22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਵਿਦਿਆਰਥੀ ਭਲਾਈ ਐਸੋਸੀਏਟ ਦਫ਼ਤਰ ਨੇ ਟਰਾਈਸਿਟੀ 'ਚ ਬੱਸਾਂ ਚਲਾਉਣ ਲਈ ਪੱਤਰ ਕੀਤਾ ਜਾਰੀ

Ad Position 21
No active advertisement
ਅਜੀਤ ਡੈਸਕ 06-01-2026
• ਰੋਜ਼ਾਨਾ ਆਉਣ-ਜਾਣ ਵਾਲੇ ਵਿਦਿਆਰਥੀਆ ਨੂੰ ਮਿਲੇਗੀ ਰਾਹਤ
ਚੰਡੀਗੜ੍ਹ, 5 ਜਨਵਰੀ (ਮਾਰਕੰਡਾ)-ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਅਗਵਾਈ ਵਾਲੀ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (ਪੀ.ਯੂ.ਸੀ.ਐੱਸ.ਸੀ.) ਨੇ ਟਰਾਈਸਿਟੀ 'ਚ ਰੋਜ਼ਾਨਾ ਆਉਣ-ਜਾਣ ਵਾਲੇ ਵਿਦਿਆਰਥੀਆਂ ਲਈ ਆਵਾਜਾਈ ਸਹੂਲਤਾਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦੇ ਨੂੰ ਹੱਲ ਕਰਾਉਣ ਲਈ ਪ੍ਰਧਾਨ ਗੌਰਵਵੀਰ ਸੋਹਲ ਦੀ ਅਗਵਾਈ ਹੇਠ ਇਕ ਮੰਗ ਪੱਤਰ ਵਿਦਿਆਰਥੀ ਭਲਾਈ ਦੇ ਐਸੋਸੀਏਟ ਡੀਨ ਦਫ਼ਤਰ ਨੂੰ ਦਿੱਤਾ ਗਿਆ ਸੀ, ਜਿਸ ਰਾਹੀਂ ਟਰਾਈਸਿਟੀ ਦੇ ਸ਼ਹਿਰ ਮੋਹਾਲੀ, ਪੰਚਕੂਲਾ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਪੜ੍ਹਾਈ ਕਰਨ ਲਈ ਆਉਣ-ਜਾਣ ਵਾਲੇ ਵਿਦਿਆਰਥੀਆਂ ਲਈ ਸਵੇਰੇ ਅਤੇ ਸ਼ਾਮ ਦੇ ਸਮੇਂ ਬੱਸਾਂ ਦਾ ਰੂਟ ਚਲਾਉਣ ਦੀ ਬੇਨਤੀ ਕੀਤੀ ਗਈ ਸੀ | ਮੰਗ ਪ੍ਰਤੀ ਸਕਾਰਾਤਮਿਕ ਹੁੰਗਾਰਾ ਭਰਦੇ ਹੋਏ ਵਿਦਿਆਰਥੀ ਭਲਾਈ ਦੇ ਐਸੋਸੀਏਟ ਡੀਨ ਦਫ਼ਤਰ ਨੇ ਰਸਮੀ ਤੌਰ 'ਤੇ ਪੱਤਰ ਜਾਰੀ ਕਰ ਦਿੱਤਾ ਹੈ | ਪਹਿਲੇ ਕਦਮ ਵਜੋਂ ਯੂਨੀਵਰਸਿਟੀ ਮੋਹਾਲੀ ਅਤੇ ਪੰਚਕੂਲਾ ਰੂਟਾਂ 'ਤੇ ਦੋ ਮੌਜੂਦਾ ਬੱਸਾਂ ਦੀ ਵਰਤੋਂ ਕਰਕੇ ਆਵਾਜਾਈ ਸੇਵਾਵਾਂ ਸ਼ੁਰੂ ਕਰੇਗੀ | ਪ੍ਰਸ਼ਾਸਨ ਨੇ ਪੀ.ਯੂ.ਸੀ.ਐਸ.ਸੀ ਨੂੰ ਇਹ ਵੀ ਭਰੋਸਾ ਦਿੱਤਾ ਹੈ ਕਿ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਦੇ ਆਧਾਰ 'ਤੇ ਨਿਰਵਿਘਨ, ਸੁਰੱਖਿਅਤ ਅਤੇ ਕਿਫ਼ਾਇਤੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਬੱਸਾਂ ਦੀ ਗਿਣਤੀ ਹੌਲੀ-ਹੌਲੀ ਵਧਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸੋਨਾਲਿਕਾ ਟਰੈਕਟਰਜ਼ ਨੇ ਦਸੰਬਰ 'ਚ 12,392 ਟਰੈਕਟਰਾਂ ਦੀ ਵਿਕਰੀ ਨਾਲ ਕੀਤਾ ਸ਼ਾਨਦਾਰ ਪ੍ਰਦਰਸ਼ਨ  ਅਗਲੀ ਖ਼ਬਰ ਕੂੜਾ ਛਾਂਟ 'ਚ ਨਹੀਂ ਚੱਲੇਗੀ ਲਾਪਰਵਾਹੀ, ਦੱਖਣੀ ਖੇਤਰਾਂ 'ਚ ਚੰਡੀਗੜ੍ਹ ਨਗਰ ਨਿਗਮ ਦੀ ਘਰ-ਘਰ ਜਾਗਰੂਕਤਾ ਮੁਹਿੰਮ
Ad Position 24