17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਆਈ.ਟੀ.ਸਿਟੀ ਤੇ ਐਰੋ ਸਿਟੀ ਵਿਚ ਮੰਦਰ ਲਈ ਜਲਦ ਤੋਂ ਜਲਦ ਲੋੜੀਂਦੀ ਥਾਂ ਮੁਹੱਈਆ ਕਰਾਈ ਜਾਵੇ-ਵੈਦਵਾਣ <br/>

Ad Position 21
No active advertisement
ਅਜੀਤ ਡੈਸਕ 05-01-2026
ਐਸ.ਏ.ਐਸ. ਨਗਰ, 4 ਜਨਵਰੀ (ਅ.ਬ.)-ਸਮਾਜ ਸੇਵੀ ਮਨਿੰਦਰ ਵੈਦਵਾਣ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਇਕ ਮਹੱਤਵਪੂਰਨ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੋਹਾਲੀ ਦੇ ਆਈ.ਟੀ. ਸਿਟੀ ਅਤੇ ਐਰੋ ਸਿਟੀ ਸੈਕਟਰਾਂ ਵਿਚ ਧਾਰਮਿਕ ਸਥਾਨ (ਮੰਦਰ) ਲਈ ਤੁਰੰਤ ਉੱਚਿਤ ਜਗ੍ਹਾ ਮੁਹੱਈਆ ਕਰਵਾਈ ਜਾਵੇ | ਉਨ੍ਹਾਂ ਆਪਣੇ ਪੱਤਰ ਵਿਚ ਦਰਸਾਇਆ ਕਿ ਆਈ.ਟੀ. ਸਿਟੀ ਅਤੇ ਐਰੋ ਸਿਟੀ ਇਲਾਕਿਆਂ ਦੇ ਨਿਵਾਸੀ ਕਈ ਵਾਰ ਇਸ ਮਸਲੇ ਸੰਬੰਧੀ ਉਨ੍ਹਾਂ ਨੂੰ ਮਿਲ ਚੁੱਕੇ ਹਨ | ਧਾਰਮਿਕ ਗਤੀਵਿਧੀਆਂ ਲਈ ਢੁੱਕਵੀਂ ਥਾਂ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਮਨਿੰਦਰ ਵੈਦਵਾਣ ਨੇ ਕਿਹਾ ਕਿ ਨਿਵਾਸੀਆਂ ਦੀ ਭਾਵਨਾ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੇ ਇਸ ਸੰਬੰਧੀ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਪਰ ਅਜੇ ਤੱਕ ਕੋਈ ਠੋਸ ਕਾਰਵਾਈ ਅਮਲ ਵਿਚ ਨਹੀਂ ਆਈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਤੇਜ਼ੀ ਨਾਲ ਵਿਕਸਿਤ ਹੋ ਰਹੇ ਇਨ੍ਹਾਂ ਖੇਤਰਾਂ ਵਿਚ ਧਾਮਿਕ ਸਥਾਨ ਲਈ ਜਗ੍ਹਾ ਉਪਲਬਧ ਕਰਵਾਉਣਾ ਸਮੇਂ ਦੀ ਅਹਿਮ ਲੋੜ ਹੈ | ਵੈਦਵਾਣ ਨੇ ਗਮਾਡਾ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਇਸ ਮਾਮਲੇ 'ਚ ਤੁਰੰਤ ਫੈਸਲਾ ਲੈ ਕੇ ਲੋੜੀਂਦੀ ਜ਼ਮੀਨ ਨਿਰਧਾਰਤ ਕੀਤੀ ਜਾਵੇ |


Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰਕਾਸ਼ ਦਿਹਾੜਾ ਮਨਾਇਆ ਅਗਲੀ ਖ਼ਬਰ ਨੈੱਟਪਲੱਸ ਬ੍ਰਾਡਬੈਂਡ ਦੀ ਡੀਲਰਸ਼ਿਪ ਦੇ ਨਾਂਅ 'ਤੇ 30 ਲੱਖ ਰੁਪਏ ਦੀ ਠੱਗੀ <br/>
Ad Position 24