22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਹਾਈ ਕੋਰਟ ਨੇ 50 ਕਿਲੋ ਬੀਫ਼ ਸਪਲਾਈ ਕਰਨ ਵਾਲੇ ਦੋਸ਼ੀ ਨੂੰ ਅਗਾਊਾ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ <br/>

Ad Position 21
No active advertisement
ਅਜੀਤ ਡੈਸਕ 28-01-2026
ਚੰਡੀਗੜ੍ਹ, 27 ਜਨਵਰੀ (ਸੰਦੀਪ ਕੁਮਾਰ ਮਾਹਨਾ)–ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ 'ਚ 50 ਕਿੱਲੋਗ੍ਰਾਮ ਬੀਫ਼ ਦੀ ਗੈਰ-ਕਾਨੂੰਨੀ ਸਪਲਾਈ ਦੇ ਗੰਭੀਰ ਮਾਮਲੇ 'ਚ ਦੋਸ਼ੀ ਨੂੰ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਅਦਾਲਤ ਨੇ ਦੋਸ਼ੀ ਦੀ ਇਹ ਦਲੀਲ ਸਿਰੇ ਤੋਂ ਰੱਦ ਕਰ ਦਿੱਤੀ ਕਿ ਉਸ ਨੂੰ ਮਲੇਰਕੋਟਲਾ ਅਤੇ ਸਹਾਰਨਪੁਰ ਦੇ ਮੀਟ ਵੇਚਣ ਵਾਲਿਆਂ ਨੇ ਮੱਝ ਦਾ ਮਾਸ ਹੋਣ ਦਾ ਦਾਅਵਾ ਕਰਦੇ ਹੋਏ ਬੀਫ਼ ਦੇ ਦਿੱਤਾ ਸੀ | ਜਸਟਿਸ ਅਰਾਧਨਾ ਸਾਹਨੀ ਨੇ ਇਸ ਨੂੰ 'ਚਲਾਕ ਅਤੇ ਬਾਅਦ 'ਚ ਮਨਘੜਤ ਕਹਾਣੀ' ਦੱਸਦੇ ਹੋਏ ਕਿਹਾ ਕਿ ਦੋ ਵੱਖ-ਵੱਖ ਥਾਵਾਂ 'ਤੇ ਲਾਇਸੰਸਧਾਰਕ ਦੁਕਾਨਦਾਰਾਂ ਵਲੋਂ ਇਕੋ ਸਮੇਂ ਕੀਤੇ ਗਏ ਗ਼ਲਤ ਬਿਆਨ ਆਪਣੇ ਆਪ 'ਚ ਅਵਿਸ਼ਵਾਸ਼ਯੋਗ ਹਨ | ਹਾਈ ਕੋਰਟ ਨੇ ਇਹ ਹੁਕਮ 62 ਸਾਲਾ ਨੂਰ ਮੁਹੰਮਦ ਦੀ ਅਗਾਊਾ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦੇ ਹੋਏ ਦਿੱਤਾ, ਨੂਰ ਮੁਹੰਮਦ 'ਤੇ ਪੰਜਾਬ ਗਊ ਹੱਤਿਆ ਰੋਕੂ ਐਕਟ, 1955 ਦੀ ਉਲੰਘਣਾ ਕਰਕੇ ਬੀਫ਼ ਸਪਲਾਈ ਕਰਨ ਦਾ ਦੋਸ਼ ਹੈ | ਉਸ ਵਿਰੁੱਧ 19 ਜੁਲਾਈ, 2025 ਨੂੰ ਭਾਰਤੀ ਦੰਡ ਸੰਹਿਤਾ ਦੀ ਧਾਰਾ 299 ਦੇ ਤਹਿਤ ਐਫ਼.ਆਈ.ਆਰ ਦਰਜ ਕੀਤੀ ਗਈ ਸੀ, ਜਿਸ 'ਚ ਬਾਅਦ ਵਿਚ ਐਕਟ ਦੀ ਧਾਰਾ 8 ਵੀ ਜੋੜ ਦਿੱਤੀ ਗਈ ਸੀ | ਇਸਤਗਾਸਾ ਪੱਖ ਦੇ ਅਨੁਸਾਰ, ਗਊ ਰੱਖਿਆ ਦਲ ਦੇ ਪ੍ਰਧਾਨ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਨੂਰ ਮੁਹੰਮਦ ਨੂੰ ਇਕ ਦੋਪਹੀਆ ਵਾਹਨ 'ਤੇ ਮਾਸ ਦੀ ਢੋਆ-ਢੁਆਈ ਕਰਦੇ ਸਮੇਂ ਗਿ੍ਫ਼ਤਾਰ ਕੀਤਾ | ਉਸ ਕੋਲੋਂ ਲਗਭਗ 50 ਕਿੱਲੋਗ੍ਰਾਮ ਮਾਸ ਬਰਾਮਦ ਕੀਤਾ ਗਿਆ, ਜਿਸ ਦੇ ਨਮੂਨੇ ਹੈਦਰਾਬਾਦ ਦੇ ਨੈਸ਼ਨਲ ਮੀਟ ਰਿਸਰਚ ਇੰਸਟੀਚਿਊਟ ਨੂੰ ਭੇਜੇ ਗਏ | ਫੋਰੈਂਸਿਕ ਰਿਪੋਰਟਾਂ ਨੇ ਪੁਸ਼ਟੀ ਕੀਤੀ ਕਿ ਇਹ ਮਾਸ ਬਲਦ ਦਾ ਸੀ | ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਨੂਰ ਮੁਹੰਮਦ ਨੇ ਅਜਿਹਾ ਕੋਈ ਵੀ ਅਸਾਧਾਰਨ ਆਧਾਰ ਪੇਸ਼ ਨਹੀਂ ਕੀਤਾ ਸੀ ਜਿਸ ਨਾਲ ਉਸ ਨੂੰ ਅਗਾਊਾ ਜ਼ਮਾਨਤ ਵਰਗੀ ਅਸਾਧਾਰਨ ਰਾਹਤ ਦਿੱਤੀ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ 'ਚ 77ਵਾਂ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ <br/> ਅਗਲੀ ਖ਼ਬਰ ਜਰਮਨ ਤਕਨਾਲੋਜੀ 'ਤੇ ਆਧਾਰਿਤ ਸੁਣਨ ਵਾਲੀਆਂ ਮਸ਼ੀਨਾਂ ਉਪਲਬਧ <br/>
Ad Position 24