25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸੀ. ਜੀ. ਸੀ. ਲਾਂਡਰਾਂ ਦੇ ਤਿੰਨ ਐੱਨ. ਸੀ. ਸੀ. ਕੈਡਿਟਾਂ ਦੀ ਗਣਤੰਤਰ ਦਿਵਸ ਕੈਂਪ ਲਈ ਚੋਣ <br/>

Ad Position 21
No active advertisement
ਅਜੀਤ ਡੈਸਕ 03-01-2026
ਐੱਸ. ਏ. ਐੱਸ. ਨਗਰ, 2 ਜਨਵਰੀ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀ. ਜੀ. ਸੀ.) ਲਾਂਡਰਾਂ ਦੇ ਤਿੰਨ ਐੱਨ. ਸੀ. ਸੀ. ਕੈਡਿਟਾਂ ਦੀ ਚੋਣ ਨਵੀਂ ਦਿੱਲੀ ਵਿਖੇ ਹੋਣ ਵਾਲੇ ਗਣਤੰਤਰ ਦਿਵਸ ਕੈਂਪ (ਆਰ. ਡੀ. ਸੀ.) ਲਈ ਹੋਈ ਹੈ | ਇਹ ਚੋਣ ਨੈਸ਼ਨਲ ਕੈਡਿਟ ਕੋਰ ਦੁਆਰਾ ਕੀਤੀ ਗਈ, ਜਿਸ 'ਚ ਬਹੁ-ਪੜਾਵੀ ਮੁਲਾਂਕਣ ਪ੍ਰਕਿਰਿਆ ਰਾਹੀਂ ਦੇਸ਼ ਭਰ ਤੋਂ ਚੁਣੇ ਗਏ ਸੀਮਿਤ ਗਿਣਤੀ ਦੇ ਕੈਡਿਟ ਸ਼ਾਮਿਲ ਹਨ | ਚੁਣੇ ਗਏ ਕੈਡਿਟਾਂ 'ਚੋਂ ਇਕ ਸੀ. ਐਸ. ਈ. ਵਿਦਿਆਰਥੀ ਅਨੁਭਵ ਨੂੰ ਕਰਤਵਯ ਪਥ 'ਤੇ ਗਣਤੰਤਰ ਦਿਵਸ ਪਰੇਡ 'ਚ ਹਿੱਸਾ ਲੈਣ ਲਈ ਚੁਣਿਆ ਗਿਆ ਹੈ, ਜਦਕਿ ਆਈ. ਟੀ. ਵਿਦਿਆਰਥੀ ਨਵੀਨ ਕੁਮਾਰ ਅਤੇ ਸੀ. ਐਸ. ਈ. ਵਿਦਿਆਰਥੀ ਵਿਸ਼ਾਲ ਪ੍ਰਧਾਨ ਮੰਤਰੀ ਦੀ ਰੈਲੀ 'ਚ ਹਿੱਸਾ ਲੈਣਗੇ | ਇਹ ਚੋਣ ਸੀ. ਜੀ. ਸੀ. ਲਾਂਡਰਾਂ ਦੇ ਅੰਤਰ ਸਮੂਹ ਅਤੇ ਰਾਸ਼ਟਰੀ ਪੱਧਰ 'ਤੇ ਐਨ. ਸੀ. ਸੀ. ਗਤੀਵਿਧੀਆਂ 'ਚ ਭਾਗੀਦਾਰੀ ਅਤੇ ਪ੍ਰਦਰਸ਼ਨ ਦੇ ਰਿਕਾਰਡ 'ਚ ਵਾਧਾ ਕਰਦੀ ਹੈ | ਇਸ ਚੋਣ ਬਦਲੇ ਸੀ. ਜੀ. ਸੀ. ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਤੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ | ਇਸੇ ਦੌਰਾਨ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਰਾਜਦੀਪ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ਕੈਂਪ ਲਈ ਸਾਡੇ ਕੈਡਿਟਾਂ ਦੀ ਚੋਣ ਤੇ ਗਣਤੰਤਰ ਦਿਵਸ ਪਰੇਡ ਤੇ ਪ੍ਰਧਾਨ ਮੰਤਰੀ ਦੀ ਰੈਲੀ ਵਰਗੇ ਸਮਾਗਮਾਂ 'ਚ ਉਨ੍ਹਾਂ ਦੀ ਭਾਗੀਦਾਰੀ ਕੈਡਿਟਾਂ ਵਲੋਂ ਕੀਤੇ ਨਿਰੰਤਰ ਯਤਨ ਤੇ ਐੱਨ. ਸੀ. ਸੀ. ਵਲੋਂ ਪ੍ਰਦਾਨ ਕੀਤੀ ਗਈ ਢਾਂਚਾਗਤ ਸਿਖਲਾਈ ਨੂੰ ਦਰਸਾਉਂਦੀ ਹੈ | ਉਨ੍ਹਾਂ ਕੈਡਿਟਾਂ ਨੂੰ ਰਾਸ਼ਟਰੀ ਪੱਧਰ 'ਤੇ ਅਹਿਮ ਗਤੀਵਿਧੀ 'ਚ ਭਾਗ ਲੈਣ ਦੇ ਚਲਦਿਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਖਰੜ ਦੇ ਵਾਰਡ ਨੰ.-4 ਅਧੀਨ ਆਉਂਦੇ ਖੇਤਰ ਲਈ ਕਰੋੜਾਂ ਦੇ ਵਿਕਾਸ ਕਾਰਜਾਂ ਨੂੰ ਮਿਲੀ ਪ੍ਰਵਾਨਗੀ- ਚੀਮਾ <br/> ਅਗਲੀ ਖ਼ਬਰ ਬਸਪਾ ਨੇ ਡੀ. ਸੀ. ਦਫ਼ਤਰ ਦੇ ਬਾਹਰ ਲਗਾਇਆ ਧਰਨਾ <br/>
Ad Position 24