ਖਰੜ, 25 ਜਨਵਰੀ (ਜੰਡਪੁਰੀ)-ਪੰਜਾਬ ਸਰਕਾਰ ਵਲੋਂ ਹਰ ਪਰਿਵਾਰ ਲਈ 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਯੋਜਨਾ ਦੀ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਰਸਮੀ ਸ਼ੁਰੂਆਤ ਕਰਨ ਸੰਬੰਧੀ ਮੁਹਾਲੀ 'ਚ ਕਰਵਾਏ ਸਮਾਗਮ ਦਾ ਖਰੜ ਸਥਿਤ ਸੰਨੀ ਇਨਕਲੇਵ ਵਿਖੇ ਵੱਡੀ ਡਿਜ਼ੀਟਲ ਸਕਰੀਨ ਰਾਹੀਂ ਲਾਈਵ ਕਾਸਟ ਕੀਤਾ ਗਿਆ | ਇਸ ਮੌਕੇ ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਆਪਣੇ ਹਰ ਨਾਗਰਿਕ ਦੀ ਚਿੰਤਾ ਨੂੰ ਮਾਂ ਵਾਂਗ ਸਮਝਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਸੱਤਾ ਲਈ ਨਹੀਂ, ਸੇਵਾ ਲਈ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੀ ਸਰਕਾਰ ਦੀ ਸਭ ਤੋਂ ਵੱਡੀ ਪਹਿਲ ਹੈ | ਇਸ ਮੌਕੇ ਮੌਜੂਦ ਆਗੂਆਂ ਨੇ ਕਿਹਾ ਕਿ ਇਹ ਸਿਹਤ ਸੁਰੱਖਿਆ ਯੋਜਨਾ ਪੰਜਾਬ ਨੂੰ ਸਿਹਤਮੰਦ, ਮਜ਼ਬੂਤ ਅਤੇ ਸਮਾਜਿਕ ਸੁਰੱਖਿਆ ਨਾਲ ਲੈਸ ਬਣਾਉਣ ਵੱਲ ਇਕ ਇਤਿਹਾਸਕ ਕਦਮ ਸਾਬਿਤ ਹੋਵੇਗੀ | ਇਸ ਮੌਕੇ ਮਿਊਾਸਿਪਲ ਕੌਂਸਲ ਖਰੜ ਦੀ ਪ੍ਰਧਾਨ ਅੰਜੂ ਚੰਦਰ, ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੱਟੂ, ਵਿਧਾਇਕ ਦੇ ਪੀ. ਏ. ਵਿਕਾਸ ਮੋਹਨ, ਦਫ਼ਤਰ ਇੰਚਾਰਜ ਰਘੁਬੀਰ ਸਿੰਘ, ਗਠਨ ਇੰਚਾਰਜ ਨਵਦੀਪ ਸਿੰਘ ਸੈਣੀ, ਮੀਡੀਆ ਇੰਚਾਰਜ ਬਲਜੀਤ ਸਿੰਘ, ਹਰਪ੍ਰੀਤ ਕੌਰ, ਰਿਤਿਕਾ ਭਾਰਦਵਾਜ, ਨਤਾਸ਼ਾ ਜੋਸ਼ੀ, ਦਲਜੀਤ ਸਿੰਘ ਤੋਂ ਇਲਾਵਾ ਅਨੇਕਾਂ ਪਤਵੰਤੇ ਹਾਜ਼ਰ ਸਨ |