22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਦਿੱਲੀ ਵਿਕਾਸ ਪ੍ਰਾਧਿਕਰਨ ਕਰੇਗਾ ਪਹਿਲੇ ਗ੍ਰੀਨ ਐਕਸਪੋ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 28-01-2026
ਚੰਡੀਗੜ੍ਹ, 27 ਜਨਵਰੀ (ਅ. ਬ.)–ਦਿੱਲੀ ਵਿਕਾਸ ਪ੍ਰਾਧਿਕਰਨ (ਡੀ.ਡੀ.ਏ.) 14 ਤੇ 15 ਫਰਵਰੀ, 2026 ਨੂੰ ਬਾਂਸੇਰਾ ਪਾਰਕ, ਨਵੀਂ ਦਿੱਲੀ ਵਿੱਚ ਪਹਿਲਾ ਡੀ.ਡੀ.ਏ. ਗ੍ਰੀਨ ਐਕਸਪੋ 2026 ਆਯੋਜਿਤ ਕਰਨ ਜਾ ਰਿਹਾ ਹੈ¢ ਟਿਕਾਊਪਨ, ਸ਼ਹਿਰੀ ਹਰਿਆਵਲੀ ਅਤੇ ਪ੍ਰਕਿਰਤੀ-ਆਧਾਰਿਤ ਹੱਲਾਂ 'ਤੇ ਕੇਂਦਿ੍ਤ ਇਹ ਐਕਸਪੋ ਭਾਰਤੀ ਸ਼ਹਿਰਾਂ ਦੇ ਭਵਿੱਖ ਦੀ ਕਲਪਨਾ ਕਰਨ ਲਈ ਇਕ ਪ੍ਰਮੁੱਖ ਰਾਸ਼ਟਰੀ ਮੰਚ ਵਜੋਂ ਕੰਮ ਕਰੇਗਾ, ਨਾਲ ਹੀ, ਇਹ ਸ਼ਹਿਰੀ ਯੋਜਨਾ ਅਤੇ ਸ਼ਹਿਰ ਵਿਕਾਸ ਵਿਚ ਵਾਤਾਵਰਣਕ ਟਿਕਾਊਪਨ ਅਤੇ ਜਲਵਾਯੂ-ਪ੍ਰਾਥਮਿਕ ਦਿ੍ਸ਼ਟੀਕੋਣ ਨੂੰ ਸ਼ਾਮਲ ਕਰਨ ਲਈ ਡੀ.ਡੀ.ਏ. ਦੀ ਲਗਾਤਾਰ ਵਚਨਬੱਧਤਾ ਨੂੰ ਵੀ ਰੇਖਾਂਕਿਤ ਕਰੇਗਾ¢ ਵਿਸ਼ਵ ਦੀਆਂ ਸਰਵੋਤਮ ਪ੍ਰਥਾਵਾਂ ਦੇ ਅਨੁਕੂਲ ਇੱਕ ਬੈਂਚਮਾਰਕ ਸਥਾਪਿਤ ਕਰਨ ਵਾਲੇ ਰਾਸ਼ਟਰੀ ਮੰਚ ਵਜੋਂ ਪਰਿਕਲਪਿਤ ਇਹ ਐਕਸਪੋ ਭਾਰਤ ਵਿੱਚ ਭਵਿੱਖ ਲਈ ਤਿਆਰ, ਜਲਵਾਯੂ-ਅਨੁਕੂਲ ਸ਼ਹਿਰਾਂ ਦੀ ਰਚਨਾ ਲਈ ਅੰਤਰਰਾਸ਼ਟਰੀ ਵਿਚਾਰਕਾਂ, ਨੀਤੀ-ਨਿਰਮਾਤਾਵਾਂ ਅਤੇ ਅਰਬਨ ਪ੍ਰੈਕਟੀਸ਼ਨਰਜ਼ ਨੂੰ ਇਕੱਠਾ ਕਰੇਗਾ¢ ਆਪਣੀ ਕਿਸਮ ਦਾ ਇਹ ਪਹਿਲਾ ਦੋ ਦਿਨਾਂ ਦਾ ਐਕਸਪੋ ਪ੍ਰਦਰਸ਼ਨੀਆਂ, ਲਾਈਵ ਡੈਮੋ ਤੇ ਵਿਸ਼ੇਸ਼ਗਿਆਨ ਵਲੋਂ ਦਿੱਤੇ ਜਾਣ ਵਾਲੇ ਸੈਸ਼ਨਾਂ ਦੀ ਮੇਜ਼ਬਾਨੀ ਕਰੇਗਾ¢ ਆਉਣ ਵਾਲੇ ਐਕਸਪੋ ਦੀ ਮਹੱਤਤਾ 'ਤੇ ਟਿੱਪਣੀ ਕਰਦਿਆਂ, ਦਿੱਲੀ ਦੇ ਉਪ-ਰਾਜਪਾਲ ਤੇ ਦਿੱਲੀ ਵਿਕਾਸ ਪ੍ਰਾਧਿਕਰਨ ਦੇ ਚੇਅਰਮੈਨ ਵਿਨੈ ਕੁਮਾਰ ਸਕਸੇਨਾ ਨੇ ਕਿਹਾ ਕਿ ਅੱਜ ਸ਼ਹਿਰਾਂ ਨੂੰ ਰਵਾਇਤੀ ਵਿਕਾਸ ਮਾਡਲਾਂ ਤੋਂ ਅੱਗੇ ਵਧ ਕੇ ਵਿਕਾਸ ਦੇ ਕੇਂਦਰ ਵਿੱਚ ਟਿਕਾਊਪਨ, ਲਚੀਲਾਪਨ ਅਤੇ ਨਾਗਰਿਕਾਂ ਦੀ ਭਲਾਈ ਨੂੰ ਰੱਖਣਾ ਚਾਹੀਦਾ ਹੈ¢ ਸਾਨੂੰ ਰਾਜਧਾਨੀ ਵਿਚ ਦੁਬਾਰਾ ਅਜਿਹੇ ਸ਼ਹਿਰੀ ਵਿਕਾਸ ਦੀ ਕਲਪਨਾ ਕਰਨੀ ਹੋਵੇਗੀ ਜੋ ਜਲਵਾਯੂ ਨੂੰ ਪ੍ਰਾਥਮਿਕਤਾ ਦੇਣ ਵਾਲੀ, ਸਹਿਯੋਗਾਤਮਕ ਸੋਚ ਨਾਲ ਭਰਪੂਰ ਹੋਵੇ, ਟਿਕਾਊਪਨ ਅਤੇ ਹਰੀ ਤਕਨਾਲੋਜੀ ਨੂੰ ਉਤਸ਼ਾਹਿਤ ਕਰੇ, ਅਤੇ ਹਰ ਵਿਕਾਸ ਵਿੱਚ ਸਥਾਨਕ ਲੈਂਡਸਕੇਪਿੰਗ, ਪਾਣੀ ਤੇ ਕਚਰਾ ਪ੍ਰਬੰਧਨ ਯੋਜਨਾ ਤੇ ਪ੍ਰਕਿਰਤੀ-ਆਧਾਰਿਤ ਹੱਲਾਂ ਨੂੰ ਸ਼ਾਮਲ ਕਰੇ¢

Ad Position 22
No active advertisement
ਪਿਛਲੀ ਖ਼ਬਰ ਆਈ. ਟੀ. ਬੀ. ਪੀ. ਅਧਿਕਾਰੀ ਦਾ ਪੁੱਤਰ 10 ਗ੍ਰਾਮ ਆਇਸ ਡਰੱਗ ਨਾਲ ਕਾਬੂ <br/> ਅਗਲੀ ਖ਼ਬਰ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਵੱਡਾ ਹਾਦਸਾ ਟਲਿਆ, ਕਾਰ ਪਲੇਟਫ਼ਾਰਮ ਤੋਂ ਹੁੰਦੀ ਹੋਈ ਪਟੜੀ ਤੱਕ ਪੁੱਜੀ ਕਾਰ, 2 ਨੌਜਵਾਨ...
Ad Position 24