22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਸੈੱਲਫ਼ ਹੈਲਪ ਗਰੁੱਪਾਂ ਦੀਆਂ ਮਹਿਲਾ ਮੈਂਬਰਾਂ ਵਲੋਂ ਘਰ-ਘਰ ਦੌਰਾ ਕਰਕੇ ਲੋਕਾਂ ਨੂੰ ਦਿੱਤੀ ਜਾ ਰਹੀ ਜਾਣਕਾਰੀ ਕੂੜਾ ਛਾਂਟ 'ਚ ਨਹੀਂ ਚੱਲੇਗੀ ਲਾਪਰਵਾਹੀ, ਦੱਖਣੀ ਖੇਤਰਾਂ 'ਚ ਚੰਡੀਗੜ੍ਹ ਨਗਰ ਨਿਗਮ ਦੀ ਘਰ-ਘਰ ਜਾਗਰੂਕਤਾ ਮੁਹਿੰਮ

Ad Position 21
No active advertisement
ਚੰਡੀਗੜ੍ਹ ਨਗਰ ਨਿਗਮ ਵਲੋਂ ਦੱਖਣੀ ਸੈਕਟਰਾਂ ਤੇ ਪਿੰਡਾਂ 'ਚ ਘਰ-ਘਰ ਜਾ ਕੇ ਸ਼ੁਰੂ ਕੀਤੀ ਗਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੌਰਾਨ ਲੋਕਾਂ ਨੂੰ ਜਾਗਰੂਕ ਕਰਦੀਆਂ ਸੈੱਲਫ਼ ਹੈਲਪ ਗਰੁੱਪਾਂ ਦੀਆਂ ਮਹਿਲਾ ਮੈਂਬਰ | ਤਸਵੀਰ : ਕਮਲਜੀਤ ਸਿੰਘ | <br/> 06-01-2026
ਚੰਡੀਗੜ੍ਹ, 5 ਜਨਵਰੀ (ਸੰਦੀਪ ਕੁਮਾਰ ਮਾਹਨਾ)-ਸ਼ਹਿਰ 'ਚ ਕੂੜੇ ਦੀ ਸਰੋਤ 'ਤੇ ਪੂਰੀ ਛਾਂਟ ਲਾਗੂ ਕਰਨ ਦੇ ਮਕਸਦ ਨਾਲ ਨਗਰ ਨਿਗਮ ਚੰਡੀਗੜ੍ਹ (ਐੱਮ.ਸੀ.ਸੀ.) ਵਲੋਂ ਦੱਖਣੀ ਸੈਕਟਰਾਂ ਅਤੇ ਪਿੰਡਾਂ 'ਚ ਘਰ-ਘਰ ਜਾ ਕੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸ ਮੁਹਿੰਮ ਤਹਿਤ ਨਿਵਾਸੀਆਂ ਨੂੰ ਕੂੜਾ ਛਾਂਟਣ ਦੇ ਨਿਯਮਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਘਰੇਲੂ ਪੱਧਰ 'ਤੇ ਪਾਲਣਾ ਯਕੀਨੀ ਬਣਾਉਣ ਲਈ ਵਿਸਤਿ੍ਤ ਸਰਵੇਖਣ ਵੀ ਕੀਤਾ ਜਾ ਰਿਹਾ ਹੈ | ਨਗਰ ਨਿਗਮ ਵਲੋਂ ਚਲਾਈ ਜਾ ਰਹੀ ਇਸ ਮੁਹਿੰਮ ਅਧੀਨ ਸੈੱਲਫ਼ ਹੈਲਪ ਗਰੁੱਪਾਂ ਦੀਆਂ ਮਹਿਲਾ ਮੈਂਬਰ ਹਰ ਘਰ ਦਾ ਦੌਰਾ ਕਰ ਰਹੀਆਂ ਹਨ ਤੇ ਲੋਕਾਂ ਨੂੰ ਘਰੇਲੂ ਕੂੜੇ ਨੂੰ ਗਿੱਲਾ, ਸੁੱਕਾ, ਸੈਨੇਟਰੀ ਅਤੇ ਹਾਨੀਕਾਰਕ ਕੂੜਾ ਚਾਰ ਸ਼੍ਰੇਣੀਆਂ 'ਚ ਛਾਂਟਣ ਦੀ ਸਹੀ ਵਿਧੀ ਬਾਰੇ ਜਾਗਰੂਕ ਕਰ ਰਹੀਆਂ ਹਨ | ਇਸ ਮੌਕੇ ਘਰ-ਘਰ ਪੱਤਰ ਵੀ ਵੰਡੇ ਜਾ ਰਹੇ ਹਨ, ਜਿਨ੍ਹਾਂ 'ਚ ਕੂੜਾ ਛਾਂਟ ਸੰਬੰਧੀ ਸਾਰੀਆਂ ਜ਼ਰੂਰੀ ਹਦਾਇਤਾਂ ਦਰਜ ਹਨ | ਮੁਹਿੰਮ ਦੌਰਾਨ ਨਿਵਾਸੀਆਂ ਨੂੰ ਇਹ ਵੀ ਸਪੱਸ਼ਟ ਤੌਰ 'ਤੇ ਦੱਸਿਆ ਜਾ ਰਿਹਾ ਹੈ ਕਿ ਜੇ ਘਰੇਲੂ ਕੂੜੇ ਦੀ ਛਾਂਟ ਨਹੀਂ ਕੀਤੀ ਗਈ ਤਾਂ ਨਗਰ ਨਿਗਮ ਵਲੋਂ ਜੁਰਮਾਨਾ ਲਗਾਇਆ ਜਾ ਸਕਦਾ ਹੈ ਅਤੇ ਬਿਨਾਂ ਛਾਂਟਿਆ ਹੋਇਆ ਕੂੜਾ ਡੋਰ-ਟੂ-ਡੋਰ ਕਲੈਕਸ਼ਨ ਸਟਾਫ਼ ਵਲੋਂ ਨਹੀਂ ਉਠਾਇਆ ਜਾਵੇਗਾ | ਨਿਗਮ ਅਧਿਕਾਰੀਆਂ ਅਨੁਸਾਰ ਇਸ ਕਦਮ ਦਾ ਮਕਸਦ ਨਾਗਰਿਕਾਂ ਵਿਚ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਤੇ ਟਿਕਾਊ ਕੂੜਾ ਪ੍ਰਬੰਧਨ ਵੱਲ ਵਿਹਾਰਕ ਬਦਲਾਅ ਲਿਆਉਣਾ ਹੈ | ਇਸ ਦੇ ਨਾਲ ਹੀ ਦੱਖਣੀ ਸੈਕਟਰਾਂ ਅਤੇ ਪਿੰਡਾਂ 'ਚ ਘਰ-ਘਰ ਸਰਵੇਖਣ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਪਰਿਵਾਰ ਨਗਰ ਨਿਗਮ ਦੇ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਨੂੰ ਠੀਕ ਤਰੀਕੇ ਨਾਲ ਛਾਂਟਿਆ ਹੋਇਆ ਕੂੜਾ ਹੀ ਸੌਂਪ ਰਿਹਾ ਹੈ | ਇਸ ਸਰਵੇਖਣ ਲਈ ਐੱਸ. ਐੱਚ. ਜੀ. ਦੀਆਂ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਹਰ ਇਕ ਘਰ ਤੱਕ ਪਹੁੰਚ ਕਰਕੇ ਮੁਹਿੰਮ ਦੀ ਪੂਰੀ ਕਵਰੇਜ ਯਕੀਨੀ ਬਣਾਉਣਗੀਆਂ | ਨਿਗਮ ਅਧਿਕਾਰੀਆਂ ਮੁਤਾਬਿਕ ਇਹ ਵਿਆਪਕ ਜਾਗਰੂਕਤਾ ਅਤੇ ਸਰਵੇਖਣ ਮੁਹਿੰਮ ਨਾਲ ਦੱਖਣੀ ਖੇਤਰਾਂ ਵਿਚ ਪੂਰੀ ਤਰ੍ਹਾਂ ਛਾਂਟਿਆ ਹੋਇਆ ਕੂੜਾ ਇਕੱਠਾ ਹੋਵੇਗਾ, ਜਿਸ ਨਾਲ ਕੂੜੇ ਦੀ ਢਲਾਈ, ਪ੍ਰਕਿਰਿਆ ਕਰਨ ਅਤੇ ਵਿਗਿਆਨਕ ਨਿਪੱਤੀ ਆਸਾਨ ਹੋਵੇਗੀ | ਇਸ ਨਾਲ ਸ਼ਹਿਰ ਦੀ ਸਫ਼ਾਈ ਵਿਵਸਥਾ 'ਚ ਸੁਧਾਰ ਆਵੇਗਾ ਅਤੇ ਚੰਡੀਗੜ੍ਹ ਨੂੰ ਹੋਰ ਸਾਫ਼, ਸਿਹਤਮੰਦ ਤੇ ਟਿਕਾਊ ਸ਼ਹਿਰ ਬਣਾਉਣ ਵਿਚ ਮੱਦਦ ਮਿਲੇਗੀ |
Ad Position 22
No active advertisement
ਪਿਛਲੀ ਖ਼ਬਰ ਕੂੜਾ ਛਾਂਟ 'ਚ ਨਹੀਂ ਚੱਲੇਗੀ ਲਾਪਰਵਾਹੀ, ਦੱਖਣੀ ਖੇਤਰਾਂ 'ਚ ਚੰਡੀਗੜ੍ਹ ਨਗਰ ਨਿਗਮ ਦੀ ਘਰ-ਘਰ ਜਾਗਰੂਕਤਾ ਮੁਹਿੰਮ ਅਗਲੀ ਖ਼ਬਰ ਵਿਕਸਿਤ ਭਾਰਤ-ਜੀ ਰਾਮ ਜੀ 'ਤੇ ਦੁਸ਼ਪ੍ਰਚਾਰ ਕਰ ਰਹੇ ਕਾਂਗਰਸ-ਇੰਡੀਆ ਗਠਜੋੜ- ਮੁੱਖ ਮੰਤਰੀ
Ad Position 24