26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਮੁਹਾਲੀ ਕਾਰਨੀਵਲ 'ਪੰਜਾਬ ਸਖੀ ਸ਼ਕਤੀ ਮੇਲਾ' ਦਾ ਪੋਸਟਰ ਜਾਰੀ <br/>

Ad Position 21
No active advertisement
ਅਜੀਤ ਡੈਸਕ 26-01-2026
ਐੱਸ. ਏ. ਐੱਸ. ਨਗਰ, 25 ਜਨਵਰੀ 5(ਪ੍ਰੋ. ਅਵਤਾਰ ਸਿੰਘ)-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵਲੋਂ ਮੁਹਾਲੀ ਕਾਰਨੀਵਲ 'ਪੰਜਾਬ ਸਖੀ ਸ਼ਕਤੀ ਮੇਲੇ' ਦਾ ਅਧਿਕਾਰਤ ਪੋਸਟਰ ਜਾਰੀ ਕੀਤਾ ਗਿਆ | ਮਹਿਲਾ ਸਸ਼ਕਤੀਕਰਨ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਇਹ ਕਾਰਨੀਵਲ 30 ਜਨਵਰੀ ਤੋਂ ਲੈ ਕੇ 8 ਫਰਵਰੀ ਤੱਕ 10 ਦਿਨ ਲਗਾਤਾਰ ਜਾਰੀ ਰਹੇਗਾ, ਜੋ ਕਿ ਰੋਜ਼ਾਨਾ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਸਾਰਸ ਮੇਲਾ ਗਰਾਊਾਡ ਸੈਕਟਰ-88 ਮੁਹਾਲੀ ਵਿਖੇ ਜਾਰੀ ਰਹੇਗਾ | ਮੇਲੇ ਦੌਰਾਨ ਰੋਜ਼ਾਨਾ ਸਟਾਰ ਗਾਇਕਾਂ ਦੀਆਂ ਸੰਗੀਤਕ ਪੇਸ਼ਕਾਰੀਆਂ, ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ, ਪ੍ਰਦਰਸ਼ਨੀਆਂ, ਫ਼ੂਡ ਕੋਰਟ, ਮਨੋਰੰਜਕ ਝੂਲੇ ਅਤੇ ਪੰਜਾਬ ਦੀ ਅਮੀਰ ਵਿਰਾਸਤ ਤੇ ਮਹਿਲਾਵਾਂ ਦੀ ਤਾਕਤ ਨੂੰ ਉਜਾਗਰ ਕਰਨ ਵਾਲੀਆਂ ਵਿਸ਼ੇਸ਼ ਗਤੀਵਿਧੀਆਂ ਸ਼ਾਮਿਲ ਹੋਣਗੀਆਂ | ਇਸ ਮੌਕੇ ਡੀ. ਸੀ. ਨੇ ਕਿਹਾ ਕਿ ਅਜਿਹੇ ਸਮਾਗਮ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ, ਪੰਜਾਬੀ ਸੱਭਿਆਚਾਰ ਦੀ ਸੰਭਾਲ ਅਤੇ ਕਲਾਕਾਰਾਂ ਤੇ ਮਹਿਲਾ ਉੱਦਮੀਆਂ ਨੂੰ ਮੰਚ ਪ੍ਰਦਾਨ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਖੀ ਸ਼ਕਤੀ ਮੇਲਾ ਮਹਿਲਾਵਾਂ ਦੀ ਤਾਕਤ, ਆਤਮ-ਨਿਰਭਰਤਾ ਅਤੇ ਰਚਨਾਤਮਿਕਤਾ ਦਾ ਸੁਮੇਲ ਬਣਦਾ ਹੋਇਆ ਹਰ ਉਮਰ ਵਰਗ ਲਈ ਸਿਹਤਮੰਦ ਮਨੋਰੰਜਨ ਪ੍ਰਦਾਨ ਕਰੇਗਾ | ਇਸ ਮੌਕੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ (ਡੀ. ਡੀ. ਪੀ. ਓ.)

Ad Position 22
No active advertisement
ਪਿਛਲੀ ਖ਼ਬਰ ੇ ਰਾਸ਼ਟਰੀ ਵੋਟਰ ਦਿਵਸ ਮੌਕੇ ਲਿਆ 'ਵੋਟਰ ਪ੍ਰਣ' ਅਗਲੀ ਖ਼ਬਰ ਸਪੀਕਰ ਵਲੋਂ ਕੌਮੀ ਬਾਲੜੀ ਦਿਵਸ ਮੌਕੇ ਧੀਆਂ ਨੂੰ ਨਿੱਘੀਆਂ ਸ਼ੱੁਭਕਾਮਨਾਵਾਂ <br/>
Ad Position 24