26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਪੀ.ਜੀ.ਆਈ. ਚੰਡੀਗੜ੍ਹ ਦੇ ਸਹਿਯੋਗ ਨਾਲ ਗੈਸਟ ਹਾਊਸ ਵਿਖੇ ਯੋਗਾ ਵਰਕਸ਼ਾਪ ਲਗਾਈ <br/>

Ad Position 21
No active advertisement
ਅਜੀਤ ਡੈਸਕ 26-01-2026
ਚੰਡੀਗੜ੍ਹ, 25 ਜਨਵਰੀ (ਮਾਰਕੰਡਾ)- ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਚੰਡੀਗੜ੍ਹ ਦੇ ਸਹਿਯੋਗ ਨਾਲ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਗੈਸਟ ਹਾਊਸ ਸੈਕਟਰ 6 ਵਿਖੇ ਯੋਗਾ ਵਰਕਸ਼ਾਪ ਲਗਾਈ ਗਈ | ਜਿਸ ਦਾ ਪ੍ਰਬੰਧ ਸੰਗਠਨ ਸਕੱਤਰਾਂ ਡਾ. ਕਿ੍ਸ਼ਨ ਕੁਮਾਰ ਪੀ.ਜੀ.ਆਈ, ਡਾ. ਪ੍ਰਮੋਦ ਕੇ. ਅਵਤੀ, ਚੇਅਰਮੈਨ ਡਾ. ਅਕਸ਼ੈ ਆਨੰਦ ਦੁਆਰਾ ਕੀਤਾ ਗਿਆ | ਇਹ ਯੋਗਾ ਵਰਕਸ਼ਾਪ ਆਬਾਦੀ ਪੱਧਰ 'ਤੇ ਰੋਕਥਾਮ, ਇਲਾਜ, ਪੁਨਰਵਾਸ, ਦੇਸ਼ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਿਹਤ ਸੰਸਥਾਵਾਂ, ਸਿਹਤ ਕਰਮਚਾਰੀਆਂ ਨੂੰ ਸ਼ੂਗਰ, ਡਿਮੈਂਸ਼ੀਆ, ਦਿਲ, ਨਸ਼ਾ, ਮਾਨਸਿਕ ਸਿਹਤ ਵਰਗੀਆਂ ਪੁਰਾਣੀਆਂ ਬਿਮਾਰੀਆਂ ਅਤੇ ਜੀਵਨ ਸ਼ੈਲੀ ਸੰਬੰਧੀ ਵਿਗਾੜਾਂ ਨਾਲ ਨਜਿੱਠਣ ਲਈ ਰਣਨੀਤੀਆਂ ਨਾਲ ਲੈਸ ਕਰੇਗਾ ਅਤੇ ਬਰਨਆਉਟ ਨਾਲ ਨਜਿੱਠਣ ਲਈ ਹੁਨਰ ਪ੍ਰਦਾਨ ਕਰੇਗਾ | ਮਰੀਜ਼ਾਂ ਨੂੰ ਯੋਗਾ, ਆਯੁਰਵੇਦ, ਤਕਨਾਲੋਜੀ ਅਤੇ ਆਧੁਨਿਕ ਦਵਾਈ ਵਿਚ ਤਰੱਕੀ ਸਮੇਤ ਸਬੂਤ-ਅਧਾਰਤ ਥੈਰੇਪੀ ਲਈ ਰੈਫ਼ਰ ਕਰੇਗਾ | ਮਾਹਿਰਾਂ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਕੇਂਦਰ ਦੀ ਰਸਮੀ ਸ਼ੁਰੂਆਤ ਦੀ ਸਿਫ਼ਾਰਸ਼ ਕੀਤੀ | ਯੋਗਾ ਵਰਕਸ਼ਾਪ ਵਿਚ 100 ਤੋਂ ਵੱਧ ਭਾਗੀਦਾਰਾਂ ਦੀ ਪ੍ਰਭਾਵਸ਼ਾਲੀ ਭੀੜ ਦੇਖੀ ਗਈ | ਡਾ. ਨਿਧੀਸ਼ ਕੁਮਾਰ ਯਾਦਵ ਮੁਖੀ ਯੋਗਾ ਨੰਦਾ ਸਕੂਲ ਨੇ ਸਿਹਤ ਬਾਰੇ ਗੱਲ ਕੀਤੀ | ਪ੍ਰੋ. ਪੰਕਜ ਸੇਠ ਵਿਗਿਆਨੀ ਨੈਸ਼ਨਲ ਬ੍ਰੇਨ ਰਿਸਰਚ ਸੈਂਟਰ ਨੇ ਸਿਹਤਮੰਦ ਅਤੇ ਬਿਮਾਰ ਸਥਿਤੀਆਂ ਨੂੰ ਸਮਝਣ ਲਈ ਮਨੁੱਖੀ ਦਿਮਾਗ ਦੇ 24 ਅਤੇ 34 ਮਾਡਲ ਦੀ ਵਰਤੋਂ ਕਰਨ ਦਾ ਇੱਕ ਦਿਲਚਸਪ ਪਹਿਲੂ ਦੱਸਿਆ | ਇਸ ਤੋਂ ਇਲਾਵਾ ਯੋਗਾ ਸੈਂਟਰ ਵੱਖ-ਵੱਖ ਵਿਭਾਗਾਂ ਤੋਂ ਭੇਜੇ ਗਏ ਮਰੀਜ਼ਾਂ ਦੀ ਸੇਵਾ ਮੁਫ਼ਤ ਵਿਚ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਰੁਜ਼ਗਾਰ ਮੇਲੇ 'ਚ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕੀਤੀ ਸ਼ਿਰਕਤ, 109 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਮਹਿਲਾ ਟੈਨਿਸ ਟੀਮ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ 'ਚੋਂ ਚਾਂਦੀ ਦਾ ਤਗਮਾ ਜਿੱਤ...
Ad Position 24