ਖਰੜ, 2 ਜਨਵਰੀ (ਤਰਸੇਮ ਸਿੰਘ ਜੰਡਪੁਰੀ)-ਸਥਾਨਕ ਵਾਰਡ ਨੰ.-4 ਅਧੀਨ ਆਉਂਦੇ ਪਿੰਡ ਜੰਡਪੁਰ ਤੇ ਹਰਲਾਲਪੁਰ ਸਮੇਤ ਹੋਰ ਖੇਤਰ ਲਈ 6 ਕਰੋੜ ਰੁ. ਦੇ ਵਿਕਾਸ ਕਾਰਜਾਂ ਨੂੰ ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਅਤੇ ਨਗਰ ਕੌਂਸਲ ਦੀ ਪ੍ਰਧਾਨ ਅੰਜੂ ਚੰਦਰ ਦੀ ਮਿਹਨਤ ਸਦਕਾ ਪ੍ਰਵਾਨਗੀ ਮਿਲ ਗਈ ਹੈ | ਇਸ ਸੰਬੰਧੀ ਵਾ. ਨੰ. 4 ਦੇ ਕੌਂਸਲਰ ਗੋਵਿੰਦਰ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ 10 ਮਾਰਚ 2025 ਨੂੰ ਹੋਈ ਨਗਰ ਕੌਂਸਲ ਦੀ ਮੀਟਿੰਗ 'ਚ ਪਾਸ ਕੀਤੇ ਗਏ ਮਤੇ ਸਰਕਾਰ ਕੋਲ ਪੈਂਡਿੰਗ ਪਏ ਸਨ, ਜਿਨ੍ਹਾਂ ਨੂੰ ਵਿਧਾਇਕਾ ਅਨਮੋਲ ਗਗਨ ਮਾਨ ਤੇ ਕੌਂਸਲ ਪ੍ਰਧਾਨ ਅੰਜੂ ਚੰਦਰ ਦੇ ਯਤਨਾਂ ਸਦਕਾ ਪ੍ਰਵਾਨਗੀ ਮਿਲ ਗਈ ਹੈ | ਉਨ੍ਹਾਂ ਕਿਹਾ ਕਿ ਵਾਰਡ ਨੰ.-4 ਹੋਣ ਵਾਲੇ ਵਿਕਾਸ ਕਾਰਜਾਂ 'ਚ ਪਿੰਡ ਜੰਡਪੁਰ ਤੇ ਹਰਲਾਲਪੁਰ ਵਿਖੇ ਦੋ ਸਵਾਗਤੀ ਗੇਟ ਲੱਗਣਗੇ, ਕਬੱਡੀ, ਬਾਸਕਟਬਾਲ ਤੇ ਵਾਲੀਬਾਲ ਦੇ ਆਧੁਨਿਕ ਤਕਨੀਕ ਨਾਲ ਗਰਾਊਾਡ ਤਿਆਰ ਕੀਤੇ ਜਾਣਗੇ, ਟੋਭੇ ਦਾ ਸੁੰਦਰੀਕਰਨ ਕੀਤਾ ਜਾਵੇਗਾ, ਬੱਚਿਆਂ ਲਈ ਝੂਲੇ ਤੇ ਓਪਨ ਜਿੰਮ ਦਾ ਪ੍ਰਬੰਧ ਕੀਤਾ ਜਾਵੇਗਾ, ਪਿੰਡਾਂ ਦੀਆਂ ਫਿਰਨੀਆਂ ਤੇ ਪੁਰਾਣੀਆਂ ਗਲੀਆਂ ਦੀ ਮੁਰੰਮਤ ਕਰਵਾਉਣ ਦੇ ਨਾਲ ਹੀ ਨਵੀਆਂ ਗਲੀਆਂ ਵੀ ਬਣਾਈਆਂ ਜਾਣਗੀ | ਇਸ ਤੋਂ ਇਲਾਵਾ ਵਾਰਡ ਨੰ.-4 ਅਧੀਨ ਆਉਂਦੇ ਖੇਤਰ ਨੂੰ ਜਲਦ ਹੀ ਕਜੌਲੀ ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਸੰਬੰਧੀ ਕੰਮ ਜਾਰੀ ਹੈ | ਕੌਂਸਲਰ ਚੀਮਾ ਨੇ ਕਿਹਾ ਕਿ ਉਹ ਆਪਣੇ ਵਾਰਡ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਅਤੇ ਜਲਦ ਹੀ ਪਾਸ ਹੋਏ ਕੰਮਾਂ ਦੇ ਟੈਂਡਰ ਲਗਵਾ ਕੇ ਕੰਮ ਸ਼ੁਰੂ ਕਰਵਾਏ ਜਾਣਗੇ |