22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਸੋਨਾਲਿਕਾ ਟਰੈਕਟਰਜ਼ ਨੇ ਦਸੰਬਰ 'ਚ 12,392 ਟਰੈਕਟਰਾਂ ਦੀ ਵਿਕਰੀ ਨਾਲ ਕੀਤਾ ਸ਼ਾਨਦਾਰ ਪ੍ਰਦਰਸ਼ਨ 

Ad Position 21
No active advertisement
ਅਜੀਤ ਡੈਸਕ 06-01-2026
ਚੰਡੀਗੜ੍ਹ, 5 ਜਨਵਰੀ (ਅ. ਬ.)-ਸੋਨਾਲਿਕਾ ਟਰੈਕਟਰਜ਼ ਨੇ ਸਾਲ-2025 ਦਾ ਸਮਾਪਨ ਇਕ ਸ਼ਾਨਦਾਰ ਉਪਲਬਧੀ ਨਾਲ ਕੀਤਾ ਹੈ¢ ਕੰਪਨੀ ਨੇ ਦਸੰਬਰ ਮਹੀਨੇ ਵਿਚ ਹੁਣ ਤੱਕ ਦੀ ਸਭ ਤੋਂ ਵੱਧ 12,392 ਟਰੈਕਟਰਾਂ ਦੀ ਕੁੱਲ ਵਿਕਰੀ ਦਰਜ ਕਰਕੇ ਨਵਾਂ ਰਿਕਾਰਡ ਬਣਾਇਆ ਹੈ¢ ਹੁਸ਼ਿਆਰਪੁਰ ਵਿਚ ਸਥਿਤ ਦੁਨੀਆ ਦੇ ਨੰਬਰ-1 ਟਰੈਕਟਰ ਉਤਪਾਦਨ ਪਲਾਂਟ ਦੀ ਮਜ਼ਬੂਤ ਉਤਪਾਦਨ ਸਮਰੱਥਾ ਤੇ ਦੇਸ਼ ਭਰ ਵਿੱਚ ਫੈਲੇ ਵਿਸ਼ਾਲ ਚੈਨਲ ਪਾਰਟਨਰ ਨੈੱਟਵਰਕ ਦੇ ਜ਼ਰੀਏ, ਸੋਨਾਲਿਕਾ ਕਿਸਾਨਾਂ ਤੱਕ ਅਧੁਨਿਕ ਟਰੈਕਟਰਾਂ ਦੀ ਸਮੇਂ ਸਿਰ ਉਪਲਬਧਤਾ ਯਕੀਨੀ ਬਣਾ ਰਹੀ ਹੈ¢ਇਸ ਸ਼ਾਨਦਾਰ ਪ੍ਰਦਰਸ਼ਨ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਇੰਟਰਨੈਸ਼ਨਲ ਟਰੈਕਟਰਜ਼ ਲਿਮਿਟੇਡ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਰਮਨ ਮਿੱਤਲ ਨੇ ਕਿਹਾ ਕਿ ਦਸੰਬਰ ਮਹੀਨੇ ਦੀ ਇਹ ਰਿਕਾਰਡ ਵਿਕਰੀ ਵੱਖ-ਵੱਖ ਖੇਤੀਬਾੜੀ ਹਾਲਾਤਾਂ ਵਿਚ ਸੋਨਾਲਿਕਾ ਦੇ ਹੈਵੀ-ਡਿਊਟੀ ਟਰੈਕਟਰਾਂ ਦੀ ਮਜ਼ਬੂਤ ਕਾਰਗੁਜ਼ਾਰੀ ਅਤੇ ਕੰਪਨੀ ਦੇ ਕਿਸਾਨ-ਕੇਂਦਰਿਤ ਦਿ੍ਸ਼ਟੀਕੋਣ ਨੂੰ ਦਰਸਾਉਂਦੀ ਹੈ¢
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਨੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ ਅਗਲੀ ਖ਼ਬਰ ਵਿਦਿਆਰਥੀ ਭਲਾਈ ਐਸੋਸੀਏਟ ਦਫ਼ਤਰ ਨੇ ਟਰਾਈਸਿਟੀ 'ਚ ਬੱਸਾਂ ਚਲਾਉਣ ਲਈ ਪੱਤਰ ਕੀਤਾ ਜਾਰੀ
Ad Position 24