25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਉਜੜਨ ਦੀ ਕਗਾਰ 'ਤੇ, ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਨ <br/>

Ad Position 21
No active advertisement
ਡੇਰਾਬੱਸੀ ਦੇ ਬੱਸ ਸਟੈਂਡ ਨੇੜੇ ਸਥਿਤ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ, ਜਿਸ ਦੇ ਬਾਹਰ ਮਲਬੇ ਦਾ ਢੇਰ ਲੱਗਿਆ ਹੋਇਆ ਹੈ | ਤਸਵੀਰ : ਗੁਰਮੀਤ ਸਿੰਘ <br/> 03-01-2026
ਡੇਰਾਬੱਸੀ, 2 ਜਨਵਰੀ (ਗੁਰਮੀਤ ਸਿੰਘ)-ਨਵੇਂ ਬੱਸ ਸਟੈਂਡ ਦੀ ਉਸਾਰੀ ਲਈ ਨਗਰ ਕੌਂਸਲ ਵਲੋਂ ਪੁਰਾਣੀਆਂ ਇਮਾਰਤਾਂ ਤੋੜਨ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ | ਨਗਰ ਕੌਂਸਲ ਦਫ਼ਤਰ ਦੀ ਪੁਰਾਣੀ ਇਮਾਰਤ, ਸਾਈਕਲ ਸਟੈਂਡ ਅਤੇ ਦਰਜਨ ਭਰ ਦੁਕਾਨਾਂ ਤੋਂ ਬਾਅਦ ਹੁਣ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਦੀ ਇਮਾਰਤ ਨੂੰ ਵੀ ਖਾਲੀ ਕਰਕੇ ਢਾਹੁਣ ਦੀ ਤਿਆਰੀ ਕੀਤੀ ਜਾ ਰਹੀ ਹੈ, ਪਰ ਡਿਸਪੈਂਸਰੀ ਨੂੰ ਕਿਥੇ ਤਬਦੀਲ ਕਰਨਾ ਹੈ, ਇਸ ਬਾਰੇ ਪ੍ਰਸ਼ਾਸਨ ਨੇ ਕੋਈ ਵਿਚਾਰ ਨਹੀਂ ਕੀਤਾ | ਇੱਥੇ ਰੋਜ਼ਾਨਾ 70-80 ਮਰੀਜ਼ ਆਪਣੇ ਇਲਾਜ ਤੇ ਦਵਾਈ ਲਈ ਆਉਂਦੇ ਹਨ | ਡਿਸਪੈਂਸਰੀ ਦੇ ਸਟਾਫ਼ ਅਤੇ ਮਰੀਜ਼ਾਂ ਨੂੰ ਡਰ ਹੈ ਕਿ ਥਾਂ ਨਾ ਮਿਲਣ ਕਰਕੇ ਇਲਾਜ 'ਚ ਵਿਘਨ ਪਵੇਗਾ | ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨਗਰ ਕੌਂਸਲ ਨੇ ਕਈ ਮਹੀਨੇ ਪਹਿਲਾਂ ਸਾਈਕਲ ਸਟੈਂਡ ਤੋੜ ਦਿੱਤਾ ਸੀ, ਪਰ ਹੁਣ ਤੱਕ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਕੀਤਾ | ਹੁਣ ਲੋਕ ਫਲਾਈਓਵਰ ਹੇਠਾਂ ਦੋ ਪਹੀਆ ਵਾਹਨ ਖੜ੍ਹੇ ਕਰਦੇ ਹਨ, ਜਿਥੋਂ ਰੋਜ਼ਾਨਾ ਵਾਹਨ ਚੋਰੀ ਹੋ ਰਹੇ ਹਨ | ਲੋਕਾਂ ਨੇ ਪ੍ਰਸ਼ਾਸਨ 'ਤੇ ਅਣਗਹਿਲੀ ਵਰਤਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਕ ਪਾਸੇ ਸਰਕਾਰ ਦਾਅਵੇ ਕਰ ਰਹੀ ਹੈ ਕਿ ਸੂਬੇ 'ਚ ਵਧੀਆ ਸਹੂਲਤਾਂ ਮਿਲ ਰਹੀਆਂ ਹਨ, ਜਦਕਿ ਡੇਰਾਬੱਸੀ ਵਿਖੇ ਇਹ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ | ਡੇਰਾਬੱਸੀ ਪ੍ਰਸ਼ਾਸਨ ਦਾ ਲੋਕਾਂ ਦੀਆਂ ਸਮੱਸਿਆਵਾ ਵੱਲ ਉੱਕਾ ਹੀ ਧਿਆਨ ਨਹੀਂ ਹੈ ਅਤੇ ਇਸੇ ਕਰਕੇ ਅੱਜ ਤੱਕ ਪਾਰਕਿੰਗ ਦਾ ਪੱਕਾ ਪ੍ਰਬੰਧ ਨਹੀਂ ਕੀਤਾ ਗਿਆ | ਕੌਂਸਲ ਵਲੋਂ ਇਕਲੌਤੀ ਸਰਕਾਰੀ ਪਾਰਕਿੰਗ ਤੋੜ ਦਿੱਤੀ ਗਈ ਤੇ ਸਬਜ਼ੀ ਮੰਡੀ ਨੇੜੇ ਜੋ ਲੱਖਾਂ ਰੁ. ਖ਼ਰਚ ਕਰਕੇ ਫੈਂਸੀ ਟਾਈਲਾਂ ਵਾਲੀ ਪਾਰਕਿੰਗ ਬਣਾਈ ਗਈ ਸੀ, ਉਥੇ ਵੀ ਹੁਣ ਸਬਜੀ ਵੇਚਣ ਵਾਲੇ ਬਿਠਾ ਦਿੱਤੇ ਗਏ ਹਨ | ਪਾਰਕਿੰਗ ਦਾ ਪ੍ਰਬੰਧ ਨਾ ਹੋਣ ਕਰਕੇ ਲੋਕ ਆਪਣੇ ਵਾਹਨ ਅੰਬਾਲਾ-ਚੰਡੀਗੜ੍ਹ ਸੜਕ 'ਤੇ ਖੜ੍ਹੇ ਕਰ ਰਹੇ ਹਨ ਅਤੇ ਸਰਕਾਰੀ ਹਸਪਤਾਲ ਦੇ ਬਾਹਰ ਵੀ ਇਹੀ ਹਾਲ ਹੈ | ਜ਼ਮੀਨੀ ਹਕੀਕਤ ਇਹ ਹੈ ਕਿ ਡੇਰਾਬੱਸੀ ਦੇ ਲੋਕ ਸਮੱਸਿਆਵਾਂ ਨਾਲ ਜੂਝ ਰਹੇ ਹਨ ਅਤੇ ਅੱਜ ਤੱਕ ਤਹਿਸੀਲ ਸੜਕ 'ਤੇ ਲੱਗਦੇ ਜਾਮ ਦੀ ਸਮੱਸਿਆ ਹੱਲ ਨਹੀਂ ਹੋ ਸਕੀ | ਡਿਸਪੈਂਸਰੀ ਦੇ ਸਟਾਫ਼ ਨੇ ਦੱਸਿਆ ਕਿ ਅੱਜ ਹੀ ਕੌਂਸਲ ਪ੍ਰਧਾਨ ਨਾਲ ਮੀਟਿੰਗ ਹੋਈ ਸੀ, ਜਿਨ੍ਹਾਂ ਵਲੋਂ 3 ਦਿਨਾਂ 'ਚ ਮਸਲੇ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ ਹੈ | ਲੋਕ ਚਾਹੁੰਦੇ ਹਨ ਕਿ ਡਿਸਪੈਂਸਰੀ ਨੂੰ ਤੁਰੰਤ ਨੇੜਲੀ ਜਗ੍ਹਾ 'ਤੇ ਤਬਦੀਲ ਕੀਤਾ ਜਾਵੇ ਤਾਂ ਜੋ ਮਰੀਜ਼ਾਂ ਦੇ ਇਲਾਜ 'ਚ ਵਿਘਨ ਨਾ ਪਵੇ |

Ad Position 22
No active advertisement
ਪਿਛਲੀ ਖ਼ਬਰ ਬਸਪਾ ਨੇ ਡੀ. ਸੀ. ਦਫ਼ਤਰ ਦੇ ਬਾਹਰ ਲਗਾਇਆ ਧਰਨਾ <br/> ਅਗਲੀ ਖ਼ਬਰ ਲਕਸ਼ਮੀ ਐਸੋਸੀਏਟ ਮਾਮਲੇ 'ਚ ਪਰਿਵਾਰ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ, 1.36 ਕਰੋੜ ਦੀ ਠੱਗੀ ਮਾਰਨ ਦਾ ਦੋਸ਼ <br/>
Ad Position 24