਾਰਡਵੇਅਰ ਦਾ ਕਾਰੋਬਾਰ ਕਰਦੇ ਹਨ | ਉਨ੍ਹਾਂ 'ਤੇ ਦੋਸ਼ ਹੈ ਕਿ ਦੋਵਾਂ ਨੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕਰਨ ਬਦਲੇ ਮਿਲਣ ਵਾਲੇ ਪਲਾਟਾਂ ਜਾਂ ਫਲੈਟਾਂ ਦੀ ਖ਼ਰੀਦ-ਫ਼ਰੋਖ਼ਤ ਵਿਚ ਨਿਵੇਸ਼ ਕਰਵਾ ਕੇ ਵੱਧ ਮੁਨਾਫ਼ਾ ਦਿਵਾਉਣ ਦਾ ਝਾਂਸਾ ਦੇ ਕੇ ਸਾਲ 2023 ਦੌਰਾਨ ਚਾਰ ਜਾਇਦਾਦਾਂ ਦੇ ਫਰਜ਼ੀ ਸੌਦੇ ਕਰਕੇ ਕੁੱਲ 1 ਕਰੋੜ 36 ਲੱਖ 25 ਹਜ਼ਾਰ ਰੁ. ਵਸੂਲੇ ਹਨ | ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਐਗਰੀਮੈਂਟਾਂ ਰਾਹੀਂ ਰਕਮ ਲਈ ਗਈ ਸੀ, ਉਨ੍ਹਾਂ ਵਿਚ ਸਾਹਿਲ ਮਿੱਤਲ ਨੂੰ ਸੇਲਰ ਦਿਖਾਇਆ ਗਿਆ ਸੀ ਅਤੇ ਜਦੋਂ ਕਈ ਮਹੀਨਿਆਂ ਤੱਕ ਪ੍ਰਾਪਰਟੀ ਟਰਾਂਸਫ਼ਰ ਨਾ ਹੋਈ ਅਤੇ ਦੋਸ਼ੀ ਟਾਲ-ਮਟੋਲ ਕਰਦੇ ਰਹੇ ਤਾਂ ਨਵੰਬਰ 2024 ਵਿਚ ਇੰਦਰਪਾਲ ਸਿੰਗਲਾ ਨੇ ਗਮਾਡਾ ਦਫ਼ਤਰ ਤੋਂ ਪ੍ਰਾਪਰਟੀ ਦਾ ਸਟੇਟਸ ਚੈੱਕ ਕੀਤਾ, ਜਿਥੇ ਉਸ ਨੂੰ ਪਤਾ ਚੱਲਿਆ ਕਿ ਸੰਬੰਧਿਤ ਪ੍ਰਾਪਰਟੀ ਦੀ ਐੱਲ. ਓ. ਆਈ. ਕਿਸੇ ਹੋਰ ਵਿਅਕਤੀ ਦੇ ਨਾਂਅ 'ਤੇ ਟਰਾਂਸਫ਼ਰ ਹੋ ਚੁੱਕੀ ਸੀ | ਬਾਅਦ ਵਿਚ ਦਸਤਾਵੇਜ਼ਾਂ ਦੀ ਜਾਂਚ ਕਰਵਾਉਣ 'ਤੇ ਸਾਰੇ ਕਾਗਜ਼ਾਤ ਫ਼ਰਜ਼ੀ ਨਿਕਲੇ | ਇਸ ਉਪਰੰਤ ਇੰਦਰਪਾਲ ਸਿੰਗਲਾ ਵਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ, ਪਰ ਲਗਭਗ ਇਕ ਸਾਲ ਤੱਕ ਕੋਈ ਕਾਰਵਾਈ ਨਾ ਹੋਈ | ਆਿਖ਼ਰਕਾਰ 4 ਦਸੰਬਰ ਨੂੰ ਥਾਣਾ ਸੋਹਾਣਾ ਵਿਖੇ ਬੀ. ਐੱਨ. ਐੱਸ. ਦੀਆਂ ਧਾਰਾਵਾਂ 336 (2), 338, 336 (3), 340 (2), 316 (2) ਅਤੇ 318 (4) ਤਹਿਤ ਮਾਮਲਾ ਦਰਜ ਕਰ ਲਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਉਜੜਨ ਦੀ ਕਗਾਰ 'ਤੇ, ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਨ <br/> ਅਗਲੀ ਖ਼ਬਰ 'ਆਪ' ਦੇ ਟਰੇਡ ਵਿੰਗ ਦੀ ਮੀਟਿੰਗ ਹੋਈ <br/>
Ad Position 24