ਡੇਰਾਬੱਸੀ, 5 ਜਨਵਰੀ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਮੈਡੀਕਲ ਐਸੋਸੀਏਸ਼ਨ ਦੇ ਚੋਣ ਇਜਲਾਸ ਦੌਰਾਨ ਸਹਿਮਤੀ ਅਤੇ ਭਾਈਚਾਰੇ ਭਰੇ ਮਾਹੌਲ 'ਚ ਨਵੀਂ ਕਾਰਜਕਾਰਣੀ ਦੀ ਚੋਣ ਹੋਈ | ਇਸ ਚੋਣ ਪ੍ਰਕਿਰਿਆ 'ਚ ਡਾ. ਸੰਜੇ ਅੱਤਰੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ, ਜਦਕਿ ਡਾ. ਰਵੀਨਾ ਸੂਰੀ ਨੂੰ ਜਨਰਲ ਸਕੱਤਰ ਤੇ ਡਾ. ਪ੍ਰਭਾਕਰ ਨੂੰ ਖਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ | ਇਸ ਮੌਕੇ ਨਵੀਂ ਟੀਮ ਨੂੰ ਐਸੋਸੀਏਸ਼ਨ ਦੇ ਮੈਂਬਰਾਂ ਨੇ ਵਧਾਈ ਦਿੱਤੀ | ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਡਾ. ਅੱਤਰੀ ਨੇ ਕਿਹਾ ਕਿ ਡੇਰਾਬੱਸੀ ਮੈਡੀਕਲ ਐਸੋਸੀਏਸ਼ਨ ਪਿਛਲੇ ਕਈ ਸਾਲਾਂ ਤੋਂ ਡਾਕਟਰਾਂ ਦੀ ਭਲਾਈ, ਸਿਹਤ ਕੈਂਪਾਂ, ਲੋਕ-ਹਿਤੈਸ਼ੀ ਕਾਰਜਕ੍ਰਮਾਂ ਅਤੇ ਸਮਾਜ ਸੇਵਾ 'ਚ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ | ਇਸ ਮੌਕੇ ਨਵੀਂ ਕਾਰਜਕਾਰਣੀ ਨੇ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸਾਰਿਆਂ ਨਾਲ ਮਿਲ ਜੁਲ ਕੇ ਡਾਕਟਰਾਂ ਅਤੇ ਆਮ ਲੋਕਾਂ ਦੀ ਭਲਾਈ ਲਈ ਲਗਾਤਾਰ ਕੰਮ ਕੀਤਾ ਜਾਵੇਗਾ |