ਐੱਸ. ਏ. ਐੱਸ. ਨਗਰ, 5 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ) ਦੀ ਸਥਾਨਕ ਇਕਾਈ ਵਲੋ ਇੰਜ. ਹਰਮਨਜੀਤ ਸਿੰਘ ਧਾਲੀਵਾਲ ਉਪ ਮੰਡਲ ਅਫ਼ਸਰ ਤੇ ਸੀਨੀਅਰ ਵਾਈਸ ਚੇਅਰਮੈਨ ਕੌਂਸਲ ਦਾ ਸੇਵਾ-ਮੁਕਤੀ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੌਂਸਲ ਦੇ ਚੇਅਰਮੈਨ ਇੰਜ. ਮਨਜਿੰਦਰ ਸਿੰਘ ਮੱਤੇਨੰਗਲ, ਕੌਂਸਲ ਵਰਕਿੰਗ ਚੇਅਰਮੈਨ ਤੇ ਡੀ. ਈ. ਏ. ਲੋ. ਨਿ. ਵਿ. (ਭ ਤੇ ਮ) ਸ਼ਾਖਾ ਸੂਬਾ ਪ੍ਰਧਾਨ ਇੰਜ. ਦਿਲਪ੍ਰੀਤ ਸਿੰਘ ਲੋਹਟ ਅਤੇ ਕੌਂਸਲ ਦੇ ਸਕੱਤਰ ਜਨਰਲ ਇੰਜ. ਪਲਵਿੰਦਰ ਸਿੰਘ ਪੰਧੇਰ ਨੇ ਇੰਜ. ਧਾਲੀਵਾਲ ਵਲੋਂ ਵਿਭਾਗ, ਜਥੇਬੰਦੀ ਤੇ ਸਮਾਜ ਪ੍ਰਤੀ ਪੂਰੀ ਤਨਦੇਹੀ ਨਾਲ ਨਿਭਾਈਆਂ ਗਈਆਂ ਜ਼ਿੰਮੇਵਾਰੀਆਂ 'ਤੇ ਚਾਨਣਾ ਪਾਉਂਦੇ ਹੋਏ ਇੰਜ. ਧਲੀਵਾਲ ਨੂੰ ਅਗਲੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ | ਇਸੇ ਦੌਰਾਨ ਕੌਂਸਲ ਕੋ-ਚੇਅਰਮੈਨ ਹਰਿੰਦਰ ਸਿੰਘ ਗਿੱਲ, ਮੋਹਨ ਸਿੰਘ ਸਹੋਤਾ ਅੱੈਸ. ਡੀ. ਓ, ਹਰਪ੍ਰੀਤ ਸਿੰਘ ਮੁਹਾਲੀ, ਜਤਿੰਦਰ ਕੁਮਾਰ ਨਾਹਰ ਐੱਸ. ਡੀ. ਈ., ਮਹਿੰਦਰ ਕੁਮਾਰ ਡਾਬੀ, ਚੰਦਰ ਸ਼ੇਖਰ, ਮਨਜੀਤ ਸਿੰਘ ਗੋਲਡੀ ਆਦਿ ਵਲੋ ਉਪ ਮੰਡਲ ਅਫ਼ਸਰ ਇੰਜ. ਹਰਮਨਜੀਤ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੀ ਧਰਮ-ਪਤਨੀ ਕਰਮਜੀਤ ਕੌਰ ਧਾਲੀਵਾਲ ਨੂੰ ਯਾਦਗਾਰੀ ਚਿੰਨ੍ਹ, ਸ਼ਾਲ ਤੇ ਲੋਈ ਆਦਿ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਇੰਜ. ਧਾਲੀਵਾਲ ਦੇ ਪੁੱਤਰ ਇੰਜ. ਅੰਚਲਵੀਰ ਸਿੰਘ ਧਾਲੀਵਾਲ ਤੇ ਦਿਵਰੀਤ ਸਿੰਘ ਧਾਲੀਵਾਲ ਆਦਿ ਵਲੋਂ ਵੀ ਆਪਣੇ ਪਿਤਾ ਨੂੰ ਸੇਵਾ-ਮੁਕਤੀ 'ਤੇ ਵਧਾਈ ਦਿੰਦਿਆਂ ਸਮੁੱਚੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਇੰਜ. ਧਾਲੀਵਾਲ ਦੇ ਪਿਤਾ ਮਾਸਟਰ ਰਤਨ ਸਿੰਘ ਧਾਲੀਵਾਲ, ਪਰਿਵਾਰਕ ਮੈਂਬਰ, ਨਜ਼ਦੀਕੀ ਰਿਸ਼ਤੇਦਾਰ, ਕੌਂਸਲ ਦੇ ਅਹੁਦੇਦਾਰ, ਜੂਨੀਅਰ/ ਸਹਾਇਕ ਇੰਜੀਨੀਅਰਜ਼-ਉਪ ਮੰਡਲ ਅਫ਼ਸਰ/ ਕਾਰਜਕਾਰੀ ਇੰਜ. ਪ੍ਰਵੀਨ ਕੁਮਾਰ, ਵਿਭਾਗ ਦੇ ਨਿਗਰਾਨ ਇੰਜ. ਰਣਜੀਤ ਸਿੰਘ ਸ਼ੇਰਗਿੱਲ, ਮੁੱਖ ਇੰਜ. ਕਰਨਦੀਪ ਸਿੰਘ ਚਾਹਲ ਅਤੇ ਸਥਾਨਕ ਦਫ਼ਤਰੀ ਸਟਾਫ਼ ਮੈਂਬਰ ਹਾਜ਼ਰ ਸਨ |